ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿਕਰੀ, ਚੋਕਰ ਰੂਲਾ, ਮਾਂਹ ਤੇ ਝੋਨੇ ਆਦਿ ਚੜ੍ਹਾਵੇ ਦੀਆਂ ਵਸਤਾਂ ਦੀ ਪਹਿਲੀ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਕੀਤੀ ਗਈ ਨਿਲਾਮੀ/ਵਿਕਰੀ ’ਚ ਲਗਪਗ ਇਕ ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਹੈ। ਇਸ ਦੀ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ।
ਦੋ ਸਟੋਰਕੀਪਰ ਨੂੰ ਕੀਤਾ ਮੁਅੱਤਲ:- 62 ਲੱਖ ਦੀ ਹੇਰਾਫੇਰੀ ਤੋਂ ਸ਼ੁਰੂ ਹੋਈ ਇਹ ਪੜਤਾਲ ਹੁਣ ਕਰੀਬ ਇਕ ਕਰੋੜ ਰੁਪਏ ਤੱਕ ਪੁੱਜ ਗਈ ਹੈ। ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਦੋ ਸਟੋਰਕੀਪਰਾਂ ਨੂੰ ਮੁਅੱਤਲ ਕਰ ਕੇ ਲੱਖਾਂ ਰੁਪਏ ਵਸੂਲਣ ਦਾ ਆਦੇਸ਼ ਦਿੱਤਾ ਸੀ। ਦੋ ਸਟੋਰਕੀਪਰਾਂ ਵੱਲੋਂ ਰਕਮ ਜਮ੍ਹਾਂ ਨਾ ਕਰਵਾਉਣ ਕਾਰਨ ਉਪਰੋਕਤ ਸਮੇਂ ਦੌਰਾਨ ਜਿੰਨੇ ਵੀ ਮੈਨੇਜਰਾਂ ਦੇ ਹੇਰਾਫੇਰੀ ਨਾਲ ਸਬੰਧਤ ਵੋਚਰਾਂ ’ਤੇ ਦਸਤਖਤ ਹਨ ਉਨ੍ਹਾਂ ਸਾਰਿਆਂ ਨੂੰ ਬਣਦੀ ਰਕਮ ਜਮ੍ਹਾਂ ਕਰਵਾਉਣ ਦੇ ਆਦੇਸ਼ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਹਨ। ਡੇਢ ਦਰਜਨ ਦੇ ਕਰੀਬ ਮੈਨੇਜਰ, ਸਟੋਰਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਇਸ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਏ ਗਏ ਹਨ। ਪਹਿਲਾਂ ਤਾਂ ਸਿਰਫ 2 ਸਟੋਰਕੀਪਰ ਹੀ ਜ਼ਿੰਮੇਵਾਰ ਮੰਨੇ ਗਏ ਸਨ। ਪੈਸੇ ਜਮ੍ਹਾਂ ਕਰਵਾਉਣ ਲਈ ਢਿੱਲਮੱਠ ਅਪਣਾਈ ਜਾ ਰਹੀ ਹੈ। ਇਸ ਹੇਰਾਫੇਰੀ ’ਚ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਮੈਨੇਜਰ ਸਮੇਤ ਤਿੰਨ ਸੇਵਾਮੁਕਤ ਮੈਨਜਰਾਂ ਨਾਂ ਵੀ ਆ ਚੁੱਕਾ ਹੈ।
- ਵਾਹਨਾਂ 'ਚ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦਾ ਅੱਜ ਆਖਰੀ ਦਿਨ, ਇਸ ਤਰ੍ਹਾਂ ਕਰੋ ਆਨਲਾਈਨ ਅਪਲਾਈ
- ਕਿਉਂ ਲਗਾਉਣੀ ਜ਼ਰੂਰੀ ਹੈ ਹਾਈ ਸਿਕਿਉਰਿਟੀ ਨੰਬਰ ਪਲੇਟ? ਇਸ ਤਰ੍ਹਾਂ ਸਮਝੋ ਰਜਿਸਟ੍ਰੇਸ਼ਨ ਤੋਂ ਲੈ ਕੇ ਪਲੇਟ ਜੜ੍ਹਨ ਤੱਕ ਦੀ ਸਾਰੀ ਪ੍ਰਕਿਰਿਆ
- Hoshiarpur News : ਮਾਈਨਿੰਗ ਮਾਫੀਆ ਵੱਲੋਂ ਸਰਕਾਰ ਦੀ ਮਿਲੀਭੁਗਤ ਨਾਲ ਬਣਾਏ ਜਾ ਰਹੇ ਨਜਾਇਜ਼ ਲਾਂਘੇ : ਨਿਮਿਸ਼ਾ ਮਹਿਤਾ ਭਾਜਪਾ
ਮਾਮਲੇ ਦੀ ਬਰੀਕੀ ਨਾਲ ਪੜਤਾਲ ਜਾਰੀ: ਜਦਕਿ ਇਸ ਮਾਮਲੇ 'ਚ ਕੁੱਝ ਮੈਨੇਜਰ ਸਮੇਤ ਕੁਝ ਮੁਲਾਜ਼ਮ ਆਪਣੇ-ਆਪ ਨੂੰ ਨਿਰਦੋਸ਼ ਦੱਸਦੇ ਹੋਏ ਖਾਤੇ ਪਈ ਰਕਮ ਜਮ੍ਹਾਂ ਕਰਵਾਉਣ ਤੋਂ ਇਨਕਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਹੇਰਾਫੇਰੀ ਕੀਤੀ ਹੈ ਉਹ ਹੀ ਜੁਰਮਾਨਾ ਭਰਨਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸਤਬੀਰ ਸਿੰਘ ਧਾਮੀ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜੋ ਵੀ ਅਧਿਕਾਰੀ ਮੁਲਾਜ਼ਮ ਜ਼ਿੰਮੇਵਾਰੀ ਨਹੀਂ ਨਿਭਾ ਸਕਿਆ ਉਹ ਹਰਜਾਨਾ ਦੇਣ ਲਈ ਜ਼ਿੰਮੇਵਾਰ ਹੈ। ਸਬੰਧਤਾਂ ਵਿਅਕਤੀ ਕੋਲੋਂ ਰਕਮ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਗਾਤਾਰ ਪੈਸੇ ਦੀ ਵਸੂਲੀ ਕੀਤੀ ਜਾ ਰਹੀ ਹੈ ਤੇ ਪੜਤਾਲ ਵੀ ਜਾਰੀ ਹੈ।