ETV Bharat / state

MP ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਕੀਤਾ ਦੌਰਾ - ਡਾਕਟਰਾਂ ਵੱਲੋਂ ਮਰੀਜ਼ਾਂ ਨਾਲ ਦੁਰਵਿਵਹਾਰ ਦੀਆਂ ਸ਼ਿਕਾਇਤਾਂ

ਡਾਕਟਰਾਂ ਵੱਲੋਂ ਮਰੀਜ਼ਾਂ ਨਾਲ ਦੁਰਵਿਵਹਾਰ ਕਰਨ ਦੀਆਂ ਸ਼ਿਕਾਇਤਾਂ ਮਗਰੋਂ ਐਮਪੀ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਡਾਕਟਰਾਂ ਨਾਲ ਮੀਟਿੰਗ ਕਰ ਸਖਤ ਹਦਾਇਤਾਂ ਦਿੱਤਿਆਂ ਹਨ।

Guru Nanak Dev Hospital: ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਕੀਤਾ ਦੌਰਾ

author img

By

Published : May 16, 2023, 12:09 PM IST

MP ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਕੀਤਾ ਦੌਰਾ

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਅਕਸਰ ਹੀ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਹੁਣ ਦੁਰਵਿਵਹਾਰ ਅਤੇ ਗੰਦੀ ਭਾਸ਼ਾ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾ ਦੌਰਾ ਕੀਤਾ ਅਤੇ ਡਾਕਟਰਾਂ ਨਾਲ ਮੀਟਿੰਗ ਕੀਤੀ ਕਿ ਉਨ੍ਹਾਂ ਨੂੰ ਮਰੀਜ਼ਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ।

ਡਾਕਟਰਾਂ ਦਾ ਫਰਜ਼: ਗੁਰਜੀਤ ਸਿੰਘ ਨੇ ਕਿਹਾ ਗੁਰੂ ਨਾਨਕ ਦੇਵ ਹਸਪਤਾਲ ਚ ਆਉਣ ਵਾਲੇ ਮਰੀਜ਼ਾਂ ਜ਼ਿਆਦਾਤਰ ਅਨਪੜ੍ਹ ਹਨ ਅਤੇ ਜਲਦੀ ਭਾਵੁਕ ਹੋ ਜਾਂਦੇ ਹਨ ਲੇਕਿਨ ਹੈ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਣ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਵਿਚ ਮੁਸ਼ਕਿਲਾਂ ਤਾਂ ਜ਼ਰੂਰ ਆਉਂਦੀਆਂ ਹਨ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਮਰੀਜ਼ ਦਾ ਇਲਾਜ ਕਰਨਾ ਹੀ ਛੱਡ ਦਿਓ ।

ਬੱਚਾ ਵਾਰਡ ਵਿੱਚ ਮੁਸ਼ਕਿਲਾਂ: ਇਸ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਬੱਚਾ ਵਾਰਡ ਦੇ ਵਿੱਚ ਪੀਣ ਵਾਲੇ ਪਾਣੀ ਦੀਆਂ ਮੁਸ਼ਕਲਾਂ ਹਨ ਅਤੇ ਇਸ ਤੋਂ ਇਲਾਵਾ ਬਾਥਰੂਮ ਬਹੁਤ ਜਿਆਦਾ ਗੰਦੇ ਹਨ ਜਿਸਦੇ ਲਈ ਪਬਲਿਕ ਹੈਲ਼ਥ ਵਿਭਾਗ ਨੂੰ ਵੀ ਉਹਨਾਂ ਵੱਲੋ ਸੱਦਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਦੇ ਨਾਲ ਇੱਕ ਕੈਂਸਰ ਦਾ ਹਸਪਤਾਲ ਬਣ ਰਿਹਾ ਹੈ ਉਸ ਵਿੱਚ ਵੀ ਦੇਰੀ ਹੋ ਰਹੀ ਹੈ । ਉਸ ਨੂੰ ਲੈ ਕੇ ਵੀ ਅੱਜ ਇਹਨਾਂ ਵੱਲੋਂ ਮੀਟਿੰਗ ਬੁਲਾਈ ਗਈ ਹੈ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਿੰਨੀਆਂ ਮੁਸ਼ਕਿਲਾਂ ਆ ਰਹੀਆਂ ਹਨ ਉਹ ਸਾਰੀਆਂ ਅੱਜ ਨੋਟ ਕੀਤੀਆਂ ਜਾਣਗੀਆਂ ਹਨ ਅਤੇ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਮੁਸ਼ਕਿਲਾਂ ਨੂੰ ਸਹੀ ਕੀਤਾ ਜਾਵੇਗਾ । ਹਰ ਕੋਈ ਮੁਸ਼ਕਿਲਾਂ ਸਰਕਾਰ ਦੇ ਸਹਿਯੋਗ ਨਾਲ ਖਤਮ ਹੁੰਦੀ ਹੋਵੇਗੀ ਤੇ ਉਸ ਲਈ ਸਰਕਾਰ ਨੂੰ ਵੀ ਲਿਖਿਆ ਜਾਵੇਗਾ ।

ਏਜੰਟਾਂ ਖਿਲਾਫ ਸਖਤ ਕਾਰਵਾਈ: ਔਜਲਾ ਨੇ ਕਿਹਾ ਕਿ ਸਭ ਤੋਂ ਆਮ ਸ਼ਿਕਾਇਤ ਇਹ ਸੀ ਕਿ ਵਾਰਡ ਵਿਚ ਕੁਝ ਏਜੰਟ ਟੈਸਟ ਜਾਂ ਦਵਾਈਆਂ ਲੈਣ ਲਈ ਘੁੰਮਦੇ ਦੇਖੇ ਗਏ ਹਨ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਟੈਸਟ ਕਰਨ ਵਾਸਤੇ ਹਰ ਇਕ ਤਰੀਕੇ ਦੀ ਮਸ਼ੀਨ ਗੁਰੂ ਨਾਨਕ ਦੇਵ ਹਸਪਤਾਲ ਨੂੰ ਮੁਹਈਆ ਕਰਵਾਈ ਹੋਈ ਹੈ ਅਗਰ ਕੋਈ ਟੈਸਟ ਕਰਨ ਵਾਲੀ ਮਸ਼ੀਨ ਬੰਦ ਹੈ ਅਤੇ ਉਸਦੇ ਲਈ ਡਾਕਟਰ ਸਾਨੂੰ ਇਸ ਬਾਰੇ ਦੱਸਦੇ ਹਨ ਅਸੀਂ ਇਸ ਨੂੰ ਠੀਕ ਕਰਨ ਦਾ ਭਰੋਸਾ ਦਿੰਦੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.