ਅੰਮ੍ਰਿਤਸਰ : ਗੁਰਦਾਸਪੁਰ ਦੇ ਕਾਦੀਆਂ ਦੀ ਰਹਿਣ ਵਾਲੀ ਮਹਿਕ ਸ਼ਰਮਾ ਦੀ ਲਾਸ਼ ਅੰਮ੍ਰਿਤਸਰ ਏਅਰਪੋਰਟ ਉੱਤੇ ਪਹੁੰਚੇ, ਦਰਾਅਸਰ ਮਹਿਕ ਸ਼ਰਮਾ ਦਾ ਲੰਡਨ ਵਿੱਚ ਉਸ ਦੇ ਪਤੀ ਨੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਭਾਰਤ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਕ ਦੇ ਪਤੀ ਸਾਹਿਲ ਸ਼ਰਮਾ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਕਤਲ ਕਰ ਦਿੱਤਾ ਸੀ। ਇਸ ਦਾ ਪਤਾ ਚੱਲਦਿਆਂ ਹੀ ਪਰਿਵਾਰ ਵੱਲੋਂ ਉਕਤ ਦੋਸ਼ੀ ਪਤੀ ਖਿਲਾਫ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਵਾਇਆ ਗਿਆ, ਜਿਥੇ ਇੰਗਲੈਂਡ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਪਤੀ ਨੇ ਚਾਕੂ ਮਾਰਕੇ ਕੀਤਾ ਸੀ ਕਤਲ : ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸਦੀ ਧੀ ਆਈਲੈਟਸ ਕਰਕੇ ਨਵੰਬਰ ਮਹੀਨੇ ਆਪਣੇ ਪਤੀ ਸਾਹਿਲ ਨਾਲ ਇੰਗਲੈਡ ਗਈ ਸੀ ਅਤੇ 29 ਅਕਤੂਬਰ 2023 ਨੂੰ ਉਸਦੇ ਪਤੀ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦਾ ਜਵਾਈ ਉਹਨਾ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਆਖਿਰ ਉਸਨੇ ਉਸਦਾ ਕਤਲ ਹੀ ਕਰ ਦਿੱਤਾ। ਮੁਲਜ਼ਮ ਨੂੰ ਇੰਗਲੈਂਡ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮੁੰਡੇ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿੰਦਾ ਹੈ ਉਹਨਾਂ ਉੱਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ।
- ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਘਰ 'ਚ ਫਿਸਲ ਕੇ ਡਿੱਗੇ, ਹਸਪਤਾਲ 'ਚ ਭਰਤੀ
- CM Mann In Faridkot: ਅੱਜ ਫਰੀਦਕੋਟ ਦੌਰੇ 'ਤੇ ਜਾਣਗੇ CM ਮਾਨ, ਕਰੋੜਾਂ ਰੁਪਏ ਦੀਆਂ ਸਕੀਮਾਂ ਸਣੇ 250 ਨਰਸਿੰਗ ਸਟਾਫ ਨੂੰ ਸੌਂਪਣਗੇ ਨਿਯੁਕਤੀ ਪੱਤਰ
- ਬਲਵੰਤ ਸਿੰਘ ਰਾਜੋਆਣਾ ਵੱਲੋਂ ਚੌਥੇ ਦਿਨ ਭੁੱਖ ਹੜਤਾਲ ਖ਼ਤਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਐਸਜੀਪੀਸੀ ਪ੍ਰਧਾਨ ਨੇ ਕੀਤੀ ਸੀ ਮੁਲਾਕਾਤ
ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਸਕਦਾ ਮਿਲੀ ਲਾਸ਼: ਦੱਸਣਯੋਗ ਹੈ ਕਿ ਲੰਡਨ 'ਚ ਕਤਲ ਕੀਤੀ ਮਹਿਕ ਸ਼ਰਮਾ ਦੀ ਮ੍ਰਿਤਕ ਦੇਹ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਯੂਨਾਈਟਡ ਸਿੱਖਜ਼ ਦੇ ਯਤਨਾਂ ਸਕਦਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਭਾਰਤ ਪਹੁੰਚੀ ਹੈ। ਇਸ ਦੌਰਾਨ ਇਲਾਕੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਦਰਅਸਲ ਯੂਨਾਈਟਿਡ ਸਿੱਖਜ਼ ਹੈਲਪਡੈਸਕ ਦੀ ਸੀਨੀਅਰ ਮੈਨੇਜਰ ਨਰਪਿੰਦਰ ਕੌਰ ਮਾਨ ਬੀ.ਈ.ਐਮ. ਨੂੰ ਮਾਨਵਤਾਵਾਦੀ ਸਹਾਇਤਾ ਲਈ ਮਹਿਕ ਸ਼ਰਮਾ ਦੇ ਪਰਿਵਾਰ ਵਲੋਂ ਫੋਨ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਮਹਿਕ ਦੀ ਦੇਹ ਭਾਰਤ ਲਿਆਉਣ ਲਈ ਸਹਾਇਤਾ ਦੀ ਲੋੜ ਹੈ। ਇਸ ਮਗਰੋਂ ਯੂਨਾਈਟਿਡ ਸਿੱਖਜ਼ ਵਲੰਟੀਅਰ ਟੀਮ ਨੇ ਮਹਿਕ ਦੇ ਪਰਿਵਾਰ ਦੀ ਮਦਦ ਕੀਤੀ ਅਤੇ ਉਸ ਦੀ ਦੇਹ ਨੂੰ ਭਾਰਤ ਭੇਜਣ ਦੇ ਯਤਨ ਸ਼ੁਰੂ ਕਰ ਦਿਤੇ। ਜ਼ਿਕਰਯੋਗ ਹੈ ਕਿ ਮਹਿਕ ਸ਼ਰਮਾ ਦਾ 29 ਅਕਤੂਬਰ ਨੂੰ ਲੰਡਨ ਦੇ ਕੁਇਡਨ ਸ਼ਹਿਰ ਵਿਚ ਕਤਲ ਕੀਤਾ ਗਿਆ ਸੀ। ਮਹਿਕ ਦੇ ਕਤਲ ਦਾ ਦੋਸ਼ ਮਹਿਕ ਦੇ ਪਤੀ ਸਾਹਿਲ ਸ਼ਰਮਾ 'ਤੇ ਲੱਗੇ ਹਨ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।