ਅੰਮ੍ਰਿਤਸਰ: ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੁੰਦੇ ਹੀ ਬੱਚਿਆਂ ਦੇ ਸਕੂਲ਼ ਖੁੱਲ੍ਹ ਗਏ ਹਨ। ਇੱਕ ਪਾਸੇ ਸਕੂਲ ਖੁੱਲ੍ਹੇ ਤਾਂ ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅਚਨਚੇਤ ਚੈਕਿੰਗ ਵੀ ਹੋਈ। ਜਿੱਥੇ ਸਕੂਲਾਂ ਦੇ ਹਾਲ ਦੇਖ ਕੇ ਮੰਤਰੀ ਦੇ ਹੋਸ਼ ਉੱਡ ਗਏ। ਇਹ ਚੈਕਿੰਗ ਸਰਹੱਦੀ ਖੇਤਰ ਅਜਨਾਲਾ ਦੇ ਵੱਖ-ਵੱਖ ਸਕੂਲਾਂ 'ਚ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ, ਜਿੱਥੇ ਸਕੂਲਾਂ ਦੀਆਂ ਖਾਮੀਆਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਸਕੂਲ ਪ੍ਰਬੰਧਕਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਸਕੂਲ ਦੇ ਮਾੜੇ ਪ੍ਰਬੰਧ: ਅਜਨਾਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਸਾਫ ਸਫਾਈ ਨਾ ਹੋਣ ਅਤੇ ਸਕੂਲ ਦੇ ਪ੍ਰਬੰਧ ਮਾੜੇ ਹੋਣ ਕਰਕੇ ਸਕੂਲ ਦੀ ਪ੍ਰਿੰਸੀਪਲ ਦੇ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਰਹੱਦੀ ਖੇਤਰ ਦੇ ਸਕੂਲਾਂ ਦੀ ਚੈਕਿੰਗ ਕੀਤੀ ਹੈ ਜਿਸ ਦੌਰਾਨ ਦੇਖਿਆ ਹੈ ਕਿ ਸਕੂਲਾਂ ਅੰਦਰ ਕਿੰਨੀ ਕੁ ਤਿਆਰੀ ਹੈ ਪਹਿਲਾ ਦਿਨ ਹੋਣ ਕਰਕੇ ਬੱਚੇ ਘੱਟ ਸੀ ,ਉਥੇ ਹੀ ਸਕੂਲਾਂ ਅੰਦਰ ਮਿਡੇ ਮਿਲ ਦਾ ਸਿਸਟਮ ਬਹੁਤ ਵਧੀਆ ਨਹੀਂ ਸੀ
ਸਿੱਖਿਆ ਮੰਤਰੀ ਨੂੰ ਭੇਜੀ ਜਾਵੇਗੀ ਰਿਪੋਰਟ: ਉਨਹਾਂ ਆਖਿਆ ਕਿ ਇਸ ਸਭ ਬਾਰੇ ਉਹ ਸਿੱਖਿਆ ਮੰਤਰੀ ਨਾਲ਼ ਗੱਲਬਾਤ ਕਰਨਗੇ । ਉਹਨਾਂ ਕਿਹਾ ਕਿ ਸਰਹੱਦੀ ਖੇਤਰ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਖਾਸ ਪ੍ਰਬੰਧ ਕੀਤੇ ਜਾਣਗੇ ।ਸਕੂਲ਼ ਦੇ ਮਾੜੇ ਪ੍ਰਬੰਧਾਂ ਬਾਰੇ ਵਿਭਾਗ ਨੂੰ ਰਿਪੋਰਟ ਬਣਾਕੇ ਸਿੱਖਿਆ ਮੰਤਰੀ ਨੂੰ ਭੇਜਣ ਲਈ ਕਿਹਾ ਹੈ ਤਾਕਿ ਇੱਥੇ ਵਧੀਆ ਪ੍ਰਿੰਸੀਪਲ ਆ ਸਕੇ । ਇੰਨ੍ਹਾਂ ਹੀ ਨਹੀਂ ਧਾਲੀਵਾਲ ਨੇ ਆਖਿਆ ਕਿ ਉਹ ਖੁਦ ਵੀ ਸਿੱਖਿਆ ਮੰਤਰੀ ਨੂੰ ਬਾਰੇ ਲਿਖ ਕੇ ਭੇਜਣਗੇ।