ਅੰਮ੍ਰਿਤਸਰ: ਹਿੰਦੂ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦੇ ਕਤਲ ਨੂੰ ਇਕ ਨਿੱਜੀ ਟੀਵੀ ਚੈਨਲ ਵਿੱਚ ਅਦਾਕਾਰ ਸੋਨੀਆ ਮਾਨ ਵੱਲੋ ਸਹੀ ਠਹਿਰਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋਈ। ਇਸ ਤੋਂ ਬਾਅਦ ਮ੍ਰਿਤਕ ਸੁਧੀਰ ਸੂਰੀ ਦੇ ਬੇਟੇ ਮਾਣਿਕ ਸੂਰੀ ਨੇ ਸੋਨੀਆ ਮਾਨ ਨੂੰ ਲੀਗਲ ਨੋਟਿਸ ਭੇਜਿਆ ਹੈ। ਮਾਣਿਕ ਸੂਰੀ ਨੇ ਕਿਹਾ ਸੋਨੀਆ ਮਾਨ ਦੀ ਸੋਚ ਖਾਲਿਸਤਾਨੀ ਹੈ। ਅਸੀ ਏਜੰਸੀਆਂ ਨੂੰ ਵੀ ਕਹਾਂਗੇ ਸੋਨੀਆ ਮਾਨ ਦੀ ਡਿਟੈਲ ਚੈਕ ਕੀਤੀ ਜਾਵੇ ਕਿ ਇਨ੍ਹਾਂ ਦੇ ਖਾਲਿਸਤਾਨ ਦੇ ਨਾਲ ਕਿੰਨੇ ਸੰਬੰਧ ਹਨ। ਸੂਰੀ ਨੇ ਕਿਹਾ ਕਿ ਇਸ ਵਿੱਚ ਕੋਈ ਮਾਫ਼ੀਨਾਮਾ ਨਹੀਂ ਚੱਲੇਗਾ।
ਮਾਣਿਕ ਸੂਰੀ ਦਾ ਫੁੱਟਿਆ ਗੁੱਸਾ: ਸੋਨੀਆ ਮਾਨ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦਾ ਕਤਲ ਹੋਇਆ ਹੈ, ਉਹ ਬਿਲਕੁੱਲ ਸਹੀ ਹੋਇਆ ਹੈ। ਇਸ ਨੂੰ ਲੈਕੇ ਮ੍ਰਿਤਕ ਸੁਧੀਰ ਸੂਰੀ ਦੇ ਬੇਟੇ ਮਾਣਿਕ ਸੂਰੀ ਨੇ ਅਦਾਕਾਰ ਸੋਨੀਆ ਮਾਨ ਨੂੰ ਲੀਗਲ ਨੋਟਿਸ ਭੇਜਿਆ ਹੈ। ਮਾਣਿਕ ਸੂਰੀ ਨੇ ਕਿਹਾ ਕਿ ਇਨ੍ਹਾਂ ਦੇ ਪਰਿਵਾਰ ਵਿੱਚ ਵੀ ਇਨ੍ਹਾਂ ਦੇ ਪਿਤਾ ਦਾ ਵੀ ਕਤਲ ਹੋਇਆ ਸੀ ਕਿ ਉਹ ਬਿਲਕੁਲ ਜਾਇਜ਼ ਸੀ। ਕਿਸੇ ਘਰ ਦੇ ਵਿੱਚ ਉਸ ਦਾ ਜੀਅ ਜਾਣਾ ਇਸ ਤੋਂ ਬਾਅਦ ਕੀ ਦੁੱਖ ਹੁੰਦਾ ਹੈ, ਇਨ੍ਹਾਂ ਨੇ ਵੀ ਭੋਗਿਆ ਹੈ।
ਸੋਨੀਆ ਮਾਨ ਖਿਲਾਫ ਮਾਣ ਹਾਨੀ ਦੇ ਕੇਸ: ਮਾਣਿਕ ਸੂਰੀ ਨੇ ਕਿਹਾ ਜੇ ਸਾਡਾ ਪਰਿਵਾਰ ਅਪਣੇ ਦੁੱਖ ਚੋਂ ਅਜੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੀ ਹੈ, ਤਾਂ ਆਏ ਦਿਨ ਕੋਈ ਨਾ ਕੋਈ ਵੀਡਿਓ ਵਾਇਰਲ ਹੋ ਜਾਂਦੀ ਹੈ, ਜਾਂ ਕੋਈ ਪੋਸਟ ਪਾਈ ਜਾਂਦੀ ਹੈ ਤੇ ਪਰਿਵਾਰ ਦੁਬਾਰਾ ਉਸੇ ਸਦਮੇ ਵਿੱਚ ਪੁਹੰਚ ਜਾਂਦਾ ਹੈ। ਅਸੀ ਇਸ ਵਿੱਚ ਕਾਨੂੰਨੀ ਧਾਰਾ ਤਹਿਤ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਕੋਰਟ ਮੁਤਾਬਕ ਜੋ ਧਰਾਵਾਂ ਹੋਰ ਲੱਗਦੀਆਂ ਹੋਣਗੀਆਂ, ਉਹ ਵੀ ਲਗਾਵਾਂਗੇ।
