ETV Bharat / state

Protest against Central Govt: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾੜ੍ਹਿਆ ਪੀਐਮ ਮੋਦੀ ਦੀ ਪੁਤਲਾ - blew up the effigy

ਕਿਸਾਨ ਮਜ਼ਦੂਰ ਜਥੇਬੰਦੀ ਨੇ ਫੂਕਿਆ ਮੋਦੀ ਤੇ ਮਾਨ ਸਰਕਾਰ ਦਾ ਪੁਤਲਾ, ਦਰਅਸਲ ਮਾਮਲਾ ਸਰਕਾਰ ਵੱਲੋ ਬਟਾਲਾ ਰੇਲ ਰੋਕੋ ਦੀਆਂ ਮੰਨੀਆ ਮੰਗਾਂ ਪੂਰੀਆਂ ਨਾ ਕਰਨ ਅਤੇ ਸੋਸ਼ਲ ਮੀਡੀਆ 'ਤੇ ਆਗੂਆਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਦਾ ਹੈ।

Kisan Mazdoor Sangharsh Committee burnt the effigy of PM Modi in Amritsar
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾੜ੍ਹਿਆ ਪੀਐਮ ਮੋਦੀ ਦੀ ਪੁਤਲਾ
author img

By

Published : Feb 20, 2023, 2:13 PM IST

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾੜ੍ਹਿਆ ਪੀਐਮ ਮੋਦੀ ਦੀ ਪੁਤਲਾ

ਅੰਮ੍ਰਿਤਸਰ: ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ-ਤਰਨ ਤਾਰਨ ਰੋਡ 'ਤੇ ਪੈਂਦੇ ਕਸਬਾ ਚੱਬਾ ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਕੇਂਦਰ ਦੀ ਬੀ ਜੇ ਪੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਧਰਨੇ ਤੇ ਰੋਸ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਦੇ ਲੇਬਲ ਹੇਠ ਬਣੀ ਪੰਜਾਬ ਸਰਕਾਰ ਨੇ "ਧਰਨਾ ਮੁਕਤ ਪੰਜਾਬ" ਦਾ ਨਾਹਰਾ ਦਿੱਤਾ ਸੀ। ਪੰਜਾਬ ਦੀ ਭੋਲੀ ਭਾਲਿ ਜਨਤਾ ਨੂੰ ਵਾਅਦਾ ਕੀਤਾ ਸੀ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਹਰ ਵਰਗ ਰੁਜ਼ਗਾਰ ਕਰੇਗਾ ਧਰਨੇ ਪ੍ਰਦਰਸ਼ਨ ਨਹੀਂ। ਪਰ ਅੱਜ ਸਰਕਾਰ ਦੀ ਬੇਢੰਗੀ ਤੇ ਘਟੀਆ ਕਾਰਜਸ਼ੈੱਲੀ ਕਾਰਨ ਪੰਜਾਬ ਹਰ ਦਿਨ " ਧਰਨਾ ਯੁਕਤ ਪੰਜਾਬ "ਬਣ ਚੁੱਕਾ ਹੈ।

ਮੀਡੀਆ ਅਦਾਰਿਆਂ ਨਾਲ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ: ਆਲਮ ਇਹ ਹੈ ਕਿ ਸਰਕਾਰ ਧਰਨਾਕਾਰੀਆਂ ਕੋਲੋਂ ਮੰਗ ਪੂਰੀ ਕਰਨ ਲਈ ਮੂੰਹੋ ਮੰਗਿਆ ਸਮਾਂ ਮਿਲਣ 'ਤੇ ਵੀ ਦਿੱਤੇ ਸਮੇਂ ਵਿਚ ਕੰਮ ਨੇਪਰੇ ਚਾੜ੍ਹਨ ਚ ਨਾਕਾਮ ਰਹਿ ਰਹੀ ਹੈ। ਜਿਸਦੀ ਉਦਾਹਰਣ ਬਟਾਲਾ ਧਰਨੇ ਵਿਚ ਮੰਗਾਂ 'ਤੇ ਕੰਮ ਕਰਨ ਲਈ ਮੰਗੇ ਗਏ 20 ਦਿਨ ਵਿਚ ਇੱਕ ਇੰਚ ਮਾਤਰ ਵੀ ਕੰਮ ਨਹੀਂ ਸਿਰੇ ਲੱਗੇ, ਜਿਸਦੇ ਚਲਦੇ ਜਥੇਬੰਦੀ ਨੂੰ ਦੋਬਾਰਾ ਤੋਂ 22 ਤਰੀਕ ਨੂੰ ਰੇਲ ਧਰਨੇ ਤੇ ਜਾਣਾ ਪੈ ਰਿਹਾ ਹੈ।

ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ, ਜਿਸ ਸਮੇਂ ਦੇਸ਼ ਵਿਚ ਮੀਡੀਆ ਦਾ ਇੱਕ ਵੱਡਾ ਹਿੱਸਾ ਲੋਕ ਹਿੱਤਾਂ ਦੀ ਆਵਾਜ਼ ਚੱਕਣੀ ਛੱਡ ਕੇ ਸਰਕਾਰ ਦੀਆਂ ਨਾਕਾਮੀਆਂ ਤੇ ਪਰਦੇ ਪਾਉਣ ਅਤੇ ਗੁਣਗਾਨ ਕਰਨ ਵਿਚ ਲੱਗਾ ਹੈ ਤੇ ਮੋਦੀ ਸਰਕਾਰ ਨਿਰਪੱਖ ਪੱਤਰਕਾਰੀ ਕਰਨ ਵਾਲੇ ਵਿਸ਼ਵ ਪੱਧਰੀ ਮੀਡੀਆ ਅਦਾਰਿਆਂ ਨਾਲ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਕਰਕੇ ਸਾਨੂ ਬਦਨਾਮ ਕੀਤਾ ਜਾਂਦਾ ਹੈ। ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰ ਧੱਕੇਸ਼ਾਹੀ ਤੇ ਉੱਤਰੀ ਹੋਈ ਹੈ।

ਇਹ ਵੀ ਪੜ੍ਹੋ : Helper Beaten in Bathinda: ਰਾਸ਼ਨ ਕਾਰਡ ਕੱਟੇ ਜਾਣ ਤੋਂ ਖ਼ਫ਼ਾ ਨੌਜਵਾਨ ਨੇ ਹੈਲਪਰ ਦੀ ਕੀਤੀ ਕੁੱਟਮਾਰ, ਵੀਡੀਓ ਹੋਈ ਵਾਇਰਲ

ਧਰਮ ਦੇ ਨਾਮ 'ਤੇ ਕਤਲ ਕਰਨ ਵਾਲੇ: ਓਥੇ ਸੋਸ਼ਲ ਮੀਡੀਆ ਤੇ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨ ਆਗੂਆਂ, ਬੁਧੀਜੀਵੀਆਂ ਅਤੇ ਵਿਚਾਰਕਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਅਤੇ ਇਸੇ ਤਹਿਤ ਇੱਕ ਵਾਰ ਫਿਰ ਤੋਂ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਫੇਸਬੁੱਕ ਅਕਾਊਂਟ ਬੰਦ ਕਰਵਾ ਦਿੱਤਾ ਗਿਆ ਹੈ ਜਦਕਿ ਇਸੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਧਰਮ ਦੇ ਨਾਮ 'ਤੇ ਕਤਲ ਕਰਨ ਵਾਲੇ ਸਰਕਾਰੀ ਬਾਬੇ 'ਤੇ ਸਿਆਸਤਦਾਨ ਜਹਿਰ ਉਗਲ ਰਹੇ ਹਨ। ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਹਨਾਂ ਕਿਹਾ ਕਿ ਬੇਸ਼ੱਕ ਜਥੇਬੰਦੀ ਪ੍ਰਚਾਰ ਲਈ ਸ਼ੋਸਲ ਮੀਡੀਆ ਦੀ ਮੋਹਤਾਜ਼ ਨਹੀਂ ਪਰ ਇਹ ਅੱਜ ਦੇ ਸਮੇ ਦੇ ਹਿਸਾਬ ਨਾਲ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦਾ ਘਾਣ ਹੈ। ਓਹਨਾ ਦੋਸ਼ ਲਾਇਆ ਕਿ ਸਰਕਾਰਾਂ ਵੱਲੋਂ ਦਿੱਲੀ ਮੋਰਚੇ ਦੇ ਸਮੇਂ ਤੋਂ ਅੱਜ ਤੱਕ ਲਗਾਤਾਰ ਦੂਜੇ ਆਗੂਆਂ ਦੇ ਫੇਸਬੁੱਕ ਅਕਾਊਂਟ ਬੈਨ ਕੀਤੇ ਜਾ ਰਹੇ ਹਨ ਜਾਂ ਪਹੁੰਚ ਘਟਾਈ ਜਾ ਰਹੀ ਹੈ। ਓਹਨਾ ਕਿਹਾ ਕਿ ਇਹ ਤਾਨਾਸ਼ਾਹੀ ਬੰਦ ਹੋਣੀ ਚਾਹੀਦੀ ਹੈ ।

ETV Bharat Logo

Copyright © 2025 Ushodaya Enterprises Pvt. Ltd., All Rights Reserved.