ਅੰਮ੍ਰਿਤਸਰ: ਪਾਕਿਸਤਾਨ ਨੌਜਵਾਨ ਦੇ ਪ੍ਰੇਮ ਜਾਲ ’ਚ ਫਸ ਕੇ ਮੱਧਪ੍ਰਦੇਸ਼ ਦੀ ਇਕ 24 ਸਾਲਾ ਲੜਕੀ ਜੋ ਕਿ ਅਟਾਰੀ ਵਾਹਗਾ ਸਰਹੱਦ ’ਤੇ ਪੁੱਜ ਗਈ ਤਾਂ ਕਿ ਪਾਕਿਸਤਾਨ ਜਾ ਸਕੇ। ਇਸ ਮੌਕੇ ਉਸ ਕੋਲ ਸਾਰੇ ਡਾਕੂਮੈਂਟਸ ਤੇ ਪਾਸਪੋਰਟ ਵੀ ਮੌਜੂਦ ਸਨ ਜਦੋਂ ਅਟਾਰੀ ਵਾਹਗਾ ਸਰਹੱਦ ’ਤੇ ਕਸਟਮ ਦੇ ਅਧਿਕਾਰੀਆਂ ਨੂੰ ਇਸ ਦੀ ਭਿਣਕ ਲੱਗੀ ਤੇ ਕਸਟਮ ਦੇ ਅਧਿਕਾਰੀਆਂ ਨੇ ਇਸ ਲੜਕੀ ਨੂੰ ਕਾਬੂ ਕਰਕੇ ਥਾਣਾ ਘਰਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਦੱਸ ਦਈਏ ਇਹ ਲੜਕੀ ਜਿਸਦੀ ਉਮਰ 24 ਸਾਲ ਦੇ ਕਰੀਬ ਹੈ ਅਤੇ ਇਹ ਮੱਧ ਪ੍ਰਦੇਸ਼ ਦੇ ਇਲਾਕੇ ਰੀਵਾ ਦੀ ਰਹਿਣ ਵਾਲੀ ਹੈ ਤੇ ਇਸ ਦੇ ਘਰਦਿਆਂ ਵੱਲੋਂ ਪੁਲਿਸ ਥਾਣਾ ਰੀਵਾ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿੱਚ ਇਸ ਦੇ ਘਰਦਿਆਂ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੀ ਲੜਕੀ ਆਪਣੇ ਸਾਰੇ ਡਾਕੂਮੈਂਟ ਪਾਸਪੋਰਟ ਵਗੈਰਾ ਲੈ ਕੇ ਘਰੋਂ ਲਾਪਤਾ ਹੋ ਗਈ ਹੈ ਤੇ ਥਾਣਾ ਰੀਵਾ ਦੀ ਪੁਲਿਸ ਨੇ ਲੜਕੀ ਦੇ ਘਰਦਿਆਂ ਵੱਲੋਂ ਸ਼ਿਕਾਇਤ ਦਰਜ ਕਰ ਉਸਦੀ ਐੱਲ ਓ ਸੀ ਜਾਰੀ ਕਰ ਦਿੱਤੀ।
ਇਸਦੇ ਚੱਲਦੇ ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ ’ਤੇ ਕਸਟਮ ਅਧਿਕਾਰੀਆਂ ਵੱਲੋਂ ਲੜਕੀ ਨੂੰ ਕਾਬੂ ਕਰ ਲਿਆ ਗਿਆ ਤੇ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਦੀ ਪੁਲਿਸ ਦੇ ਹਵਾਲੇ ਸੌਂਪ ਦਿੱਤਾ। ਥਾਣਾ ਘਰਿੰਡਾ ਦੀ ਪੁਲਿਸ ਨੇ ਇਸ ਲੜਕੀ ਦੇ ਘਰਦਿਆਂ ਨੂੰ ਸੂਚਨਾ ਦੇ ਕੇ ਇਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਸੀ ਤੇ ਅੱਜ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ ਹੈ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਲੜਕੀ ਮੱਧ ਪ੍ਰਦੇਸ਼ ਦੇ ਰੀਵਾ ਇਲਾਕੇ ਦੀ ਰਹਿਣ ਵਾਲੀ ਹੈ। ਇਹ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ ਇਸ ਦਾ ਫੇਸਬੁੱਕ ਉੱਤੇ ਇੱਕ ਪਾਕਿਸਤਾਨ ਨੌਜਵਾਨ ਨਾਲ ਪ੍ਰੇਮ ਹੋ ਗਿਆ ਜਿਸ ਦੇ ਚੱਲਦੇ ਇਹ ਘਰੋਂ ਭੱਜ ਕੇ ਅਟਾਰੀ ਵਾਹਗਾ ਸਰਹੱਦ ’ਤੇ ਪਾਕਿਸਤਾਨ ਦੀ ਜਾਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਉਨ੍ਹਾਂ ਵੱਲੋਂ ਕਾਬੂ ਕਰ ਲਿਆ ਗਿਆ ਤੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਲੜਕੀ ਦੀ ਉਮਰ ਤਕਰੀਬਨ 24 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸਾਨੂੰ 23 ਜੂਨ ਨੂੰ ਇਹ ਲੜਕੀ ਮਿਲੀ ਤੇ ਪਾਕਿਸਤਾਨ ਦਾ ਨੌਜਵਾਨ ਜਿਸ ਦਾ ਨਾਂ ਦਿਲਸ਼ਾਦ ਖਾਨ ਹੈ ਉਸ ਨਾਲ ਇਸਦਾ ਪ੍ਰੇਮ ਹੋ ਗਿਆ ਸੀ ਇਹ ਪਾਕਿਸਤਾਨ ਜਾਣਾ ਚਾਹੁੰਦੀ ਸੀ।
ਉੱਥੇ ਹੀ ਡਿਊਟੀ ਮੈਜਿਸਟਰੇਟ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਲੜਕੀ ਜੋ ਕਿ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅੱਜ ਇਸ ਨੂੰ ਮੱਧ ਪ੍ਰਦੇਸ਼ ਦੀ ਥਾਣਾ ਰੀਵਾ ਦੀ ਪੁਲਿਸ ਲੈਣ ਲਈ ਪੁੱਜੀ ਹੈ ਤੇ ਅਸੀਂ ਉਸ ਨੂੰ ਰੀਵਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕਾਂਗਰਸੀ ਆਗੂਆਂ ਦਾ ਸਦਨ ਤੋਂ ਵਾਕਆਊਟ, ਕਿਹਾ- 'ਸੀਐੱਮ ਮਾਨ ਲਈ ਪੰਜਾਬ ਨਹੀਂ ਹਿਮਾਚਲ ਜਾਣਾ ਜ਼ਰੂਰੀ'