ETV Bharat / state

ਸਿੱਧੂ ਮਾਮਲਾ: ਲੁਧਿਆਣਾ 'ਚ ਪੋਸਟਰ, ਬੱਬਰ ਸ਼ੇਰ ਇਕ ਹੀ ਹੁੰਦਾ - ਪੰਜਾਬ ਕਾਂਗਰਸ ਦਾ ਪ੍ਰਧਾਨ

ਨਵਜੋਤ ਸਿੰਘ ਸਿੱਧੂ ਦੇ ਸੂਬਾ ਕਾਂਗਰਸ ਦਾ ਪ੍ਰਧਾਨ ਬਣਨ ਦੀਆਂ ਚੱਲ ਰਹੀਆਂ ਚਰਚਾਵਾਂ ਤੋਂ ਪਹਿਲਾਂ ਹੀ ਸਿੱਧੂ ਦੇ ਸਮਰਥਨ ਦੇ ਵਿੱਚ ਵੱਖ ਵੱਖ ਥਾਵਾਂ ‘ਤੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਵਿੱਚ ਵੀ ਸਿੱਧੂ ਦੇ ਹੱਕ ਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੋਸਟਰਾਂ ਲਗਾ ਲਿਖਿਆ ਹੈ ਕਿ ਬੱਬਰ ਸ਼ੇਰ ਇੱਕੋ ਹੀ ਹੁੰਦਾ ਹੈ।

ਸਿੱਧੂ ਦੇ ਸਮਰਥਨ ‘ਚ ਲੱਗੇ ਪੋਸਟਰ, ਲਿਖਿਆ ਬੱਬਰ ਸ਼ੇਰ ਇੱਕੋ ਹੀ ਹੁੰਦਾ

author img

By

Published : Jul 15, 2021, 4:20 PM IST

Updated : Jul 15, 2021, 4:37 PM IST

ਲੁਧਿਆਣਾ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣ ਦਾ ਸਸਪੈਂਸ ਅਜੇ ਬਰਕਰਾਰ ਹੈ ਕਿ ਉਨ੍ਹਾਂ ਦੇ ਸਮਰਥਨ ‘ਚ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਜਸਰਾਜ ਸਿੰਘ ਨਾਂ ਦੇ ਇੱਕ ਨੌਜਵਾਨ ਵੱਲੋਂ ਸਿੱਧੂ ਦੇ ਹੱਕ ਵਿੱਚ ਪੋਸਟਰ ਲਗਾਇਆ ਗਿਆ ਹੈ ਅਤੇ ਉਸ ‘ਤੇ ਲਿਖਿਆ ਗਿਆ ਹੈ ਕਿ ਬੱਬਰ ਸ਼ੇਰ ਇੱਕੋ ਹੀ ਹੁੰਦਾ ਹੈ।

ਇਸ ਪੋਸਟਰ ‘ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੀ ਵੀ ਤਸਵੀਰ ਲਗਾਈ ਗਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਜੇਕਰ ਕੋਈ ਵੀ ਹਾਈਕਮਾਨ ਫੈਸਲਾ ਲੈਂਦੀ ਹੈ ਤਾਂ ਉਹ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸਿਰ ਮੱਥੇ ਹੋਵੇਗਾ।

ਸਿੱਧੂ ਦੇ ਲੁਧਿਆਣਾ 'ਚ ਪੋਸਟਰ, ਬੱਬਰ ਸ਼ੇਰ ਇਕ ਹੀ ਹੁੰਦਾ

ਨਵਜੋਤ ਸਿੰਘ ਸਿੱਧੂ ਦਾ ਪੋਸਟਰ ਲਗਾਉਣ ਵਾਲੇ ਜਸਕਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਸੂਬੇ ਵਿੱਚ ਕਾਫੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਤੋਂ ਸੂਬੇ ਦੇ ਖਾਸ ਕਰਕੇ ਨੌਜਵਾਨਾਂ ਨੂੰ ਕਾਫ਼ੀ ਉਮੀਦਾਂ ਹਨ ਅਤੇ ਜੇਕਰ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਇਸ ਨਾਲ ਸਭ ਦਾ ਭਲਾ ਹੋਵੇਗਾ।

ਉਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜੇਕਰ ਹਾਈਕਮਾਨ ਕੋਈ ਵੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਸਾਰਿਆਂ ਨੂੰ ਸਿਰ ਮੱਥੇ ਹੋਵੇਗਾ ਉਨ੍ਹਾਂ ਕਿਹਾ ਕਿ ਸਾਰੀ ਪਾਰਟੀ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਟੀਮ ਦੇ ਵਿਚ ਕੈਪਟਨ ਤਾਂ ਇੱਕੋ ਹੀ ਹੁੰਦਾ ਹੈ ਅਤੇ ਦੂਜਾ ਵਾਈਸ ਕਪਤਾਨ ਜ਼ਰੂਰ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕੈਪਟਨ CM, ਸਿੱਧੂ ਪ੍ਰਧਾਨ, ਵਿਜੇਇੰਦਰ ਤੇ ਸੰਤੋਖ ਚੌਧਰੀ ਦੇ ਹੱਥ ਵੀ ਕਮਾਨ

Last Updated : Jul 15, 2021, 4:37 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.