ETV Bharat / state

251 ਧੀਆਂ ਦੀ ਮਨਾਈ ਲੋਹੜੀ - ਲੋਹੜੀ

ਅੰਮ੍ਰਿਤਸਰ 'ਚ 251 ਧੀਆਂ ਦੀ ਲੋਹੜੀ ਮਨਾਈ ਗਈ। ਬੀਬੀਕੇਡੀਏਵੀ ਕਾਲਜ 'ਚ ਲੋਹੜੀ ਦਾ ਸਮਾਗਮ ਕਰਵਾਇਆ ਗਿਆ ਜਿਸ 'ਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

lohri
ਫ਼ੋਟੋ
author img

By

Published : Jan 11, 2020, 10:22 AM IST

Updated : Jan 11, 2020, 2:25 PM IST

ਅੰਮ੍ਰਿਤਸਰ: ਬੀਬੀਕੇਡੀਏਵੀ ਕਾਲਜ 'ਚ ਲੋਹੜੀ ਸਮਾਗਮ ਕਰਵਾਇਆ ਗਿਆ ਜਿਥੇ 251 ਧੀਆਂ ਦੀ ਲੋਹੜੀ ਮਨਾਈ ਗਈ। ਸਮਾਗਮ ਵਿੱਚ ਡੀਸੀ ਸ਼ਿਵਦੁਲਾਰ ਸਿੰਘ ਢਿਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਭੁੱਗਾ ਬਾਲ ਕੇ ਧੀਆਂ ਦੀ ਲੋਹੜੀ ਮਨਾਈ। ਇਸ ਦੌਰਾਨ ਡੀਸੀ ਨੇ ਨਵਜੰਮੀਆਂ ਬੱਚੀਆਂ ਨੂੰ ਜਨਮ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਮਾਤਾਵਾਂਤੇ ਕੇਅਰ ਟੇਕਰਜ਼ ਨੂੰ ਸ਼ਾਲ ਅਤੇ ਹੋਰ ਗਿਫਟ ਦੇ ਕੇ ਸਨਮਾਨਤ ਕੀਤਾ।

ਵੀਡੀਓ
ਸਮਾਗਮ 'ਚ ਸ਼ਾਮਲ ਹੋਏ ਬੱਚੀਆਂ ਦੇ ਮਾਤਾ-ਪਿਤਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਧੀਆਂ ਆਪਣੇ ਮਾਪਿਆਂ ਦਾ ਖਿਆਲ ਪੁੱਤਰਾਂ ਨਾਲੋਂ ਵੱਧ ਕੇ ਰੱਖਦੀਆਂ ਹਨ। ਅੱਜ ਕੁੜੀਆਂ ਕਿਸੇ ਵੀ ਖੇਤਰ 'ਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਪਰ ਅਫਸੋਸ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਬਾਵਜੂਦ ਧੀਆਂ ਨੂੰ ਇਸ ਸਮਾਜ 'ਚ ਆਪਣੇ ਜਨਮ ਤੋਂ ਲੈ ਕੇ ਜ਼ਿੰਦਗੀ ਭਰ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

