ETV Bharat / state

ਭ੍ਰਿਸ਼ਟਾਚਾਰ ਦੇ ਵਿਰੋਧ 'ਚ ਸੜਕਾਂ ਉਤੇ ਆਏ ਕੁੰਵਰ ਵਿਜੇ ਪ੍ਰਤਾਪ, ਆਪਣੀ ਹੀ ਸਰਕਾਰ 'ਚ ਨਗਰ ਨਿਗਮ ਉਤੇ ਲਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ - ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਦੇ ਆਪਣੇ ਹੀ ਆਗੂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਆਪ ਆਗੂ ਦਾ ਦੋਸ਼ ਹੈ ਕਿ ਸ਼ਹਿਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਗੈਰ ਕਾਨੂੰਨੀ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ।

Kunwar Vijay Pratap brought allegations of corruption on the municipal corporation in his own government
ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਸੜਕਾਂ ਉਤੇ ਆਏ ਕੁੰਵਰ ਵਿਜੇ ਪ੍ਰਤਾਪ, ਆਪਣੀ ਹੀ ਸਰਕਾਰ 'ਚ ਨਗਰ ਨਿਗਮ ਉਤੇ ਲਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ
author img

By

Published : May 4, 2023, 3:17 PM IST

ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਸੜਕਾਂ ਉਤੇ ਆਏ ਕੁੰਵਰ ਵਿਜੇ ਪ੍ਰਤਾਪ, ਆਪਣੀ ਹੀ ਸਰਕਾਰ 'ਚ ਨਗਰ ਨਿਗਮ ਉਤੇ ਲਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ

ਅੰਮ੍ਰਿਤਸਰ : ਅੱਜ ਤੋਂ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਬਦਲਾਅ ਦੇ ਨਾਮ ਉਤੇ ਪੰਜਾਬ ਦੀ ਸੱਤਾ ਵਿਚ ਆਈ ਸੀ ਅਤੇ ਲੋਕਾਂ ਵੱਲੋਂ 92 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆ ਗਿਆ ਸੀ। ਆਪਣੀ ਪੁਲਿਸ ਦੀ ਨੌਕਰੀ ਤੋਂ ਬਤੌਰ ਆਈਜੀ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵਿਜੇ ਪ੍ਰਤਾਪ ਸਿੰਘ ਨੂੰ ਵੀ ਲੋਕਾਂ ਨੇ ਅੰਮ੍ਰਿਤਸਰ ਨੌਰਥ ਹਲਕੇ ਤੋਂ ਵੱਡੇ ਫਰਕ ਨਾਲ ਜਤਾਇਆ ਸੀ, ਪਰ ਅੱਜ ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਹੀ ਸਰਕਾਰ ਦੇ ਮਹਿਕਮਿਆਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਸੜਕ ਉਤੇ ਨਿਕਲ ਪਏ।

ਇਲਾਕੇ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਬਣ ਰਹੀ ਇਮਾਰਤ ਉਤੇ ਚੁੱਕੇ ਸਵਾਲ : ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰੀਨ ਐਵਨਿਊ, ਜਿੱਥੇ ਕੇ ਉਨ੍ਹਾਂ ਦੀ ਆਪਣੀ ਰਿਹਾਇਸ਼ ਹੈ ਅਤੇ ਥੋੜੀ ਹੀ ਦੂਰੀ ਉਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਰਿਹਾਇਸ਼ ਵੀ ਹੈ। ਓਸ ਤੋਂ ਚੰਦ ਕਦਮਾਂ ਉਤੇ ਹੀ ਇੱਕ ਨਾਜਾਇਜ਼ ਬਿਲਡਿੰਗ ਜੋ ਕਿ ਛੋਟੇ ਬੱਚਿਆਂ ਦੇ ਸਕੂਲ ਦੇ ਨਾਂ ਉਤੇ ਰਿਹਾਇਸ਼ੀ ਇਲਾਕੇ ਵਿੱਚ ਬਣਾਈ ਜਾ ਰਹੀ ਹੈ। ਇਸ ਇਮਾਰਤ ਦੀ ਗੈਰ-ਕਨੂੰਨੀ ਢੰਗ ਨਾਲ ਤੇਜ਼ੀ ਨਾਲ ਉਸਾਰੀ ਚੱਲ ਰਹੀ ਹੈ।

ਨਿਗਮ ਅਧਿਕਾਰੀਆਂ ਨੇ ਨੋਟਿਸ ਭੇਜਿਆਂ ਤਾਂ ਹੋ ਗਈ ਬਦਲੀ : ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਸ ਬਾਬਤ 13 ਮਾਰਚ 2023 ਨੂੰ ਨਗਰ ਨਿਗਮ ਵੱਲੋਂ ਇਸ ਬਿਲਡਿੰਗ ਦੇ ਗੈਰ-ਕਨੂੰਨ ਉਸਾਰੀ ਨੂੰ ਲੈ ਕੇ ਬਿਲਡਿੰਗ ਦੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਗਏ ਸਨ। ਅਧਿਕਾਰੀਆਂ ਦੀ ਬਦਲੀ ਪਠਾਨਕੋਟ ਤੇ ਅਬੋਹਰ ਤਕ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਮੀ ਸਕੂਲ ਵੱਲੋਂ ਇਹ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਨਿਗਮ ਅਧਿਕਾਰੀ ਖੁਦ ਇਹ ਕੰਮ ਕਰਵਾ ਰਹੇ ਹਨ।

ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਦਿੱਤੀ ਸ਼ਿਕਾਇਤ, ਪਰ ਕੋਈ ਕਾਰਵਾਈ ਨਹੀਂ : ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ ਉਤੇ ਇਹ ਮਾਮਲਾ ਨਗਰ ਨਿਗਮ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰ ਬੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਵੀ ਇਸ ਬਿਲਡਿੰਗ ਦੀ ਉਸਾਰੀ ਨੂੰ ਕੋਈ ਨਹੀਂ ਰੋਕ ਸਕਿਆ। ਆਪਣੀ ਹੀ ਸਰਕਾਰ ਦੇ ਹੁੰਦਿਆਂ ਇਨਸਾਫ ਲਈ ਸੜਕ ਉਤੇ ਆਉਣ ਬਾਰੇ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਕਦੇ ਵੀ ਖਿਲਾਫ ਨਹੀਂ ਬੋਲਦੇ। ਪਰ ਵਿਗੜੇ ਹੋਏ ਸਿਸਟਮ ਬਾਰੇ ਗੱਲ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।

ਇਹ ਵੀ ਪੜ੍ਹੋ : Wrestlers Protest: ਥਾਣਿਓਂ ਛੁੱਟਦਿਆਂ ਹੀ ਭਲਵਾਨਾਂ ਨੂੰ ਮਿਲਣ ਪੁੱਜੀ ਸਵਾਤੀ ਮਾਲੀਵਾਲ, ਕੇਜਰੀਵਾਲ ਬੋਲੇ-ਖਿਡਾਰੀਆਂ ਨਾਲ ਇੰਨਾ ਮਾੜਾ ਵਰਤਾਓ

ਉਨ੍ਹਾਂ ਕਿਹਾ ਕਿ ਇਕੱਲੀ ਇਹ ਬਿਲਡਿੰਗ ਨਹੀਂ ਸਗੋਂ ਪੂਰੇ ਅੰਮ੍ਰਿਤਸਰ ਵਿੱਚ ਅਜਿਹੀਆਂ ਕਈ ਇਮਾਰਤਾਂ ਹਨ ਅਤੇ ਇਹ ਸਭ ਨਗਰ ਨਿਗਮ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.