ETV Bharat / state

ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੇ 7 ਵਾਅਦੇ - Arvind Kejriwal

ਆਮ ਆਦਮੀ ਪਾਰਟੀ (Aam Aadmi Party) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੇ ਦੋ ਦਿਨ ਦੌਰੇ ਦੌਰਾਨ ਉਹ ਅੱਜ ਦੂਜੇ ਦਿਨ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਪਵਾਰੀਆਂ ਨਾਲ ਗੱਲਬਾਤ ਕੀਤੀ ਹੈ।

ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੇ 7 ਵਾਅਦੇ
ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੇ 7 ਵਾਅਦੇ
author img

By

Published : Nov 23, 2021, 4:19 PM IST

Updated : Nov 23, 2021, 6:47 PM IST

ਅੰਮ੍ਰਿਤਸਰ: ਆਮ ਆਦਮੀ ਪਾਰਟੀ (Aam Aadmi Party) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੇ ਦੋ ਦਿਨ ਦੌਰੇ ਦੌਰਾਨ ਉਹ ਅੱਜ ਦੂਜੇ ਦਿਨ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਪਵਾਰੀਆਂ ਨਾਲ ਗੱਲਬਾਤ ਕੀਤੀ ਹੈ।

ਇਸੇ ਦੌਰਨਾ ਆਮ ਆਦਮੀ ਪਾਰਟੀ (Aam Aadmi Party) ਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਵਿਰੋਧੀਆਂ ਤੋਂ ਨਿਰਾਸ਼ ਹਨ ਅਤੇ ਇੱਥੇ ਸਕਾਰਾਤਮਕ ਊਰਜਾ ਦੀ ਘਾਟ ਹੈ, ਜਿਸ ਨੂੰ ਅਸੀਂ ਲੈ ਕੇ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਯੂਥ ਜੋ ਵਿਦੇਸ਼ਾਂ ਵਿੱਚ ਬੈਠ ਹੈ, ਉਸਨੂੰ ਅਸੀਂ ਬਾਹਰੋਂ ਲੈ ਕੇ ਆਉਣਾ ਹੈ ਅਤੇ ਆਪਣਾ ਪਾਰਟਨਰ ਬਣਾਉਣਾ ਹੈ।

ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੇ 7 ਵਾਅਦੇ

ਕੇਜਰੀਵਾਲ (Arvind Kejriwal) ਨੇ ਕਿਹਾ ਕਿ ਫੋਕਲ ਪੁਆਇੰਟ ਐਂਗਲ ਵਧਾਇਆ ਜਾਵੇਗਾ, ਐਗਰੋਵ ਇੰਡਸਟਰੀ ਲਗਾਈ ਜਾਵੇਗੀ, ਸਾਡੀ ਇੰਡਸਟਰੀ ਪੰਜਾਬ ਤੋਂ ਚਲੀ ਗਈ ਹੈ, ਉਸ ਨੂੰ ਵਾਪਿਸ ਲੈ ਕੇ ਆਉਣਾ ਹੈ।

ਕੇਜਰੀਵਾਲ ਨੇ ਅਕਾਲੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਕੇਜਰੀਵਾਲ ਨੇ ਅਕਾਲੀ ਸਰਕਾਰ (The Akali government) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਕੇਬਲ ਨੈੱਟਵਰਕ ਦਾ ਮਾਫੀਆ ਚਲਾ ਰਿਹਾ ਹੈ। ਉਨ੍ਹਾਂ ਵਪਾਰੀਆਂ ਨੂੰ ਪੈਨਸ਼ਨ ਦੇਣ ਸਬੰਧੀ ਕਿਹਾ ਕਿ ਇਸ ਨੂੰ ਮੈਂ ਦੇਖਦਾ ਹਾਂ 'ਤੇ ਪੰਜਾਬ ਦੇ ਨਾਲ-ਨਾਲ ਇਹ ਮੈਂ ਦਿੱਲੀ ਵਿੱਚ ਵੀ ਕਰਾਂਗਾ।

