ਅੰਮ੍ਰਿਤਸਰ: ਕਰੀਬ 12 ਵਰ੍ਹੇ ਪਹਿਲਾਂ ਘਰਦਿਆਂ ਨਾਲ ਨਰਾਜ਼ ਹੋ ਘਰੋਂ ਗ਼ਾਇਬ ਹੋਏ ਕਸ਼ਮੀਰੀ ਨੌਜਵਾਨ ਲਈ ਅਜਨਾਲਾ ਦੇ ਪਿੰਡ ਰਾਏਪੁਰ ਖੁਰਦ ਦੇ ਐਡਵੋਕੇਟ ਮਨਜੀਤ ਸਿੰਘ ਮਸੀਹਾ ਬਣ ਸਾਹਮਣੇ ਆਏ ਹਨ। ਉਨ੍ਹਾਂ ਵੱਲੋਂ ਲੰਬੇ ਸੰਘਰਸ਼ ਤੋਂ ਬਾਅਦ ਕਰੀਬ 7 ਸਾਲਾਂ ਤੋਂ ਉਨ੍ਹਾਂ ਦੇ ਘਰ ਰਹਿ ਰਹੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਕਸ਼ਮੀਰੀ ਨੌਜਵਾਨ ਦੇ ਪਰਿਵਾਰ ਨੂੰ ਲੱਭ ਉਨ੍ਹਾਂ ਨੂੰ ਸੋਂਪਿਆ ਗਿਆ।
ਐਡਵੋਕੇਟ ਮਨਜੀਤ ਸਿੰਘ ਨੇ ਦੱਸਿਆ ਕਿ ਕਰੀਬ 7 ਸਾਲ ਪਹਿਲਾਂ ਇਹ ਕਸ਼ਮੀਰੀ ਨੌਜਵਾਨ ਬੁਰੇ ਹਾਲਾਤ 'ਚ ਉਨ੍ਹਾਂ ਦੇ ਘਰ ਆਇਆ । ਉਨ੍ਹਾਂ ਨੌਜਵਾਨ ਨੂੰ ਆਪਣੇ ਕੋਲ ਰੱਖ ਉਸ ਦੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ। ਕਰੀਬ ਦੋ ਦਿਨ ਪਹਿਲਾਂ ਇਕ ਕਪੜੇ ਵੇਚਣ ਵਾਲਾ ਕਸ਼ਮੀਰੀ ਵਿਅਕਤੀ ਉਨ੍ਹਾਂ ਨੂੰ ਮਿਲਿਆ ਜਿਸ ਦੀ ਮਦਦ ਨਾਲ ਉਹ ਇਸ ਕਸ਼ਮੀਰੀ ਨੌਜਵਾਨ ਦੇ ਘਰ ਤਕ ਪਹੁੰਚ ਸਕੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਤੋਂ ਅਜਨਾਲਾ ਆਪਣੇ ਘਰ ਬੁਲਾ ਉਨ੍ਹਾਂ ਹਵਾਲੇ ਕੀਤਾ ਗਿਆ।
ਇਸ ਸਬੰਧੀ ਕਸ਼ਮੀਰੀ ਨੌਜਵਾਨ ਮੁਹੰਮਦ ਅਸ਼ਰਫ ਦੇ ਜੀਜਾ ਨੇ ਕਿਹਾ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਘਰੋਂ ਚਲਾ ਗਿਆ ਜਿਸ ਨੂੰ ਉਹ ਬਹੁਤ ਲਭਦੇ ਰਹੇ ਤੇ ਅੰਤ ਸਰਦਾਰ ਜੀ ਦੀ ਮਦਦ ਨਾਲ ਉਹ ਆਪਣੇ ਸਾਲੇ ਤਕ ਪਹੁੰਚ ਸਕੇ। ਨੌਜਵਾਨ ਦੀ ਮਾਤਾ ਤਾਜ਼ਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੁਹੰਮਦ ਅਸ਼ਰਫ 12 ਸਾਲ ਪਹਿਲਾਂ ਘਰੋਂ ਲੜ ਕੇ ਗਿਆ ਸੀ । ਪੁੱਤਰ ਨੂੰ ਮਿਲਾਉਣ ਲਈ ਉਨ੍ਹਾਂ ਐਡਵੋਕੇਟ ਮਨਜੀਤ ਸਿੰਘ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਅਜਨਾਲਾ ’ਚ ਡੇਂਗੂ ਦਾ ਮਰੀਜ਼ ਆਇਆ ਸਾਹਮਣੇ, ਸਿਹਤ ਵਿਭਾਗ ਅਲਰਟ