ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੇੜੇ ਆਉਣ ਦੇ ਨਾਲ-ਨਾਲ ਸਿਆਸੀ ਲੀਡਰਾਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਵਾਰ ਜੇਕਰ ਹਲਕਾ ਬਾਬਾ ਬਕਾਲਾ ਸਾਹਿਬ ਦੀ ਗੱਲ ਕਰੀਏ ਤਾਂ ਥੋੜੇ ਦਿਨ ਪਹਿਲਾਂ ਐਮ.ਪੀ. ਜਸਬੀਰ ਸਿੰਘ ਡਿੰਪਾ ਦੇ ਧੜੇ ਨਾਲੋਂ ਟੁੱਟ ਕੇ ਆਪ ਵਿੱਚ ਸ਼ਾਮਲ ਹੋਏ ਕੱਟੜ ਕਾਂਗਰਸੀ ਲੀਡਰਾਂ ਵਲੋਂ ਆਪ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਚੋਣਾਂ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗੜਨ ਦੀ ਸੰਭਾਵਨਾ !
ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਟੌਂਗ ਵੱਲੋਂ ਪਿੰਡਾਂ ਦੇ ਤੂਫਾਨੀ ਦੌਰੇ ਜਾਰੀ ਹਨ ਅਤੇ ਇਸੇ ਤਹਿਤ ਪਿੰਡ ਵਜੀਰ ਭੁੱਲਰ ਵਿਖੇ ਸਾਬਕਾ ਬਲਾਕ ਸੰਮਤੀ ਮੈਂਬਰ ਸਰਵਣ ਸਿੰਘ ਵਜੀਰ ਭੁੱਲਰ ਦੀ ਅਗਵਾਈ ਹੇਠ ਰੱਖੇ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪ ਦੀ ਇਸ ਚੋਣ ਮੁਹਿੰਮ ਵਿੱਚ ਪੁੱਜੇ ਅਤੇ ਆਪ ਉਮੀਦਵਾਰ ਦਲਬੀਰ ਸਿੰਘ ਟੌਂਗ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਸ ਟੌਂਗ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਸਾਫ ਸੁਥਰਾ ਪ੍ਰਸ਼ਾਸ਼ਨ ਅਤੇ ਹਰ ਵਰਗ ਦੀ ਮੁੱਢਲੀ ਲੋੜ ਸਿਹਤ, ਸਿੱਖਿਆ ਅਤੇ ਸ਼ੁੱਧ ਪਾਣੀ ਦੇ ਨਾਲ ਨਾਲ ਸਸਤੇ ਰੇਟਾਂ ਤੇ ਬਿਜਲੀ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਵੀ ਪੜੋ: ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀਆਂ ਦਾ ਕਿਹੋ-ਜਿਹਾ ਰਿਹੈ ਕਾਰਜਕਾਲ, ਕੌਣ ਹੋ ਸਕਦੈ 36ਵਾਂ ਮੁੱਖ ਮੰਤਰੀ ?
ਇਸ ਮੌਕੇ ਜਸਵੰਤ ਸਿੰਘ ਬਿੱਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਰਈਆ, ਸੰਜੀਵ ਭੰਡਾਰੀ ਸਾਬਕਾ ਐਮ.ਸੀ, ਸਰਬਜੀਤ ਸਿੰਘ ਮਾਨ ਐਮ.ਸੀ ਰਈਆ, ਬਲਦੇਵ ਸਿੰਘ ਬੋਦੇਵਾਲ, ਗੁਰਮੇਜ ਸਿੰਘ ਆੜਤੀਆ, ਹਰਦੇਵ ਸਿੰਘ ਉਮਰਾਨੰਗਲ ਜਿਲਾ ਯੂਥ ਪ੍ਰਧਾਨ, ਬਲਦੇਵ ਸਿੰਘ ਭੱਪੀ, ਬਲਵਿੰਦਰ ਸਿੰਘ, ਮਲਕੀਤ ਸਿੰਘ, ਰਾਜਦੀਪ ਸਿੰਘ, ਸਾਬੀ ਢਿੱਲੋਂ ਬਿਆਸ, ਗੁਰਇੰਦਰ ਸਿੰਘ ਟਿੰਕੂ ਪ੍ਰਧਾਨ, ਸੁਖਬੀਰ ਸਿੰਘ, ਭਗਵੰਤ ਸਿੰਘ, ਮੇਜਰ ਸਿੰਘ ਆਦਿ ਸਣੇ ਵੱਡੀ ਗਿਣਤੀ ਆਪ ਵਰਕਰ ਅਤੇ ਆਗੂ ਹਾਜਰ ਸਨ।