ਕੇਜਰੀਵਾਲ (Arvind Kejriwal) ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਵਿੱਚ ਇੱਕ ਕਮਿਸ਼ਨ ਬਣਾਇਆ ਜਾਵੇਗਾ ਜਿਸ ਵਿੱਚ ਕੋਈ ਆਗੂ ਨਹੀਂ ਹੋਵੇਗਾ, ਸਿਰਫ਼ ਵਪਾਰੀ ਹੀ ਕਮਿਸ਼ਨ ਦੇ ਮੈਂਬਰ ਹੋਣਗੇ।

ਉਨ੍ਹਾਂ ਕਿਹਾ ਕਿ ਰੇਡ ਰਾਜ ਖ਼ਤਮ ਹੋਵੇਗਾ, ਇੰਸਪੈਕਟਰ ਰਾਜ ਬੰਦ ਹੋਵੇਗਾ, ਲੋਕ ਆਰਾਮ ਨਾਲ ਕੰਮ ਕਰਨਗੇ ਅਤੇ ਮਸਤੀ ਨਾਲ ਆਪਣਾ-ਆਪਣਾ ਕੰਮ ਕਰਨਗੇ ਅਤੇ ਆਰਾਮਦਾਇਕ ਜੀਵਨ ਬਤੀਤ ਕਰਨਗੇ। ਵੈਟ ਦੇ ਹਜ਼ਾਰਾਂ ਕਰੋੜਾਂ ਦਾ ਬਕਾਇਆ ਸਭ ਨੂੰ ਵਾਪਿਸ ਦਿਖਾਇਆ ਲਿਆਂਦਾ ਜਾਵੇਗਾ।

3 ਸਾਲਾਂ 'ਚ ਸਭ ਨੂੰ ਬਿਜਲੀ ਮਿਲੇਗੀ

ਕੇਜਰੀਵਾਲ (Arvind Kejriwal) ਨੇ ਬਿਜਲੀ ਦੇ ਕੱਟਾਂ ਬਾਰੇ ਕਿਹਾ ਕਿ ਪੰਜਾਬ 'ਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਸਿਰਫ਼ ਬੁਨਿਆਦੀ ਢਾਂਚਾ ਖਰਾਬ ਹੈ। ਇਸ ਨੂੰ ਠੀਕ ਕੀਤਾ ਜਾਵੇਗਾ। ਜੋ ਹੁਣ ਤੱਕ ਹੋਇਆ ਹੈ ਹੁਣ ਅਜਿਹਾ ਨਹੀਂ ਹੋਵੇਗਾ, 3 ਸਾਲਾਂ 'ਚ ਸਭ ਨੂੰ ਬਿਜਲੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਮੰਡੀ ਦੇ ਨਾਂ 'ਤੇ ਪੋਰਟਲ ਬਣਾਇਆ ਜਾਵੇਗਾ ਜਿਸ ਨਾਲ ਅਮਰੀਕਾ ਵਿੱਚ ਬੈਠੇ ਲੋਕ ਤੁਹਾਡਾ ਮਾਲ ਖਰੀਦਣਗੇ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।

ਕਿਸਾਨ ਅੰਦੋਲਨ ਲਈ ਦਿੱਤੀ ਮੁਬਾਰਕਬਾਦ

ਸੋਮਵਾਰ ਨੂੰ ਅਰਵਿੰਦ ਕੇਜਰੀਵਾਲ (Arvind Kejriwal) ਸਭ ਤੋਂ ਪਹਿਲਾਂ ਮੋਗਾ ਪੰਹੁਚੇ ਤੇ ਪੰਜਾਬ ਵਾਸੀਆਂ ਨੂੰ ਸਫ਼ਲ ਕਿਸਾਨ ਅੰਦੋਲਨ (Farmer's Protest) ਲਈ ਮੁਬਾਰਕਬਾਦ ਦਿੱਤੀ।

