ਅੰਮ੍ਰਿਤਸਰ: ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਜਿੱਥੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਇਸੇ ਦੌਰਾਨ ਹਰਨਾਜ ਕੌਰ ਸੰਧੂ ਨੇ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਣ 'ਤੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਿਰੋਪਾਏ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਨੇ ਕਿਹਾ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮਨ ਨੂੰ ਅਲੌਕਿਕ ਸਾਂਤੀ ਦਾ ਅਹਿਸਾਸ ਹੋਇਆ ਹੈ ਅਤੇ ਇਸ ਵਿਸ਼ਵ ਪੱਧਰੀ ਸਨਮਾਨ ਦੇ ਚਲਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਹਾਂ ਕਿਉਕਿ ਵਾਹਿਗੁਰੂ ਦੀ ਕਿਰਪਾ ਨਾਲ ਹੀ ਅੱਜ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ।
ਫਿਲਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪਾਜੀਟਿਵ ਐਨਰਜੀ ਲੈ ਵਾਪਿਸ ਨਿਉਯਾਰਕ ਜਾ ਰਹੀ ਹੈ ਅਤੇ ਮੇਰਾ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਫਿਲਹਲ ਮਿਸ ਯੂਨੀਵਰਸ ਬਣੇ ਤਿੰਨ ਮਹੀਨੇ ਹੋਏ ਬਾਲੀਵੁੱਡ ਦਾ ਸਫਰ ਅਜੇ ਦੂਰ ਹੈ।
ਇਹ ਵੀ ਪੜ੍ਹੋ: ਨਿੱਜੀ ਸਕੂਲ ’ਚ 4 ਸਾਲਾਂ ਬੱਚੀ ਨਾਲ ਜ਼ਬਰਜਨਾਹ ਦਾ ਇਲਜ਼ਾਮ, ਮਾਪਿਆਂ ਨੇ ਕੀਤਾ ਰੋਡ ਜਾਮ