ਅੰਮ੍ਰਿਤਸਰ: ਜ਼ਿਲ੍ਹੇ ’ਚ ਪੈਂਦੇ ਦਰਿਆ ਬਿਆਸ ਦੇ ਖੇਤਰ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਨੇ ਲਿਫਟ ਮੰਗਣ ਤੋਂ ਬਾਅਦ ਵਾਹਨ ਚਾਲਕ ਨੂੰ ਮੌਤ ਦੇ ਘਾਟ ਉਤਾਰ ਕੇ ਦਰਿਆ ਬਿਆਸ ਚ ਸੁੱਟ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਨੇ ਵਾਹਨ ਚਾਲਕ ਤੋਂ ਪਹਿਲਾਂ ਲਿਫਟ ਮੰਗੀ ਇਸ ਤੋਂ ਬਾਅਦ ਦਰਿਆ ਕੋਲ ਪਹੁੰਚਦੇ ਹੀ ਵਾਹਨ ਚਾਲਕ ਨੂੰ ਮਾਰ ਦਿੱਤਾ ਅਤੇ ਦਰਿਆ ਬਿਆਸ ’ਚ ਸੁੱਟ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਮਦਦ ਦੇ ਨਾਲ ਉਸ ਨੂੰ ਵਾਹਨ ਸਮੇਤ ਕਾਬੂ ਕਰ ਲਿਆ।
ਮਾਮਲੇ ਸਬੰਧੀ ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੀਆਂ ਟੀਮਾਂ ਵਲੋਂ ਮੁਸਤੈਦੀ ਵਰਤਦਿਆਂ ਵਾਹਨ ਚਾਲਕ ਨੂੰ ਮੌਤ ਦੇ ਘਾਟ ਉਤਾਰ ਦਰਿਆ ਵਿੱਚ ਸੁੱਟ ਰਹੇ ਵਿਅਕਤੀ ਨੂੰ ਮੌਕੇ ’ਤੇ ਵਾਹਨ ਸਮੇਤ ਕਾਬੂ ਕਰ ਲਿਆ। ਫਿਲਹਾਲ ਕਥਿਤ ਮੁਲਜਮ ਨੂੰ ਕਾਬੂ ਕਰ ਥਾਣਾ ਬਿਆਸ ਦੀ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਾਸ਼ ਨੂੰ ਲੱਭਣ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਸਥਾਨਕ ਗੋਤਾਖੋਰਾਂ ਤੋਂ ਇਲਾਵਾ ਜਲੰਧਰ ਆਦਿ ਤੋਂ ਕਰੀਬ 10-11 ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ।
ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਗੇੜੇ ’ਤੇ ਲੁਧਿਆਣਾ ਤੋਂ ਜਲੰਧਰ ਅਤੇ ਅੰਮ੍ਰਿਤਸਰ ਆਇਆ ਸੀ ਪਰ ਰਸਤੇ ’ਚ ਉਸਨੇ ਕਥਿਤ ਮੁਲਜ਼ਮ ਨੂੰ ਗੱਡੀ ’ਚ ਲਿਫਟ ਦਿੱਤੀ ਜਿਸ ਤੋਂ ਬਾਅਦ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ: ਕਪੁੱਤ ਦੀ ਕਰਤੂਤ:ਜ਼ਮੀਨ ਦੀ ਖਾਤਰ ਮਾਪਿਆਂ ਨਾਲ ਕੀਤੀ ਕੁੱਟਮਾਰ