ਕੇਜਰੀਵਾਲ ਦਾ ਔਰਤਾਂ ਲਈ ਵੱਡਾ ਐਲਾਨ

ਕੇਜਰੀਵਾਲ (Arvind Kejriwal) ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਰਿਹਾ ਹੈ, ਜਿਸ ਕਾਰਨ ਮੈਂ ਮਹਿਲਾਵਾਂ ਦੇ ਲਈ ਐਲਾਨ ਕਰਨ ਆਇਆ ਹਾਂ। ਮਹਿਲਾ ਸਸ਼ਕਤੀਕਰਨ (Women empowerment) ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਇਨ੍ਹਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਂਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਪੰਜਾਬ 'ਚ ਘੁੰਮ ਰਿਹਾ ਨਕਲੀ ਕੇਜਰੀਵਾਲ

ਕੇਜਰੀਵਾਲ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਨਕਲੀ ਕੇਜਰੀਵਾਲ (Arvind Kejriwal) ਘੁੰਮ ਰਿਹਾ ਹੈ, ਉਹ ਸਿਰਫ ਉਹੀ ਬੋਲਦਾ ਹੈ, ਜੋ ਮੈਂ ਬੋਲਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੀ ਆਟੋ ਵਾਲਿਆਂ ਨਾਲ ਮੀਟਿੰਗ ਹੋਣੀ ਸੀ, ਫਿਰ ਅੱਜ ਉਸ ਨਕਲੀ ਕੇਜਰੀਵਾਲ ਨੇ ਵੀ ਸਵੇਰੇ ਆਟੋ ਵਾਲਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ (Government of Punjab) ਵੱਲੋਂ ਬਿਜਲੀ ਦਾ ਬਿੱਲ 0 ਨਹੀਂ ਹੋਇਆ ਅਤੇ ਨਾ ਹੀ ਘਟਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਮੌਕਾ ਆਮ ਆਦਮੀ ਪਾਰਟੀ (Aam Aadmi Party) ਨੂੰ ਦਿਓ ਤਾਂ ਤੁਸੀਂ ਦੂਜੀ ਪਾਰਟੀ ਭੁੱਲ ਜਾਵੋਗੇ।

ਕੇਜਰੀਵਾਲ ਨੇ ਆਟੋ ਡ੍ਰਾਈਵਰਾਂ ਅਤੇ ਟਰੱਕ ਯੂਨੀਅਨਾਂ ਨਾਲ ਕੀਤੀ ਮੁਲਾਕਾਤ

ਮੋਗਾ ਤੋਂ ਬਾਅਦ ਲੁਧਿਆਣਾ ਪਹੁੰਚੇ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਟੋ ਡ੍ਰਾਈਵਰਾਂ ਅਤੇ ਟਰੱਕ ਯੂਨੀਅਨਾਂ (Auto drivers and truck unions) ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਆਟੋਆਂ ਉੱਤੇ ਪੋਸਟਰ ਵੀ ਲਗਵਾਏ, ਜਿਨ੍ਹਾਂ ਉੱਤੇ 'ਇੱਕ ਮੌਕਾ ਕੇਜਰੀਵਾਲ ਨੂੰ' ਲਿਖਿਆ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਆਟੋਆਂ ਵਾਲਿਆਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਆਟੋ ਤੇ ਪੋਸਟਰ ਲਗਾਏ ਹਨ ਕਿਉਂਕਿ ਆਟੋ 'ਚ ਸਵਾਰੀਆਂ ਅੱਧਾ ਘੰਟਾ ਬੈਠਦੀਆਂ ਹਨ ਅਤੇ ਉਹ 'ਆਪ' ਨੂੰ ਵੋਟ ਪਾਉਣ ਲਈ ਅਪੀਲ ਕਰਨਗੇ।

