ਅੰਮ੍ਰਿਤਸਰ :ਥਾਣਾ ਅਜਨਾਲਾ ਦੇ ਪਿੰਡ ਭੋਲੇਵਾਲੀ ਪਿੰਡ ਦੀ ਇਕ ਵਿਆਹੁਤਾ ਵੱਲੋਂ ਪਤੀ ਦੇ ਅੱਤਿਆਚਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਵੀਨਾ ਅਤੇ ਭਰਾ ਲਾਡੀ ਨੇ ਦੱਸਿਆ ਕਿ ਉਹ ਪਿੰਡ ਰਾਮਵਾਲੀ ਦੇ ਰਹਿਣ ਵਾਲੇ ਹਨ ਅਤੇ ਕੁਝ ਸਮਾਂ ਪਹਿਲਾ ਉਨ੍ਹਾਂ ਆਪਣੀ ਭੈਣ ਅਜਨਾਲਾ ਦੇ ਪਿੰਡ ਭੋਲੇਵਾਲੀ 'ਚ ਵਿਆਹੀ ਸੀ। ਉਸ ਦਾ ਪਤੀ ਅਕਸਰ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਦਾ ਸੀ । ਆਖ਼ਰ ਦੁਖੀ ਹੋ ਕੇ ਉਸ ਦੀ ਭੈਣ ਨੇ ਜ਼ਹਿਰੀਲੀ ਦਵਾਈ ਪੀ ਕੇ ਮੌਤ ਨੂੰ ਗਲੇ ਲਗਾ ਲਿਆ ਹੈ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਕੜੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਧਰ ਜਾਂਚ ਅਧਿਕਾਰੀ ਤਰਸੇਮ ਸਿੰਘ ਦੇ ਕਹਿਣਾ ਹੈ ਕਿ ਉਨ੍ਹਾਂ ਮ੍ਰਿਤਕਾ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਧਾਰਾ 306 ਦੇ ਤਹਿਤ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਅਤੇ ਜਲਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਤਾਜ ਮਹਿਲ ਵਿੱਚ ਬੰਬ ਹੋਣ ਦੀਆਂ ਖ਼ਬਰਾਂ ਫਰਜ਼ੀ