ਅੰਮ੍ਰਿਤਸਰ : ਅੱਜ ਮਹਾਸ਼ਿਵਰਾਤਰੀ ਪੂਰੇ ਦੇਸ਼ ਵਿੱਚ ਮਨਾਈ ਜਾ ਰਹੀ ਹੈ। ਮਹਾਸ਼ਿਵਰਾਤਰੀ ਦਾ ਤਿਉਹਾਰ ਮਹਾਦੇਵ ਨੂੰ ਪ੍ਰਸੰਨ ਕਰਨ ਅਤੇ ਪੂਜਾ ਕਰਨ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਅੱਜ ਹਰ ਘਰ ਅਤੇ ਹਰ ਗਲੀ ਵਿੱਚ ਹਰ ਹਰ ਮਹਾਦੇਵ ਦੀ ਗੂੰਜ ਸੁਣਾਈ ਦੇ ਰਹੀ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਮਹਾਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ। ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਰੌਣਕਾਂ ਲੱਗੀਆਂ ਹੋਈਆਂ ਹਨ। ਅੱਜ ਦੇ ਦਿਨ ਸ਼ਰਧਾਲੂ ਮੰਦਰਾਂ ਵਿੱਚ ਭੋਲੇ ਬਾਬਾ ਦੇ ਦਰਸ਼ਨ ਕਰਨ ਲਈ ਪੁੱਜੇ ਤੇ ਉਨ੍ਹਾਂ ਵੱਲੋਂ ਸ਼ਿਵ ਭੋਲੇ ਨਾਥ ਦੀ ਪੂਜਾ ਅਰਚਨਾ ਵੀ ਕੀਤੀ ਗਈ। ਅੱਜ ਦੇ ਇਸ ਸ਼ੁੱਭ ਦਿਹਾੜੇ ਮੌਕੇ ਸ਼ਰਧਾਲੂ ਵਰਤ ਰੱਖਦੇ ਹਨ।
ਕਹਿੰਦੇ ਹਨ ਕਿ ਇਸ ਵਰਤ ਵਿੱਚ ਜੋ ਵੀ ਸ਼ਰਧਾਲੂ ਕੋਈ ਮੁਰਾਦ ਮੰਗਦਾ ਹੈ, ਸ਼ਿਵ ਭੋਲੇ ਬਾਬਾ ਜ਼ਰੂਰ ਪੂਰੀ ਕਰਦੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਦੁਰਗਿਆਨ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ ਭੋਲੇ ਬਾਬਾ ਦਾ ਵਿਆਹ ਮਾਤਾ ਪਾਰਵਤੀ ਦੇ ਨਾਲ ਹੋਇਆ ਸੀ। ਕਹਿੰਦੇ ਹਨ ਕਿ ਭੋਲੇ ਬਾਬਾ ਨੂੰ ਮਨਾਉਣ ਦੇ ਲਈ ਤੇ ਉਨ੍ਹਾਂ ਦੀ ਪੂਜਾ ਅਰਚਨਾ ਕਰਨ ਲਈ ਸ਼ਰਧਾਲੂ ਅੱਕ, ਧਤੂਰਾ, ਭੰਗ, ਬੇਲ ਪੱਤਰ ਚੜ੍ਹਾਉਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਸੰਗਤ ਇੱਥੇ ਨਤਮਸਤਕ ਹੋਣ ਲਈ ਆਉਂਦੀ ਹੈ।
ਇਹ ਵੀ ਪੜ੍ਹੋ : Daily Rashifal In Punjabi: ਜਾਣੋ ਕੀ ਕਹਿੰਦੀ ਹੈ ਤੁਹਾਡੀ ਰਾਸ਼ੀ, ਕਿਵੇਂ ਰਹੇਗਾ ਤੁਹਾਡਾ ਦਿਨ
-
#WATCH | A 31.5 feet tall 'Rudraksha Shivling' has been made in Gujarat's Dharampur by using around 31 lakhs Rudrakshas.#MahaShivaratri pic.twitter.com/60W6416SPi
— ANI (@ANI) February 18, 2023 " class="align-text-top noRightClick twitterSection" data="
">#WATCH | A 31.5 feet tall 'Rudraksha Shivling' has been made in Gujarat's Dharampur by using around 31 lakhs Rudrakshas.#MahaShivaratri pic.twitter.com/60W6416SPi
— ANI (@ANI) February 18, 2023#WATCH | A 31.5 feet tall 'Rudraksha Shivling' has been made in Gujarat's Dharampur by using around 31 lakhs Rudrakshas.#MahaShivaratri pic.twitter.com/60W6416SPi
— ANI (@ANI) February 18, 2023
ਇਸ ਤਰ੍ਹਾਂ ਕਰੋ ਮਹਾਦੇਵ ਨੂੰ ਪ੍ਰਸੰਨ ਪੂਜਾ ਵਿਧੀ ਅਤੇ ਮੰਤਰ : ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵਪੁਰਾਣ ਦੇ ਅਨੁਸਾਰ, ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਵਿਆਹ ਮਹਾਸ਼ਿਵਰਾਤਰੀ ਦੇ ਦਿਨ ਹੋਇਆ ਸੀ। ਮਹਾਸ਼ਿਵਰਾਤਰੀ ਦੇ ਦਿਨ ਭੋਲੇਨਾਥ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਘਰ-ਘਰ ਅਤੇ ਸ਼ਿਵ ਮੰਦਰ ਵਿੱਚ ਭਗਵਾਨ ਸ਼ਿਵ ਦੇ ਨਿਰਾਕਾਰ ਰੂਪ ਦੀ ਪੂਜਾ ਕਰਦੇ ਹੋਏ ਬੇਲਪੱਤਰ, ਭੰਗ, ਧਤੂਰਾ, ਦੁੱਧ, ਦਹੀਂ, ਘਿਓ ਅਤੇ ਗੰਗਾਜਲ ਨਾਲ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਕੱਲ੍ਹ ਤੋਂ ਭੋਲੇ ਬਾਬਾ ਦੇ ਦਰਸ਼ਨ ਲਈ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ, ਜੋ ਕਟਾਸਰਾਜ ਦੀ ਯਾਤਰਾ ਸੰਪੰਨ ਕਰਨ ਮਗਰੋਂ ਵਤਨ ਪਰਤਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭੋਲੇ ਬਾਬਾ ਨੂੰ ਮਨਾਉਣਾ ਹੈ ਤਾਂ ਉਨ੍ਹਾਂ ਦੇ ਸ਼ੀਰੀਂ ਉੱਤੇ ਬੇਲ ਪੱਤਰ ਤੇ ਅੱਕ ਧਤੂਰਾ ਚੜ੍ਹਾ ਦਿਓ, ਇਸ ਨਾਲ ਭੋਲੇ ਬਾਬਾ ਪ੍ਰਸੰਨ ਹੋ ਜਾਂਦੇ ਹਨ।