ETV Bharat / state

ਪੁਲਿਸ ਦੇ ਹੱਥੇ ਚੜ੍ਹੇ 2 ਕੌਮਾਂਤਰੀ ਨਸ਼ਾ ਤਸਕਰ

ਮੋਹਾਲੀ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ। 2 ਅੰਤਰ ਰਾਸ਼ਟਰੀ ਨਸ਼ਾ ਤਸਕਰ ਕਾਬੂ ਕੀਤੇ ਹਨ। ਪੁਲਿਸ ਲਗਾਤਾਰ ਪਿਛਲੇ 5 ਮਹੀਨਿਆਂ ਤੋਂ ਕਰ ਰਹੀ ਸੀ ਭਾਲ। ਆਪਣੇ ਪਿੰਡ ਹਵੇਲੀਆਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ 'ਤੇ ਮੋਹਾਲੀ ਵਿੱਚ ਵੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਦੋਸ਼ੀ।

ਫ਼ੋਟੋ
author img

By

Published : Aug 3, 2019, 8:42 PM IST

ਅੰਮ੍ਰਿਤਸਰ: ਮੋਹਾਲੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ ਤਹਿਤ 2 ਅੰਤਰ ਰਾਸ਼ਟਰੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਹਵੇਲੀਆਂ ਪਿੰਡ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਉਰਫ ਬਿੱਲਾ 'ਤੇ ਚੰਡੀਗੜ੍ਹ ਦਾ ਅਮਰੀਕ ਸਿੰਘ ਦੋਵੇਂ ਹੀ ਮੋਸਟ ਵਾਂਟੇਡ ਤਸਕਰ ਹਨ ਅਤੇ ਇਨ੍ਹਾਂ ਦੀ ਪੁਲਿਸ ਨੂੰ ਲੰਮੇ ਸਮੇਂ ਤੋਂ ਤਲਾਸ਼ ਸੀ।

ਵੀਡੀਓ

ਸੂਤਰਾਂ ਮੁਤਾਬਕ ਬਲਵਿੰਦਰ ਸਿੰਘ ਬਿੱਲਾ ਦੀ ਸਿਆਸੀ ਗਲਿਆਰਿਆਂ ਵਿੱਚ ਪਹੁੰਚ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸ਼ਨ ਵਿੱਚ ਵੀ ਪੁਰਾ ਦਬਦਬਾ ਸੀ। ਬਿੱਲੇ ਦੇ ਤਰਨ ਤਾਰਨ ਦੇ ਸਾਬਕਾ ਅਕਾਲੀ ਵਿਧਾਇਕ ਦੇ ਨਾਲ ਨਾਲ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਵੀ ਸਬੰਧ ਸਨ। ਅਕਾਲੀ ਦਲ ਵੱਲੋਂ ਬਿੱਲੇ ਨੂੰ ਜ਼ਿਲ੍ਹਾ ਤਰਨ ਤਾਰਨ ਦੀ ਕਬੱਡੀ ਐਸੋਸੀਏਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ।

ਬਿੱਲੇ ਨੇ ਆਪਣੇ ਜੱਦੀ ਪਿੰਡ ਹਵੇਲੀਆਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ 'ਤੇ ਮੋਹਾਲੀ ਵਿੱਚ ਵੀ ਕਰੋੜਾਂ ਦੀ ਜਾਇਦਾਦ ਖ਼ਰੀਦੀ ਹੋਈ ਸੀ। ਪੁਲਿਸ ਕਸਟਮ ਵਿਭਾਗ ਵੱਲੋਂ ਫੜੀ ਗਈ 532 ਕਿੱਲੋ ਹੈਰੋਇਨ ਦੇ ਮਾਮਲੇ ਵਿੱਚ ਵੀ ਬਿੱਲੇ ਕੋਲੋਂ ਪੁੱਛ ਗਿੱਛ ਜਾਰੀ ਹੈ।

