ETV Bharat / state

ਹੈਂ ! ਪਤੰਗਾਂ ਨਾਲ ਬਣਾਇਆ ਵਿਸ਼ਵ ਰਿਕਾਰਡ

ਅੰਮ੍ਰਿਤਸਰ ਦੇ ਜਗਮੋਹਨ ਨੂੰ ਪਤੰਗਾਂ ਦਾ ਇੰਨਾ ਸ਼ੌਕ ਸੀ ਕਿ ਉਸ ਨੇ ਇਸ ਨੂੰ ਕੰਮ ਹੀ ਬਣਾ ਲਿਆ ਜਿਸ ਤੋਂ ਬਾਅਦ ਉਸ ਦੇ ਕੰਮਾਂ ਦੀ ਸਾਰੇ ਪਾਸੇ ਚਰਚਾ ਹੋ ਗਈ। ਪਤੰਗਾਂ ਨੇ ਉਸ ਦਾ ਨਾਂਅ ਗਿੰਨੀਜ਼ ਬੁੱਕ ਵਿੱਚ ਦਰਜ ਕਰਵਾ ਦਿੱਤਾ।

ਜਗਮੋਹਨ ਕਨੋਜੀਆ
ਜਗਮੋਹਨ ਕਨੋਜੀਆ
author img

By

Published : Aug 10, 2020, 8:57 AM IST

ਅੰਮ੍ਰਿਤਸਰ: ਇਹ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਜੇ ਬਚਪਨ ਦੀ ਸ਼ੌਂਕ ਮਨੁੱਖ ਦਾ ਕਾਰਜ ਬਣ ਜਾਵੇ ਅਤੇ ਉਹ ਕਾਰਜ ਬੰਦੇ ਦਾ ਨਾਂਅ ਦੁਨੀਆ ਵਿੱਚ ਮਸ਼ਹੂਰ ਕਰ ਦੇਵੇ ਤਾਂ ਬਾਰੇ ਨਿਆਰੇ ਹੋ ਜਾਂਦੇ ਹਨ।

ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਜਗਮੋਹਨ ਕਨੋਜੀਆ ਦੀ, ਜਿਸ ਨੂੰ ਪਤੰਗਾਂ ਦਾ ਐਨਾ ਕੁ ਜਿਆਦਾ ਸ਼ੌਂਕ ਹੈ ਕਿ ਉਸ ਨੇ ਆਪਣੇ ਪੂਰੇ ਕਮਰੇ ਵਿੱਚ ਪਤੰਗਾਂ ਦੇ ਡਿਜ਼ਾਇਨ ਬਣਾ ਰੱਖੇ ਹਨ, ਭਾਂਵੇ ਉਹ ਪਾਣੀ ਵਾਲੀ ਟੈਂਕੀ ਹੋਵੇ, ਘਰ ਦਾ ਗੇਟ ਤੋਂ ਲੈ ਕੇ ਕਮਰੇ, ਛੱਤਾਂ ਆਦਿ ਸਭ ਥਾਵਾਂ ਤੇ ਪਤੰਗਾਂ ਦੇ ਡਿਜ਼ਾਇਨ ਬਣੇ ਹੋਏ ਹਨ। ਇੱਥੋ ਤੱਕ ਕਿ ਜਗਮੋਹਨ ਕਨੋਜੀਆ ਨੇ ਆਪਣੇ ਗਲ਼ੇ ਵਿੱਚ ਸੋਨੇ ਨਾਲ ਬਣਵਾ ਕੇ ਪਤੰਗ ਦਾ ਲੌਕਟ ਪਾਇਆ ਹੋਇਆ ਹੈ।

ਕਨੋਜੀਆ ਨੇ ਦੱਸਿਆ ਕਿ ਉਸ ਨੂੰ ਬਚਪਤ ਤੋਂ ਹੀ ਪਤੰਗਾਂ ਦਾ ਸ਼ੌਂਕ ਸੀ। ਘਰ ਵਾਲੇ ਕਹਿੰਦੇ ਸੀ ਕਿ ਪਤੰਗਾਂ ਨੇ ਕੁਝ ਨਹੀਂ ਦੇਣਾ ਪਰ ਅੱਜ ਪਤੰਗ ਹੀ ਮੇਰਾ ਕਾਰੋਬਾਰ ਬਣੇ ਹੋਏ ਹਨ।

ਹੈਂ ! ਪਤੰਗਾਂ ਨਾਲ ਬਣਿਆ ਵਿਸ਼ਵ ਰਿਕਾਰਡ

ਕਨੋਜੀਆ ਦੇ ਇਸ ਸ਼ੌਂਕ ਨੇ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ, ਗਿੰਨੀਜ਼ ਬੁੱਕ ਰਿਕਾਰਡ, ਲਿਮਕਾ ਬੁੱਕ ਅਤੇ ਵਿਸ਼ਵ ਰਿਕਾਰਡ ਵਰਗੀਆਂ ਸੰਸਥਾਵਾਂ ਵਿੱਚ ਦਰਜ ਕਰਵਾ ਦਿੱਤਾ ਹੈ।

ਜਗਮੋਹਨ ਨੇ ਦੱਸਿਆ ਕਿ ਉਨ੍ਹਾਂ ਨੇ 2.mm ਦੀ ਸਭ ਤੋਂ ਛੋਟੀ ਪਤੰਗ ਬਣਾਈ ਹੈ, ਜਿਸ ਨੂੰ ਵਾਲ਼ਾ ਨਾਲ ਤਲਾਵਾਂ ਪਾ ਕੇ ਕੂਲਰ ਅੱਗੇ ਉਡਾਇਆ ਸੀ ਅਤੇ 40 ਫੁੱਟ ਉੱਚੀ ਪਤੰਗ ਬਣਾਈ ਹੈ। ਉਨ੍ਹਾਂ ਕਿਹਾ ਕਿ ਫ਼ਿਲਮੀ ਸਤਾਰਿਆਂ, ਦੇਸ਼ ਭਗਤਾਂ ਆਦਿ ਉੱਤੇ 10 ਹਜ਼ਾਰ ਤੋਂ ਜ਼ਿਆਦਾ ਪਤੰਗਾਂ ਬਣਾ ਚੁੱਕੇ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕੇ ਬੇਸ਼ੱਕ ਅੰਮ੍ਰਿਤਸਰ ਦੀਆਂ ਲੋਕਲ ਸੰਸਥਾਵਾਂ ਨੇ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਿਤ ਨਹੀਂ ਕੀਤਾ ਇਸ ਗੱਲ ਦਾ ਮਨ ਵਿੱਚ ਮਲਾਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.