ਅੰਮ੍ਰਿਤਸਰ : ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਮੁਸਲੇਧਾਰ ਮੀਂਹ ਪੈ ਰਹੇ ਹਨ। ਭਾਰੀ ਮੀਂਹ ਪੈਣ ਕਾਰਨ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ, ਜਿਸ ਨੂੰ ਲੈ ਕੇ ਡੈਮ ਦੇ ਇੰਜੀਨੀਅਰਾਂ ਨੇ ਡੈਮਾਂ ਦੇ ਗੇਟ ਖੋਲ੍ਹੇ ਦਿੱਤੇ ਹਨ।
ਤੁਹਾਨੂੰ ਦੱਸ ਦਈਏ ਕਿ ਡੈਮਾਂ ਦੇ ਗੇਟ ਖੋਲ੍ਹਣ ਨਾਲ ਸੂਬੇ ਦੇ ਨਹਿਰਾਂ ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ।
ਇਸੇ ਦੌਰਾਨ ਲੋਕਾਂ ਦੀ ਸਹਾਇਤਾ ਨੂੰ ਲੈ ਕੇ ਦੁਨੀਆਂ ਦੀ ਮਸ਼ਹੂਰ ਸਹਾਇਤਾ ਸੰਸਥਾ ਖਾਲਸਾ ਏਡ ਨੇ ਇੱਕ ਉਪਰਾਲਾ ਕੀਤਾ ਹੈ। ਖਾਲਸਾ ਏਡ ਨੇ ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਹੈਲਪ ਲਾਈਨ ਨੰਬਰ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਕ ਖਾਲਸਾ ਏਡ ਨੇ ਪਟਿਆਲਾ, ਲੁਧਿਆਣਾ, ਜਲੰਧਰ, ਰੋਪੜ, ਅੰਮ੍ਰਿਤਸਰ ਅਤੇ ਦਿੱਲੀ ਲਈ ਆਪਣੇ ਹੈਲਪ ਲਾਈਨ ਨੰਬਰ ਨੂੰ ਜਾਰੀ ਕੀਤਾ ਹੈ।
ਇੰਨ੍ਹਾਂ ਨੰਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਖੇਤਰ | ਸਹਾਇਤਾ ਫ਼ੋਨ ਨੰਬਰ |
---|---|
ਪਟਿਆਲਾ | 9115609008 |
ਲੁਧਿਆਣਾ | 9115609006 |
ਜਲੰਧਰ | 9115609013 |
ਰੋਪੜ | 9115609012 |
ਅੰਮ੍ਰਿਤਸਰ | 9115609009 |
ਦਿੱਲੀ | 9115609015 |