ਅੰਮ੍ਰਿਤਸਰ : ਕੈਨੇਡਾ ਦੇ ਵਿੱਚ ਹੋਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਲਗਾਤਾਰ (MP Simranjit Mann's Statement on BJP) ਸਿੱਖ ਜਗਤ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਇੱਕ ਵਿਸ਼ਾਲ ਮਾਰਚ ਪੰਜਾਬ ਦੇ ਅਲੱਗ ਅਲੱਗ ਜਿਲਿਆਂ ਵਿੱਚ ਕੱਢਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਮਾਰਚ ਦੀ ਅਗਵਾਈ ਕੀਤੀ ਜਾ ਰਹੀ ਹੈ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਮਾਰਚ ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਦੇਰ ਰਾਤ ਅੰਮ੍ਰਿਤਸਰ ਪਹੁੰਚਿਆ ਸੀ ਅਤੇ ਅੱਜ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਇਹ ਮਾਰਚ ਰਵਾਨਾ ਹੋਇਆ ਹੈ।
ਵਿਦੇਸ਼ਾਂ 'ਚ ਨੌਜਵਾਨਾਂ ਦੇ ਕਤਲ : ਉਹਨਾਂ ਕਿਹਾ ਕਿ ਦੇਸ਼ ਦੀਆਂ ਬਹੁਤ ਸਾਰੀਆਂ ਏਜੰਸੀਆਂ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਦਾ ਸਾਫ ਸਿੱਟਾ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਬੈਠੇ ਸਿੱਖ ਨੌਜਵਾਨਾਂ ਦਾ ਕਤਲ ਕਰਕੇ ਉਹਨਾਂ ਨੇ (BJP and Simranjit Mann statement) ਸਾਬਿਤ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਮੁਸਲਮਾਨਾਂ ਦੇ ਉੱਤੇ ਤਸ਼ੱਦਦ ਢਾਹ ਕੇ ਅਤੇ ਉਹਨਾਂ ਦੇ ਕਤਲ ਕਰਵਾਉਣ ਤੋਂ ਬਾਅਦ ਚੋਣਾਂ ਲੜਦੀ ਰਹੀ ਹੈ।
- Sri Fatehgarh Sahib fire: ਬੱਸੀ ਪਠਾਣਾ 'ਚ ਅੱਗ ਲੱਗਣ ਕਾਰਣ 50 ਤੋਂ ਜ਼ਿਆਦਾ ਝੁੱਗੀਆਂ ਸੜ੍ਹ ਕੇ ਸੁਆਹ, ਅੱਗ ਦੇ ਕਾਰਣਾਂ ਦਾ ਨਹੀਂ ਲੱਗ ਸਕਿਆ ਪਤਾ
- Beas Railway Station Campaign Clean : ਰੇਲਵੇ ਕਰਮਚਾਰੀਆਂ ਨੇ ਬਿਆਸ ਸਟੇਸ਼ਨ 'ਤੇ ਚਲਾਇਆ ਵਿਸ਼ੇਸ਼ ਸਫਾਈ ਅਭਿਆਨ
- Mahilpur Athlete Harmilan : ਮਾਹਿਲਪੁਰ ਦੀ ਹਰਮਿਲਨ ਬੈਂਸ ਨੇ ਏਸ਼ੀਆ ਖੇਡਾਂ 'ਚ ਜਿੱਤਿਆ ਸਿਲਵਰ ਮੈਡਲ
ਉਨ੍ਹਾਂ ਕਿਹਾ ਕਿ ਇਸ ਵਾਰ 2024 ਦੇ ਵਿੱਚ ਉਹਨਾਂ ਵੱਲੋਂ ਸਿੱਖਾਂ ਦੇ ਉੱਤੇ ਹਮਲੇ ਕਰ ਉਹਨਾਂ ਦੀਆਂ ਹੱਤਿਆਵਾਂ ਦੇ ਸਿਰ ਉੱਤੇ ਹੀ ਆਪਣੀ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਇਸ ਵਿੱਚ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਵਾਂਗੇ, ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਇਸੇ ਕਰਕੇ ਹੀ ਇਹ ਮਾਰਚ ਪੰਜਾਬ ਵਿੱਚ ਕੱਢ ਰਹੇ ਹਾਂ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ।