ETV Bharat / state

ਸਾਰਾਗੜ੍ਹੀ ਸਰਾਂ ਦੀ ਜਾਅਲੀ ਵੈੱਬਸਾਈਟ ਉਤੇ ਸੰਗਤ ਦੇ ਪੈਸੇ ਦੀ ਹੋ ਰਹੀ ਲੁੱਟ, ਸ਼ਿਕਾਇਤ ਦੇ ਬਾਵਜੂਦ ਕਾਰਵਾਈ ਤੋਂ ਅਸਮਰਥ ਪੁਲਿਸ - ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ ਦੇ ਸਾਰਾਗੜ੍ਹੀ ਸਰਾਂ 'ਚ ਕਮਰਿਆਂ ਦੀ ਬੁਕਿੰਗ ਦੇ ਨਾਂ 'ਤੇ ਸ਼ਰਧਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਸ ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਸ਼ਰਧਾਲੂਆਂ ਵੱਲੋਂ ਉਸ ਨੰਬਰ 'ਤੇ ਕਮਰਾ ਬੁੱਕ ਕਰਵਾਇਆ ਗਿਆ ਅਤੇ ਪੈਸੇ ਵੀ ਦਿੱਤੇ ਗਏ ਪਰ ਜਦੋਂ ਉਹ ਸਾਰਾਗੜ੍ਹੀ ਸਰਾਂ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵੈੱਬਸਾਈਟ ਜਾਅਲੀ ਹੈ ਅਤੇ ਪੇਟੀਐਮ ਰਾਹੀਂ ਭੁਗਤਾਨ ਕੀਤੇ ਗਏ ਪੈਸੇ ਕਿਸੇ ਹੋਰ ਕੋਲ ਗਏ ਹਨ।

Looting of Sangat's money on the fake website of Saragarhi Sarai
ਸਾਰਾਗੜ੍ਹੀ ਸਰਾਂ ਦੀ ਜਾਅਲੀ ਵੈੱਬਸਾਈਟ ਉਤੇ ਸੰਗਤ ਦੇ ਪੈਸੇ ਦੀ ਹੋ ਰਹੀ ਲੁੱਟ
author img