ਇਸ ਸਬੰਧੀ ਮੋਹਾਲੀ ਦੇ ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਬਿੱਲਾ ਖਿਲਾਫ਼ ਪਹਿਲਾਂ ਵੀ 14 ਪਰਚੇ ਦਰਜ ਸਨ ਅਤੇ ਪਿਛਲੇ 5 ਮਹੀਨਿਆਂ ਤੋਂ ਪੁਲਿਸ ਲਗਾਤਾਰ ਇਸਦੀ ਭਾਲ ਵਿੱਚ ਸੀ। ਬਲਵਿੰਦਰ ਸਿੰਘ ਬਿੱਲਾ ਦੀਆਂ ਅਕਾਲੀ ਵਿਧਾਇਕਾਂ ਨਾਲ ਤਸਵੀਰਾਂ ਨੇ ਅਕਾਲੀ ਦਲ ਨੂੰ ਕਟਗਹਿਰੇ ਵਿੱਚ ਖੜਾ ਕਰ ਦਿੱਤਾ ਹੈ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਮੋਹਾਲੀ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ 2 ਨਸ਼ਾ ਅੰਤਰ ਰਾਸ਼ਟਰੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਹਵੇਲੀਆ ਪਿੰਡ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਉਰਫ ਬਿੱਲਾ ਤੇ ਚੰਡੀਗੜ੍ਹ ਦਾ ਅਮਰੀਕ ਸਿੰਘ ਦੋਵੇ ਹੀ ਮੋਸਟ ਵਾੰਟੇਡ ਤਸਕਰ ਹਨ ਜਿਨ੍ਹਾਂ ਦੀ ਪੁਲਿਸ ਨੂੰ ਲੰਬੇ ਸਮੇਂ ਤੋਂ ਤਲਾਸ਼ ਸੀ।

Body:ਤਰਨ ਤਾਰਨ ਦੇ ਪਿੰਡ ਹਵੇਲੀਆ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਬਿੱਲਾ ਦੀ ਸਿਆਸੀ ਗਲਿਆਰਿਆ ਵਿੱਚ ਤਾਂ ਪੁਰੀ ਤੂਤੀ ਬੋਲਦੀ ਸੀ ਬਲਕਿ ਪੁਲਿਸ ਪ੍ਰਸ਼ਾਸ਼ਨ ਵਿੱਚ ਵੀ ਪੁਰਾ ਦਬਦਬਾ ਸੀ। ਬਿੱਲੇ ਦੇ ਤਰਨ ਤਾਰਨ ਦੇ ਸਾਬਕਾ ਅਕਾਲੀ ਵਿਧਾਇਕ ਦੇ ਨਾਲ ਨਾਲ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਵੀ ਸਬੰਧ ਸਨ।

ਅਕਾਲੀ ਦਲ ਵੱਲੋਂ ਹੀ ਬਿੱਲੇ ਨੂੰ ਜ਼ਿਲਾਂ ਤਰਨ ਤਾਰਨ ਦੀ ਕਬੱਡੀ ਐਸੋਸ਼ਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ ।

ਬਿੱਲੇ ਨੇ ਹਵੇਲੀਆ ਪਿੰਡ ਤੋਂ ਇਲਾਵਾ ਅਮ੍ਰਿਤਸਰ , ਜਲੰਧਰ, ਮੋਹਾਲੀ ਵਿੱਚ ਵੀ ਕਰੋੜਾਂ ਦੀ ਜਾਇਦਾਦ ਖਰੀਦੀ ਹੋਈ ਸੀ। ਪੁਲਿਸ ਕਸਟਮ ਵਿਭਾਗ ਵਲੋ ਫੜੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਵੀ ਬਿੱਲਾ ਕੋਲੋ ਪੁੱਛ ਗਿੱਛ ਕਰ ਰਹੀ ਹੈ।

Bite...... ਕੁਲਦੀਪ ਸਿੰਘ ਚਾਹਲ ਐਸ ਐਸ ਪੀ ਮੋਹਾਲੀConclusion:ਬਲਵਿੰਦਰ ਸਿੰਘ ਬਿੱਲਾ ਦੀਆ ਅਕਾਲੀ ਵਿਧਾਇਕ ਨਾਲ ਤਸਵੀਰਾਂ ਨੇ ਅਕਾਲੀ ਦਲ ਨੂੰ ਕਟਗਹਿਰੇ ਵਿੱਚ ਖੜਾ ਕਰ ਦਿੱਤਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.