ਅੰਮ੍ਰਿਤਸਰ: ਸੋਸ਼ਲ ਮੀਡੀਆ ਉੱਤੇ ਆਪਣੇ ਬੇਬਾਕ ਬਿਆਨਾਂ ਕਾਰਣ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਨਬਾਲਿਗ ਨਿਹੰਗ ਸਿੰਘ ਲਈ ਹੁਣ ਸੋਸ਼ਲ ਮੀਡੀਆ ਹੀ ਮੁਸੀਬਤ ਬਣ ਗਿਆ ਹੈ। ਦਰਅਸਲ ਨਬਾਲਿਗ ਨਿਹੰਗ ਸਿੰਘ ਨੇ ਗੋਲਡਨ ਗੇਟ ਨੇੜੇ ਇੱਕ ਪਿਸਤੋਲ ਨਾਲ ਗੋਲੀਆਂ ਚਲਾਈਆਂ ਅਤੇ ਹਥਿਆਰਾਂ ਦੀ ਇਸ (Exhibition of Arms) ਪ੍ਰਦਰਸ਼ਨੀ ਨੂੰ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤਾ।
ਨਬਾਲਿਗ ਨਹਿੰਗ ਸਿੰਘ ਗ੍ਰਿਫ਼ਤਾਰ: ਨਿਹੰਗ ਸਿੰਘ ਵੱਲੋਂ ਹਥਿਆਰ ਦੀ ਕੀਤੀ ਗਈ ਇਹ ਨੁਮਾਇਸ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਅਤੇ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ ਨਾਬਾਲਗ ਨਿਹੰਗ ਸਿੰਘ ਨੂੰ ਗ੍ਰਿਫ਼ਤਾਰ (Minor Nihang Singh arrested) ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਪਿਸਤੌਲ ਕਿੱਥੋਂ ਲਿਆ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਨਾਬਾਲਿਗ ਨਿਹੰਗ ਸਿੰਘ ਖਿਡੌਣੇ ਵੇਚਣ ਦਾ ਧੰਦਾ ਕਰਦਾ ਹੈ। ਪਹਿਲਾਂ ਉਹ ਹੈਰੀਟੇਜ ਸਟਰੀਟ ਵਿੱਚ ਖਿਡੌਣੇ ਵੇਚਦਾ ਸੀ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਉਸ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਆਰਥਿਕ ਮਦਦ ਮਿਲੀ। ਉਹ ਮੋਹਾਲੀ ਬਾਰਡਰ 'ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਧਰਨੇ ਦੌਰਾਨ ਵੀ ਸੁਰਖੀਆਂ 'ਚ ਆਇਆ ਸੀ।
- Self employment Scheme: ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਕੇਂਦਰ ਸਰਕਾਰ ਦਾ ਵੱਖਰਾ ਉਪਰਾਲਾ, ਵੱਖ-ਵੱਖ ਯੋਜਨਾਵਾਂ ਤਹਿਤ ਅਸਾਨੀ ਨਾਲ ਦਿੱਤਾ ਜਾ ਰਿਹਾ ਲੋਨ
- Earthquake IN UP : ਯੂਪੀ 'ਚ ਦੇਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ,ਲਖਨਊ, ਮੇਰਠ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਿੱਲੀ ਧਰਤੀ,ਰਿਕਟਰ ਪੈਮਾਨੇ 'ਤੇ 6.4 ਤੀਬਰਤਾ
- MP Assembly Election 2023: ਮੱਧ ਪ੍ਰਦੇਸ਼ 'ਚ ਜੰਗੀ ਪੱਤਰ ਉੱਤੇ ਰੈਲੀਆਂ ਸ਼ੁਰੂ, ਪੀਐੱਮ ਮੋਦੀ, ਮਲਿਕਾਰਜੁਨ ਖੜਗੇ ਅਤੇ ਅਮਿਤ ਸ਼ਾਹ ਅੱਜ ਐੱਮਪੀ ਦਾ ਕਰਨਗੇ ਦੌਰਾ'
ਗੰਨ ਕਲਚਰ ਦੀ ਨੁਮਾਇਸ਼ ਖ਼ਿਲਾਫ਼ ਸਰਕਾਰ ਸਖ਼ਤ: ਇਸ ਨਬਾਲਿਗ ਨਿਹੰਗ ਸਿੰਘ ਉੱਤੇ ਮੁਹਾਲੀ ਪੁਲਿਸ ’ਤੇ ਹਮਲਾ ਕਰਨ ਦਾ ਵੀ ਇਲਜ਼ਾਮ ਸੀ। ਇਸ ਦੌਰਾਨ ਪੁਲਿਸ ਨੇ ਕੇਸ ਦਰਜ ਕਰਕੇ ਉਸ ’ਤੇ ਇਨਾਮ ਵੀ ਰੱਖਿਆ ਸੀ। ਹੁਣ ਮੁਲਜ਼ਮ ਨੇ ਗੋਲਡਨ ਗੇਟ ਨੇੜੇ ਪਿਸਤੌਲ ਨਾਲ ਗੋਲੀ ਚਲਾਉਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ । ਪੁਲਿਸ ਨੇ ਮਕਬੂਲਪੁਰਾ ਥਾਣੇ ਵਿੱਚ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਸੋਸ਼ਲ ਮੀਡੀਆ ਉੱਤੇ ਨੁਮਾਇਸ਼ ਨੂੰ ਲੈਕੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।