ETV Bharat / state

amritsar jail mobile: ਕੇਂਦਰੀ ਜੇਲ੍ਹ ਵਿਚੋਂ ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ - ਜੇਲ੍ਹਾਂ ਵਿਚ ਮੋਬਾਈਲ

ਪੰਜਾਬ ਦੀਆਂ ਜੇਲ੍ਹਾਂ ਵਿਚ ਤਲਾਸ਼ੀ ਅਭਿਆਨ ਦੌਰਾਨ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਅਭਿਆਨ ਦੌਰਾਨ 4 ਮੋਬਾਈਲ ਫੋਨ, 83 ਬੀੜੀਆਂ ਦੇ ਬੰਡਲ ਅਤੇ ਦੋ ਪੈਕੇਟ ਸਿਗਰਟ ਦੇ ਬਰਾਮਦ ਹੋਏ ਹਨ।

Mobile and drugs recovered from Amritsar Central Jail
amritsar jail mobile :ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚੋਂ ਬਰਾਮਦ ਹੋਏ ਮੋਬਾਈਲ ਤੇ ਨਸ਼ੀਲੇ ਪਦਾਰਥ
author img

By

Published : Jan 25, 2023, 4:46 PM IST

ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਅਭਿਆਨ ਦੌਰਾਨ ਬੈਰਕ ਵਿਚੋਂ 4 ਮੋਬਾਈਲ ਫੋਨ, 83 ਬੀੜੀਆਂ ਦੇ ਬੰਡਲ ਅਤੇ ਦੋ ਪੈਕੇਟ ਸਿਗਰਟ ਦੇ ਬਰਾਮਦ ਹੋਏ ਹਨ। ਇਸ ਮਾਮਲੇ ਸਬੰਧੀ ਪੁਲਿਸ ਨੇ ਤਿੰਨ ਕੈਦੀਆਂ ਉਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਕੈਦੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਕੈਦੀਆਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।

ਦੱਸਣਯੋਗ ਹੈ ਕਿ ਅਜਿਹੇ ਕਈ ਮਾਮਲੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿਚ ਆ ਚੁਕੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਰੀਦਕੋਟ ਦੇ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 10 ਮੋਬਾਇਲ ਬਰਾਮਦ ਕੀਤੇ ਸੀ। ਤਲਾਸ਼ੀ ਦੌਰਾਨ 5 ਸਿਮ, ਬੈਟਰੀ, ਡਾਟਾ ਕੇਬਲ, ਹੀਟਰ ਸਪਰਿੰਗ, ਬੀੜੀ ਸਿਗਰਟ ਅਤੇ ਕੁਝ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਸੀ। ਪਰ ਊਨਾ ਮਾਮਲਿਆਂ 'ਤੇ ਕੀ ਕਾਰਵਾਈ ਹੋਈ ਇਹ ਅਜੇ ਸਵਾਲ ਬਾਕੀ ਹੈ।

ਪਹਿਲਾਂ ਵੀ ਮਿਲੇ ਫੋਨ: ਜੇਲ੍ਹ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਵਿੱਚ ਪ੍ਰਸ਼ਾਸਨ ਵੱਲੋਂ ਹਵਾਲਾਤੀਆਂ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੈਰਕਾਂ ਵਿੱਚੋਂ 4 ਮੋਬਾਇਲ ਫੋਨ, 5 ਸਿਮ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਜਦਕਿ ਜੇਲ੍ਹ ਦੀ ਬਾਹਰਲੀ ਕੰਧ ਵਿੱਚੋਂ ਸੁੱਟੇ ਗਏ ਪੈਕਟਾਂ ਵਿੱਚੋਂ 6 ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੀ ਝੜਪ, ਇਕ ਕੈਦੀ ਜ਼ਖ਼ਮੀ

ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੀ ਝੜਪ: ਜੇਲ੍ਹਾਂ ਵਿਚ ਮੋਬਾਈਲ ਅਤੇ ਨਸ਼ੇ ਜਿੱਥੇ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ ਉਥੇ ਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਕੁਝ ਕੈਦੀ ਆਪਸ ਵਿਚ ਉਲਝਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਝੜਪ ਵਿਚ ਇਕ ਕੈਦੀ ਦੇ ਸਿਰ ਅਤੇ ਮੂੰਹ ਉਤੇ ਗੰਭੀਰ ਸੱਟਾਂ ਲੱਗੀਆਂ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਲਾਅ ਅਤੇ ਆਰਡਰ ਨੂੰ ਲੈਕੇ ਪਹਿਲਾਂ ਹੀ ਸਰਕਾਰ ਉੱਤੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਪਰ ਇਹਨਾਂ ਤਰੁਟੀਆਂ ਨੂੰ ਦੂਰ ਕਰਨ ਦੀ ਬਜਾਏ ਪੰਜਾਬ ਦੀਆਂ ਜੇਲ੍ਹਾਂ ਵਿਚ ਵਰਤੀ ਜਾ ਰਹੀ ਢਿਲ ਕੀਤੇ ਨਾ ਕੀਤੇ ਅਜੇ ਵੀ ਸਵਾਲ ਖੜ੍ਹੇ ਕਰਦੀ ਹੈ ਕਿ ਅਖੀਰ ਕਦੋਂ ਤੱਕ ਅਜਿਹਾ ਹੋਵੇਗਾ। ਜੇਲ੍ਹਾਂ ਵਿਚ ਮੋਬਾਈਲ ਫੋਨ ਅਤੇ ਨਸ਼ਾ ਬਰਾਮਦ ਹੋਣਾ ਜੇਲ੍ਹ ਦੀ ਸੁਰੱਖਿਆ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰਦਾ ਹੈ। ਕਿ ਇਹਨਾਂ ਜੇਲ੍ਹਾਂ ਵਿਚ ਵੱਡੇ ਵੱਡੇ ਅਪਰਾਧੀ ਬੰਦ ਹਨ। ਜੇਕਰ ਅਜਿਹੀਆਂ ਕੁਤਾਹੀਆਂ ਵਰਤੀਆਂ ਜਾਂਦੀਆਂ ਰਹੀਆਂ ਤਾਂ ਫਿਰ ਆਉਣ ਵਾਲੇ ਸਮੇਂ 'ਚ ਪੰਜਾਬ ਦੀਆਂ ਜੇਲਾਂ ਤੋਂ ਹੀ ਕੋਈ ਹੋਰ ਵੱਡੀ ਵਾਰਦਾਤ ਹੋਣ ਦਾ ਖਦਸ਼ਾ ਵੀ ਸਾਫ ਹੀ ਜ਼ਾਹਿਰ ਹੁੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.