ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਬੀਤੇ ਦਿਨੀਂ ਹੋਈ ਮੌਤ ਤੋਂ ਬਾਅਦ ਉਨ੍ਹਾਂ ਦਾ ਨਿੱਜੀ ਗੰਨਮੈਨ ਜੋ ਕਿ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਸੁਖਦੇਵ ਸਿੰਘ ਹੈ, ਉਹ ਵੀ ਲਾਪਤਾ ਹੋ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਚਿੰਤਤ ਹੈ ਅਤੇ ਕਿਉਂਕਿ ਤਿੰਨ ਦਿਨ ਲੰਘ ਜਾਣ ਤੋਂ ਬਾਅਦ ਵੀ ਗੰਨਮੈਨ ਸੁਖਦੇਵ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਪਰਿਵਾਰ ਵਲੋਂ ਪੁਲਿਸ ਵਿਭਾਗ ਦੀ ਕਾਰਵਾਈ 'ਤੇ ਵੀ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ।
ਸੈਰ ਨੂੰ ਗਿਆ ਨਹੀਂ ਆਇਆ ਵਾਪਿਸ: ਇਸ ਸਬੰਧੀ ਲਾਪਤਾ ਹੋਏ ਗੰਨਮੈਨ ਸੁਖਦੇਵ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਉਹ ਬਿਲਕੁਲ ਠੀਕ ਠਾਕ ਸੀ ਤੇ ਪਿਛਲੇ ਕਰੀਬ ਪੰਜਾਬ ਸਾਲ ਤੋਂ ਮਰਹੂਮ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਨਾਲ ਬਤੌਰ ਗੰਨਮੈਨ ਦੀ ਸੇਵਾ ਨਿਭਾ ਰਹੇ ਸੀ। ਉਨ੍ਹਾਂ ਦੱਸਿਆ ਕਿ ਅਜਿਹੀ ਕੋਈ ਸ਼ਿਕਾਇਤ ਹੀ ਨਹੀਂ ਸੀ। ਪਰਿਵਾਰ ਦਾ ਕਹਿਣਾ ਕਿ ਸਵੇਰੇ ਤੜਕਸਾਰ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਉਹ ਸੈਰ ਲਈ ਨਿਕਲੇ ਸੀ ਤੇ ਹੁਣ ਤੱਕ ਘਰ ਨਹੀਂ ਆਏ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।
ਪੁਲਿਸ ਦੀ ਕਾਰਗੁਜ਼ਾਰੀ 'ਤੇ ਖੜੇ ਕੀਤੇ ਸਵਾਲ: ਲਾਪਤਾ ਹੋਏ ਸੁਖਦੇਵ ਸਿੰਘ ਦੀ ਪਤਨੀ ਦਾ ਕਹਿਣਾ ਕਿ ਉਹ ਚੰਗੇ ਭਲੇ ਸੀ ਤੇ ਗੁਰਦੁਆਰਾ ਸਾਹਿਬ ਤੋਂ ਆ ਕੇ ਗੁਰਬਾਣੀ ਲਈ ਟੀਵੀ ਲਗਾ ਕੇ ਸੈਰ ਲਈ ਚਲੇ ਗਏ ਤੇ ਮੁੜ ਕੇ ਵਾਪਸ ਨਹੀਂ ਆਏ। ਪਤਨੀ ਦਾ ਕਹਿਣਾ ਕਿ ਦਿਮਾਗੀ ਹਾਲਤ ਬਿਲਕੁਲ ਸਹੀ ਸੀ ਤੇ ਸਿਰਫ਼ ਸ਼ੂਗਰ ਜਾਂ ਬੀਪੀ ਦੀ ਥੋੜੀ ਸਮੱਸਿਆ ਸੀ। ਉਨ੍ਹਾਂ ਦਾ ਕਹਿਣਾ ਕਿ ਤਿੰਨ ਦਿਨ ਤੋਂ ਪਰਿਵਾਰ ਟੈਨਸ਼ਨ 'ਚ ਹੈ ਤੇ ਪੁਲਿਸ ਨੇ ਮਹਿਕਮੇ ਦਾ ਮੁਲਾਜ਼ਮ ਹੋਣ ਦੇ ਬਾਵਜੂਦ ਕੋਈ ਪਹਿਲਕਦਮੀ ਨਹੀਂ ਕੀਤੀ।
- Ludhiana PAU News: ਪੀਏਯੂ 'ਚ ਹੰਗਾਮਾ, ਜਿਨਸੀ ਸ਼ੋਸ਼ਣ ਕਰਨ ਵਾਲੇ ਪ੍ਰੋਫੈਸਰ ਨੂੰ ਮੁਅੱਤਲ ਕਰਨ 'ਤੇ ਅਧਿਆਪਕ ਤੇ ਵਿਦਿਆਰਥੀ ਆਹਮੋ-ਸਾਹਮਣੇ
- Behbal Kalan firing case Update: ਬਹਿਬਲ ਕਲਾਂ ਗੋਲੀਕਾਂਡ 'ਚ ਨਵਾਂ ਮੋੜ, ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪਿਤਾ ਵੱਲੋਂ ਪਟੀਸ਼ਨ ਦਾਇਰ
- Sports Policy in Chandigarh: ਚੰਡੀਗੜ੍ਹ ਵਿੱਚ ਖੇਡ ਨੀਤੀ ਲਾਗੂ, ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਮਿਲੇਗਾ 6 ਕਰੋੜ ਰੁਪਏ ਦਾ ਇਨਾਮ
ਸੀਸੀਟੀਵੀ ਦੇ ਅਧਾਰ 'ਤੇ ਕਰ ਰਹੀ ਪੁਲਿਸ ਜਾਂਚ: ਉਧਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਦੇ ਬਿਆਨਾਂ 'ਤੇ ਸ਼ਿਕਾਇਤ ਦਰਜ ਕੀਤੀ ਹੈ, ਜਿਸ 'ਚ ਪੜਤਾਲ ਤੋਂ ਸਾਹਮਣੇ ਆਇਆ ਕਿ ਘਰ ਤੋਂ ਏਟੀਐਮ ਅਤੇ ਕੁਝ ਪੈਸੇ ਲੈਕੇ ਨਿਕਲਿਆ ਤਾਂ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਥੇ ਇੱਕ ਥਾਂ ਅਕਟਿਵਾ 'ਤੇ ਕਿਸੇ ਨਾਲ ਬੈਠ ਕੇ ਜਾਂਦਾ ਹੈ ਅਤੇ ਅੱਗੋ ਆਟੋ ਫੜ ਕੇ ਬੱਸ ਸਟੈਂਡ ਜਾਂਦੇ ਹੈ ਅਤੇ ਚੰਡੀਗੜ੍ਹ ਲਈ ਬੱਸ ਬੈਠ ਗਿਆ। ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਪਤਾ ਸੁਕਦੇਵ ਸਿੰਘ ਡਿਪਰੈਸ਼ਨ 'ਚ ਰਹਿੰਦਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।