ਅਜਨਾਲਾ: ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਅਜਨਾਲਾ ਵਿਖੇ 90 ਲੱਖ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ‘ਤੇ ਬੋਲਦੇ ਹੋਏ ਕਿਹਾ, ਕਿ ਅਜਨਾਲਾ ਨੂੰ ਵੱਡੇ ਸ਼ਹਿਰਾਂ ਦੀ ਤਰਜ਼ ‘ਤੇ ਰੱਖ ਕੇ ਵਿਕਸਤ ਕੀਤਾ ਜਾਵੇਗਾ, ਤੇ ਸ਼ਹਿਰ ਵਿੱਚ ਵਿਕਾਸ ਦੇ ਕੰਮਾਂ ਨੂੰ ਲੈਕੇ ਕੋਈ ਢਿੱਲ ਨਹੀਂ ਵਰਤਦੀ ਜਾਵੇਗੀ। ਹਰਪ੍ਰਤਾਪ ਸਿੰਗ ਅਜਨਾਲਾ ਇਸ ਮੌਕੇ ਵਿਰੋਧੀਆਂ ‘ਤੇ ਤੰਜ ਕਸਦੇ ਵੀ ਨਜ਼ਰ ਆਏ। ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ, ਕਿ ਸ਼ਹਿਰ ਦੇ ਵਿਕਾਸ ਲਈ ਗਰਾਂਟਾਂ ਦੇ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ
ਉਨ੍ਹਾਂ ਨੇ ਕਿਹਾ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਨਾਮ ‘ਤੇ ਹੋਏ ਵਿਨਾਸ਼ ਹੋਣ ਦੀਆਂ ਤਸਵੀਰਾਂ ਸਾਰੇ ਪੰਜਾਬ ਦੇ ਸਾਹਮਣੇ ਆਈਆ ਸਨ। ਜਿਸ ਕਰਕੇ ਪੰਜਾਬ ਦੇ ਲੋਕਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਧਿਰ ਵੀ ਨਹੀਂ ਰੱਖਿਆ
ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਵਰਕਰਾਂ ਨਾਲ ਰੇਤ ਦੀਆਂ ਖੱਡਾਂ ‘ਤੇ ਰੇਡ ਮਾਰਨ ਦੇ ਮਾਮਲੇ ‘ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ, ਕਿ ਸੁਖਬੀਰ ਬਾਦਲ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ, ਤੇ ਫਿਰ ਸਾਰੀ ਸਚਾਈ ਜਾਣਨ ਤੋਂ ਬਾਅਦ ਦੂਜਿਆ ‘ਤੇ ਇਲਜ਼ਾਮ ਲਗਾਉਣ। ਉਨ੍ਹਾਂ ਨੇ ਅਕਾਲੀ ਦਲ ਦੀ 10 ਸਾਲਾਂ ਦੀ ਸਰਕਾਰ ‘ਚ ਲੁੱਟ ਮਚਾਉਣ ਦੇ ਵੀ ਇਲਜ਼ਾਮ ਲਾਏ ਹਨ।
ਇਹ ਵੀ ਪੜ੍ਹੋ: ਮੋਦੀ ਮੰਤਰੀਮੰਡਲ ਵਿੱਚ ਤਬਦੀਲੀ ਤੋਂ ਪਹਿਲਾਂ 8 ਸੂਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