ETV Bharat / state

ਕਿੱਥੇ ਹੋਈ ਸਵਾ ਸੌ ਕਰੋੜ ਦੀ ਕਣਕ ਖ਼ਰਾਬ ? - Messing

ਪਿਛਲੇ ਕਈ ਦਿਨਾਂ ਤੋ ਚਰਚਾ ‘ਚ ਆਏ ਪਨਗਰੇਨ ਦੇ ਵਿਭਾਗ ਇੱਕ ਵਾਰ ਫਿਰ ਸੁਰਖੀਆ ਵਿੱਚ ਹੈ। ਪਨਗੇਰਨ ਦੇ ਨੰਗਲੀ ਸਥਿਤ ਗੁਦਾਮ ਵਿੱਚ ਕੀੜਿਆ ਵਾਲੀ ਕਣਕ ਫੜੀ ਗਈ ਹੈ। ਜਿਸ ਦੀ ਕੀਮਤ ਸਵਾ ਸੌ ਕਰੋੜ ਦੱਸੀ ਜਾ ਰਹੀ ਹੈ।

ਕਿੱਥੇ ਹੋਈ ਸਵਾ ਸੌ ਕਰੋੜ ਦੀ ਕਣਕ ਖ਼ਰਾਬ ?
ਕਿੱਥੇ ਹੋਈ ਸਵਾ ਸੌ ਕਰੋੜ ਦੀ ਕਣਕ ਖ਼ਰਾਬ ?
author img

By

Published : Aug 25, 2021, 7:49 PM IST

ਅੰਮ੍ਰਿਤਸਰ: ਪਿਛਲੇ ਕਈ ਦਿਨਾਂ ਤੋ ਚਰਚਾ ‘ਚ ਆਏ ਪਨਗਰੇਨ ਇੱਕ ਵਾਰ ਫਿਰ ਸੁਰਖੀਆ ਵਿੱਚ ਹੈ। ਪਨਗੇਰਨ ਦੇ ਨੰਗਲੀ ਸਥਿਤ ਗੁਦਾਮ ਵਿੱਚ ਕੀੜਿਆ ਵਾਲੀ ਕਣਕ ਫੜੀ ਗਈ ਹੈ। ਇਸ ਗੁਦਾਮ ਵਿੱਚ ਮੌਕੇ ‘ਤੇ ਪਹੁੰਚੇ ਸਮਾਜ ਸੇਵੀ ਵਰੁਣ ਸਰੀਨ ਨੇ ਕਿਹਾ, ਕਿ ਉਨ੍ਹਾਂ ਨੂੰ ਕਿਸੇ ਵੱਲੋਂ ਫੋਨ ‘ਤੇ ਜਾਣਕਾਰੀ ਦਿੱਤੀ ਗਈ ਸੀ, ਕਿ ਨੰਗਲੀ ਗੁਦਾਮ ਵਿੱਚ ਖ਼ਰਾਬ ਕਣਕ ਨੂੰ ਗਰੀਬਾਂ ਵਿੱਚ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਤੁਰੰਤ ਇਸ ਸਮਾਜ ਸੇਵੀ ਸੰਸਥਾ ਵੱਲੋਂ ਮੌਕੇ ‘ਤੇ ਪਹੁੰਚ ਕੇ ਇਸ ਸਾਰੇ ਕੰਮ ਨੂੰ ਰੋਕਵਾਇਆ ਗਿਆ ਹੈ।

ਕਿੱਥੇ ਹੋਈ ਸਵਾ ਸੌ ਕਰੋੜ ਦੀ ਕਣਕ ਖ਼ਰਾਬ ?

ਸਮਾਜ ਸੇਵੀ ਵਰੁਣ ਸਰੀਨ ਨੇ ਕਿਹਾ, ਕਿ ਉਨ੍ਹਾਂ ਨੇ ਇਸ ਬਾਰੇ ਉੱਚ ਅਫ਼ਸਰਾਂ ਨੂੰ ਵੀ ਜਾਣਕਾਰੀ ਦਿੱਤੀ, ਪਰ ਮੌਕੇ ‘ਤੇ ਕੋਈ ਵੀ ਅਫ਼ਸਰ ਨਹੀਂ ਪਹੁੰਚਿਆ, ਨਾਲ ਹੀ ਉਨ੍ਹਾਂ ਨੇ ਪੁਲਿਸ ਥਾਣੇ ਨੂੰ ਵੀ ਜਾਣਕਾਰੀ ਦਿੱਤੀ, ਪਰ 2 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ। ਇਸ ਮੌਕੇ ਉਨ੍ਹਾਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ।

ਇਸ ਮੌਕੇ ਵਰੁਣ ਸਰੀਨ ਨੇ ਕਿਹਾ, ਕਿ ਜੇਕਰ ਅਸੀਂ ਸਮੇਂ ਸਿਰ ਨਾ ਪਹੁੰਚ ਦੇ, ਤਾਂ ਇਨ੍ਹਾਂ ਲੋਕਾਂ ਵੱਲੋਂ ਇਸੇ ਕਣਕ ਨੂੰ ਸਾਫ਼ ਕਰਕੇ ਗਰੀਬਾਂ ਵਿੱਚ ਵੰਡ ਦੇਣ ਸੀ, ਉਨ੍ਹਾਂ ਨੇ ਕਿਹਾ, ਕਿ ਜੋ ਸਰਕਾਰ ਵੱਲੋਂ ਗਰੀਬਾਂ ਲਈ ਨਵੀਂ ਕਣਕ ਆਈ ਹੈ, ਉਹ ਇਸ ਵਿਭਾਗ ਦੇ ਅਫ਼ਸਰਾਂ ਵੱਲੋਂ ਵੇਚ ਦਿੱਤੀ ਗਈ ਹੈ, ਤੇ ਹੁਣ ਇਹ ਖ਼ਰਾਬ ਕਣਕ ਗਰੀਬਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਬਿਮਾਰੀਆਂ ਦੇ ਵਿੱਚ ਸੁੱਟ ਦੇਣਾ ਸੀ।

ਉਧਰ ਏ.ਐੱਫ.ਐੱਸ.ਓ. ਮੋਹਨਜੀਤ ਸਿੰਘ ਵਿਭਾਗ ਦੀ ਨਲਾਇਕੀ ‘ਤੇ ਪਰਦਾ ਪਾਉਦੇ ਨਜ਼ਰ ਆਏ, ਜੋ ਸਰਕਾਰ ਤੇ ਉੱਚ ਅਫ਼ਸਰਾਂ ਦਾ ਬਚਾਅ ਕਰ ਰਹੇ ਸਨ। ਮੋਹਨਜੀਤ ਸਿੰਘ ਇਸ ਲਾਪਰਵਾਹੀ ਲਈ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਦੱਸ ਰਹੇ, ਜਦਕਿ ਉਨ੍ਹਾਂ ਦੀ ਗੁਦਾਮ ਵਿੱਚ ਹੀ ਡਿਊਟੀ ਲਗਾਈ ਹੋਈ ਹੈ।

ਇਹ ਵੀ ਪੜ੍ਹੋ: ਦੇਖੋ ਕਿਸ ਤਰ੍ਹਾਂ ਮੀਂਹ ’ਚ ਡਟੇ ਰਹੇ ਅਧਿਆਪਕ

ETV Bharat Logo

Copyright © 2025 Ushodaya Enterprises Pvt. Ltd., All Rights Reserved.