ETV Bharat / state

ਬੇਰਹਿਮ ਮਾਂ ਨੇ ਆਪਣੀ ਸੱਤ ਸਾਲਾ ਧੀ ਨੂੰ ਦਿੱਤੀ ਦਿਲ ਦਹਿਲਾਉਣ ਵਾਲੀ ਮੌਤ - ਅੰਮ੍ਰਿਤਸਰ ਖਬਰ

ਅੰਮ੍ਰਿਤਸਰ ਦੇ ਪਿੰਡ ਖਿਆਲਾ ਖੁਰਦ ਵਿੱਚ ਇੱਕ ਔਰਤ ਨੇ ਆਪਣੀ ਸੱਤ ਸਾਲ ਦੀ ਕੁੜੀ ਨੂੰ ਮਾਰ ਕੇ ਸਾੜ ਦਿੱਤਾ ਅਤੇ ਲਾਸ਼ ਨੂੰ ਖੁਰਦ ਬੁਰਦ ਕਰਕੇ ਛੱਪੜ ਕੰਢੇ ਸੁੱਟ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੇਰਹਿਮ ਮਾਂ ਨੇ ਆਪਣੀ ਸੱਤ ਸਾਲਾ ਧੀ ਨੂੰ ਦਿੱਤੀ ਦਿਲ ਦਹਿਲਾਉਣ ਵਾਲੀ ਮੌਤ

author img

By

Published : Sep 22, 2020, 4:55 PM IST

ਅੰਮ੍ਰਿਤਸਰ: ਮਾਂ ਆਪਣੇ ਬੱਚਿਆਂ ਦੀ ਰਾਖੀ ਲਈ ਸਭ ਕੁੱਝ ਕਰਨ ਲਈ ਤਿਆਰ ਹੋ ਜਾਂਦੀ ਹੈ ਪਰ ਕੁੱਝ ਕਲਯੁੱਗੀ ਮਾਵਾਂ ਅਜਿਹੀ ਵੀ ਹੁੰਦੀਆਂ ਹਨ ਜੋ ਕਿ ਮਾਂ ਸ਼ਬਦ ਨੂੰ ਕਲੰਕ ਲਗਾਉਂਦੀਆਂ ਹਨ। ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਅਜਿਹੀ ਹੀ ਘਟਨਾ ਅੰਮ੍ਰਿਤਸਰ ਦੇ ਪਿੰਡ ਖਿਆਲਾ ਖੁਰਦ 'ਚ ਦੇਖਣ ਨੂੰ ਮਿਲੀ ਜਿੱਥੇ ਇੱਕ ਮਾਂ ਨੇ ਆਪਣੀ ਸੱਤ ਸਾਲ ਦੀ ਧੀ ਅਰਸ਼ਦੀਪ ਕੌਰ ਨੂੰ ਮਾਰ ਕੇ ਸਾੜ ਦਿੱਤਾ ਅਤੇ ਛੱਪੜ ਦੇ ਕੰਡੇ ਸੁੱਟ ਦਿੱਤਾ। ਪੁਲਿਸ ਨੂੰ ਮੁਲਜ਼ਮ ਮਾਂ ਦੇ ਪਤੀ ਨੇ ਹੀ ਇਸ ਘਟਨਾ ਬਾਰੇ ਇਤਲਾਹ ਦਿੱਤੀ ਜਿਸ ਮਗਰੋਂ ਪੁਲਿਸ ਨੇ ਹਰਕਤ 'ਚ ਆਉਂਦਿਆਂ ਲਾਸ਼ ਬਰਾਮਦ ਕਰ ਲਈ ਹੈ।

ਬੇਰਹਿਮ ਮਾਂ ਨੇ ਆਪਣੀ ਸੱਤ ਸਾਲਾ ਧੀ ਨੂੰ ਦਿੱਤੀ ਦਿਲ ਦਹਿਲਾਉਣ ਵਾਲੀ ਮੌਤ

ਜਾਣਕਾਰੀ ਦਿੰਦਿਆ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਕੌਰ ਦਾ ਪਤੀ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਹੈ ਅਤੇ ਉਹ ਕਈ ਵਾਰ ਰਾਤ ਨੂੰ ਗੁਰੂਦੁਆਰਾ ਸਾਹਿਬ ਵਿੱਚ ਰਾਤ ਨੂੰ ਰਹਿੰਦਾ ਸੀ। ਮੁਲਜ਼ਮ ਦੇ ਪਤੀ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਹ ਆਪਣੇ ਘਰ ਆਇਆ ਤਾਂ ਉਸ ਨੂੰ ਛੋਟੀ ਕੁੜੀ ਨਜ਼ਰ ਨਹੀਂ ਆਈ ਅਤੇ ਜਦ ਉਸਨੇ ਆਪਣੇ ਬੱਚਿਆਂ ਨੂੰ ਪੁੱਛਿਆ ਤਾਂ ਕਿਸੇ ਨੂੰ ਵੀ ਉਸ ਬਾਰੇ ਨਹੀਂ ਪਤਾ ਨਹੀਂ ਸੀ।

ਉਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਇਸ ਮਗਰੋਂ ਪੁਲਿਸ ਨੇ ਬੱਚੀ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹੁਣ ਪੁਲਿਸ ਰਿਪੋਰਟ ਦੇ ਮੁਤਾਬਕ ਹੀ ਅਗਲੀ ਕਾਰਵਾਈ ਕਰੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.