By

Published : Jun 26, 2023, 11:30 AM IST

ਸਾਰਾਗੜ੍ਹੀ ਸਰਾਂ ਦੀ ਜਾਅਲੀ ਵੈੱਬਸਾਈਟ ਉਤੇ ਸੰਗਤ ਦੇ ਪੈਸੇ ਦੀ ਹੋ ਰਹੀ ਲੁੱਟ

ਅੰਮ੍ਰਿਤਸਰ : ਸਾਰਾਗੜ੍ਹੀ ਸਰਾਂ 'ਚ ਕਮਰਿਆਂ ਦੀ ਬੁਕਿੰਗ ਦੇ ਨਾਂ 'ਤੇ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਫਰਜ਼ੀ ਵੈੱਬਸਾਈਟ ਤਿਆਰ ਕਰ ਕੇ ਉਸ 'ਤੇ ਪ੍ਰਾਈਵੇਟ ਨੰਬਰ ਲਗਾ ਕੇ ਲੋਕਾਂ ਤੋਂ ਕਮਰਿਆਂ ਦੀ ਬੁਕਿੰਗ ਲਈ ਪੈਸੇ ਲਏ ਜਾ ਰਹੇ ਸਨ। ਪਤਾ ਲੱਗਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਚੋਰਾਂ ਨੇ ਜਾਅਲੀ ਵੈੱਬਸਾਈਟ ਤਿਆਰ ਕਰ ਕੇ ਠੱਗੇ ਪੈਸੇ : ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਾਰਾਗੜ੍ਹੀ ਸਰਾਂ 'ਚ ਕਮਰਿਆਂ ਦੀ ਬੁਕਿੰਗ ਦੇ ਨਾਂ 'ਤੇ ਸ਼ਰਧਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਸ ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਸ਼ਰਧਾਲੂਆਂ ਵੱਲੋਂ ਉਸ ਨੰਬਰ 'ਤੇ ਕਮਰਾ ਬੁੱਕ ਕਰਵਾਇਆ ਗਿਆ ਅਤੇ ਪੈਸੇ ਵੀ ਦਿੱਤੇ ਗਏ ਪਰ ਜਦੋਂ ਉਹ ਸਾਰਾਗੜ੍ਹੀ ਸਰਾਂ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵੈੱਬਸਾਈਟ ਜਾਅਲੀ ਹੈ ਅਤੇ ਪੇਟੀਐਮ ਰਾਹੀਂ ਭੁਗਤਾਨ ਕੀਤੇ ਗਏ ਪੈਸੇ ਕਿਸੇ ਹੋਰ ਕੋਲ ਗਏ ਹਨ। ਉਹ ਪ੍ਰਾਈਵੇਟ ਨੰਬਰ 'ਤੇ ਬਣੇ ਹੋਏ ਹਨ, ਇਹ ਸਰਾਂ ਦਾ ਅਧਿਕਾਰਤ ਨੰਬਰ ਨਹੀਂ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸਾਰਾਗੜ੍ਹੀ ਸਰਾਂ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈਬਸਾਈਟ ਤੋਂ ਹੀ ਕਮਰੇ ਕਰੋ ਬੁਕ : ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਸਰਾਂ ਵਿੱਚ ਕਮਰਾ ਬੁੱਕ ਕਰਨ ਲਈ WWW.SGPCSRAI COM.'ਤੇ ਜਾ ਕੇ ਹੀ ਬੁੱਕ ਕਰੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਵੈਬਸਾਈਟ ਜਾਰੀ ਕੀਤੀ ਗਈ ਉਸ ਉਪਰ ਹੀ ਕਮਰੇ ਬੁੱਕ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਉਤੇ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂ ਕਿ ਇਸ ਦੇ ਨਾਲ ਸੰਗਤ ਦੀਆਂ ਭਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਅਜਿਹੀਆ ਵੈਬ ਸਾਈਟਾਂ ਬੰਦ ਕਰਵਉਣੀਆ ਚਾਹੀਦੀਆ ਹਣ।

ਸਰਾਂ ਦੇ ਮੈਨੇਜਰ ਦਾ ਬਿਆਨ : ਇਸ ਸਬੰਧੀ ਸਰਾਂ ਦੇ ਮੈਨੇਜਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਸਾਈਟ ਉਤੇ ਹੀ ਸੰਗਤ ਕਮਰੇ ਬੁਕ ਕਰਾਵੇ, ਤਾਂ ਜੋ ਕੋਈ ਵੀ ਠੱਗੀ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਸਾਰਾਗੜ੍ਹੀ ਸਰਾਂ ਨਾਮਕ ਸਾਈਟ ਬਣਾ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਤੇ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਹਰ ਵਾਰ ਇਹੀ ਕਿਹਾ ਜਾਂਦਾ ਹੈ ਕਿ ਇਹ ਬੰਦਾ ਕੋਈ ਬਾਹਰ ਦਾ ਹੈ। ਹਾਲਾਂਕਿ ਉਹ ਠੱਗ ਆਪਣਾ ਕਿਊ ਆਰ ਕੋਡ ਵੀ ਰਕਮ ਲੈਣ ਵਾਸਤੇ ਜਾਰੀ ਕਰਦਾ ਹੈ, ਫਿਰ ਵੀ ਪੁਲਿਸ ਉਸ ਉਤੇ ਕੋਈ ਵੀ ਕਾਰਵਾਈ ਨਹੀਂ ਕਰ ਪਾ ਰਹੀ। ਉਨ੍ਹਾਂ ਮੰਗ ਕੀਤੀ ਕਿ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਦਾ ਹੱਲ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.