ਸੋਨੀਆ ਮਾਨ ਖਾਲਿਸਤਾਨੀ ਸਮਰਥਕ: ਮਾਣਿਕ ਸੂਰੀ ਨੇ ਕਿਹਾ ਕਿ ਇੰਨ੍ਹਾਂ ਦੀ ਜਿਹੜੀ ਸੋਚ ਹੈ, ਉਹ ਖਾਲਿਸਤਾਨੀ ਹੈ। ਉਹ ਖਾਲਿਸਤਾਨੀ ਸਮੱਰਥਕ ਹਨ। ਅਸੀਂ ਏਜੰਸੀਆਂ ਕੋਲੋਂ ਵੀ ਇਨ੍ਹਾਂ ਦੀ ਜਾਂਚ ਦੀ ਮੰਗ ਕਰਾਂਗੇ। ਮਾਣਿਕ ਸੂਰੀ ਨੇ ਕਿਹਾ ਕਿ ਸੋਨੀਆ ਮਾਨ ਦੇ ਨਿੱਜੀ ਨੰਬਰ ਉੱਤੇ ਅਤੇ ਉਨ੍ਹਾਂ ਦੀ ਪੀਐਸਓ ਦੇ ਨੰਬਰ ਉੱਤੇ ਵੀ ਨੋਟਿਸ ਭੇਜਿਆ ਗਿਆ ਹੈ, ਜਿਹੜਾ ਉਨ੍ਹਾਂ ਵੱਲੋਂ ਰਸੀਵ ਕਰ ਲਿਆ ਗਿਆ ਹੈ। ਉਨ੍ਹਾਂ ਦੇ ਚੰਡੀਗੜ੍ਹ ਰਿਹਾਇਸ਼ ਦੇ ਪਤੇ ਵੀ ਨੋਟਿਸ ਕੱਢਿਆ ਗਿਆ ਹੈ। ਮਾਣਿਕ ਸੂਰੀ ਨੇ ਕਿਹਾ ਕਿ ਇਸ ਵਿੱਚ ਕੋਈ ਮਾਫੀਨਾਮਾ ਨਹੀ ਹੈ, ਇਸ ਉੱਤੇ ਜੋ ਕੋਰਟ ਆਦੇਸ਼ ਦੇਵੇਗਾ, ਉਸ ਮੁਤਾਬਕ ਕਾਰਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਖੇ 4 ਨਵੰਬਰ, 2022, ਸ਼ੁੱਕਰਵਾਰ ਨੂੰ ਦਿਨ ਦਿਹਾੜੇ ਹਿੰਦੂ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸੁਧੀਰ ਸੂਰੀ ਦੀ ਪੁਲਿਸ ਸੁਰੱਖਿਆ ਦੇ ਬਾਵਜੂਦ ਉਸ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪੰਜ ਗੋਲੀਆਂ ਮਾਰੀਆਂ ਗਈਆਂ ਸੀ। ਕਤਲ ਸਮੇਂ ਉਹ ਮੰਦਿਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸੀ। ਗੋਲੀ ਚਲਾਉਣ ਵਾਲੇ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ: Amritpal on Raja waring: "ਲੀਡਰ ਵਿਧਾਨ ਸਭਾ 'ਚ ਕੁੱਕੜ ਖੇਹ ਉਡਾਉਣ ਦੀ ਥਾਂ ਲੋਕ ਮੁੱਦਿਆਂ ਉਤੇ ਗੱਲ ਕਰਨ"