Intro:ਅੱਜ ਸਥਾਨਕ ਬੀ:ਬੀ:ਕੇ:ਡੀ:ਏ:ਵੀ ਕਾਲਜ ਵਿਖੇ ਜਿਲ•ਾ ਪ੍ਰਸਾਸ਼ਨ ਵੱਲੋਂ 251 ਨਵਜੰਮੀਆਂ ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਵਿੱਚ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਭੁੱਗਾ ਬਾਲ ਕੇ ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਸ੍ਰ ਢਿਲੋਂ ਨਵਜੰਮੀਆਂ ਲੜਕੀਆਂ ਨੂੰ ਜਨਮ ਸਰਟੀਫਿਕੇਟ ਅਤੇ ਉਨ•ਾਂ ਦੀਆਂ ਮਤਾਵਾਂ/ਕੇਅਰ ਟੇਕਰਜ਼ ਨੂੰ ਸ਼ਾਲ ਅਤੇ ਹੋਰ ਗਿਫਟ ਦੇ ਕੇ ਸਨਮਾਨਤ ਕੀਤਾ ਗਿਆ।Body:ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਹਰ ਥਾਂ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹਨ ਕਿਸੇ ਤੋਂ ਵੀ ਘੱਟ ਨਹੀਂ ਹਨ ਹਰੇਕ ਖੇਤਰ ਵਿੱਚ ਉਚੀਆਂ ਛਾਲਾਂਗਾਂ ਮਾਰ ਰਹੀਆਂ ਹਨ। ਉਨ•ਾਂ ਕਿਹਾ ਕਿ ਉਹ ਖੇਤਰ ਚਾਹੇ ਸਿਖਿਆ, ਖੇਡਾਂ ਜਾਂ ਸਮਾਜਿਕ ਗਤੀਵਿਧੀਆਂ ਦਾ ਹੋਵੇ, ਲੜਕੀਆਂ ਹਰ ਖੇਤਰ ਵਿੱਚ ਮੋਹਰੀ ਹਨ। ਸ੍ਰ ਢਿਲੋਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਵੀ ਵਧੇਰੇ ਵਿਭਾਗ ਅਜਿਹੇ ਹਨ ਜਿੰਨਾਂ ਜਿਥੇ ਜਿਆਦਾ ਲੜਕੀਆਂ ਸਿਖਿਆ ਗ੍ਰਹਿਣ ਕਰConclusion:ਰਹੀਆਂ ਹਨ ਅਤੇ ਪੜ•ਾਈ ਵਿੱਚ ਵੀ ਕਾਫੀ ਅੱਗੇ ਜਾ ਰਹੀਆਂ ਹਨ। ਉਨ•ਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਭਾਗਾਂ ਵਾਲੇ ਹੋ ਕਿ ਤੁਸੀਂ ਲੜਕੀ ਤੇ ਮਾਤਾ ਪਿਤਾ ਹੋ, ਸਰਕਾਰ ਤੇ ਪ੍ਰਸਾਸ਼ਨ ਵੀ ਤੁਹਾਡੇ ਨਾਲ ਹੈ।
ਸ੍ਰ ਢਿਲੋਂ ਨੇ ਕਿਹਾ ਕਿ ਅੱਜ ਲੋੜ ਹੈ ਲੜਕਿਆਂ ਨੂੰ ਸਮਝਾਉਣ ਦੀ ਅਤੇ ਜੇਕਰ ਤੁਹਾਡਾ ਲੜਕਾ ਗਲਤ ਹੈ ਤਾਂ ਉਸ ਨੂੰ ਘਰ ਵਿੱਚ ਡੱਕੋ ਨਾ ਕੇ ਲੜਕੀਆਂ ਨੂੰ। ਉਨ•ਾਂ ਕਿਹਾ ਕਿ ਅੱਜ ਦੇ ਮਾਪੇ ਆਪਣੇ ਜਿੰਮੇਵਾਰੀ ਤੋਂ ਕੁਤਾਹੀ ਵਰਤ ਰਹੇ ਹਨ ਅਤੇ ਉਨ•ਾਂ ਨੂੰ ਆਪਣੀ ਜਿੰਮੇਵਾਰੀ ਸਮਝ ਕੇ ਲੜਕਿਆਂ ਨੂੰ ਚੰਗਾ ਨਾਗਰਿਕ ਬਣਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਲੜਕਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਉਹ ਧੀਆਂ, ਭੈਣਾ ਦਾ ਮਾਣ ਸਤਿਕਾਰ ਕਰਨ। ਸ੍ਰ ਢਿਲੋਂ ਨੇ ਕਿਹਾ ਕਿ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ਕਿ ਅੰਮ੍ਰਿਤਸਰ ਵਿੱਚ ਸੈਕਸ ਰੈਸ਼ੋ 889 ਹੈ ਜੋ ਕਿ ਸਾਡੀ ਲਈ ਇਕ ਸਵਾਲੀਆ ਚਿੰਨ ਹੈ। ਉਨ•ਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਅਸੀਂ ਭਰੂਣ ਹੱਤਿਆ ਕਰ ਰਹੇ ਹਾਂ ਜੋ ਕਿ ਇਕ ਘਿਨੌਣਾ ਅਪਰਾਧ ਹੈ।
ਬਾਈਟ: ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ
ਬਾਈਟ: ਪਰਿਵਾਰ
Last Updated : Jan 11, 2020, 2:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.