ਅਰਵਿੰਦ ਕੇਜਰੀਵਾਲ ਨੇ ਆਟੋ ਚਾਲਕ ਦੇ ਘਰ ਖਾਧੀ ਰੋਟੀ

ਆਟੋ ਅਤੇ ਟੈਕਸੀ ਯੂਨੀਅਨਾਂ ਨਾਲ ਮੁਲਾਕਾਤ ਦੌਰਾਨ ਦਿਲੀਪ ਤਿਵਾਰੀ ਨਾਂਅ ਦੇ ਆਟੋ ਡ੍ਰਾਈਵਰ ਨੇ ਕੇਜਰੀਵਾਲ (Arvind Kejriwal) ਨੂੰ ਆਪਣੇ ਘਰ ਖਾਣੇ ਦਾ ਸੱਦਾ ਦਿੱਤਾ, ਜਿਸ ਨੂੰ ਸਵੀਕਾਰ ਕਰਦਿਆਂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹਰਪਾਲ ਚੀਮਾ ਨਾਲ ਆਟੋ 'ਚ ਬੈਠ ਕੇ ਆਟੋ ਵਾਲੇ ਦੇ ਘਰ ਆਏ ਤੇ ਉਥੇ ਰੋਟੀ ਖਾਧੀ। ਡਿਨਰ ਮਗਰੋਂ ਮੁੱਖ ਮੰਤਰੀ ਨੇ ਦਿਲੀਪ ਨੂੰ ਪੂਰੇ ਪਰਿਵਾਰ ਦੇ ਨਾਲ ਦਿੱਲੀ ਆ ਕੇ ਖਾਣੇ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਦਿਲੀਪ ਦੇ ਪਰਿਵਾਰ ਨੇ ਬਹੁਤ ਵਧੀਆ ਖਾਣਾ ਉਨ੍ਹਾਂ ਨੂੰ ਖਵਾਇਆ ਹੈ।

ਕਾਂਗਰਸ ਤੋਂ ਪਹਿਲਾਂ ਕਰਾਂਗੇ ਸੀਐਮ ਚਹਿਰੇ ਦਾ ਐਲਾਨ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ 'ਚ ਸੀ ਐਮ ਚੇਹਰੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (AAM AADMI PARTY) ਕਾਂਗਰਸ ਤੋਂ ਪਹਿਲਾਂ ਇਹ ਐਲਾਨ ਕਰਨਗੇ।

ਕਾਬਿਲ-ਏ-ਗੌਰ ਹੈ ਕੇ ਦਿੱਲੀ 'ਚ ਵੀ ਸਰਕਾਰ ਬਨਾਉਣ ਤੋਂ ਪਹਿਲਾਂ ਕੇਜਰੀਵਾਲ (Arvind Kejriwal) ਨੇ ਆਟੋ ਚਾਲਕਾਂ (Auto Drivers) ਦਾ ਸਮਰਥਣ ਹਾਸਿਲ ਕੀਤਾ ਸੀ ਅਤੇ ਕੇਜਰੀਵਾਲ (Arvind Kejriwal) ਨੇ ਦਿੱਲੀ ਦੇ ਸਾਰੇ ਆਟੋ ਚਾਲਕਾਂ ਨੂੰ ਉਨ੍ਹਾਂ ਦੇ ਪ੍ਰਚਾਰ ਦੀ ਬੇਨਤੀ ਕੀਤੀ ਸੀ। ਉਸ ਦੌਰਾਨ ਦਿੱਲੀ ਦੇ ਆਟੋ ਚਾਲਕਾਂ ਨੇ ਵੀ ਕੇਜਰੀਵਾਲ ਦਾ ਖੂਬ ਪ੍ਰਚਾਰ ਕੀਤਾ ਅਤੇ 'ਆਪ' ਦੀ ਦਿੱਲੀ 'ਚ ਸਰਕਾਰ ਬਣੀ ਸੀ। ਇਸੇ ਤਰਾਂ ਹੁਣ ਪੰਜਾਬ 'ਚ ਵੀ ਆਪਣੀ ਸਰਕਾਰ ਬਨਾਉਣ ਲਈ ਕੇਜਰੀਵਾਲ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਕੇਜਰੀਵਾਲ (Arvind Kejriwal) ਨੇ ਅੱਜ ਲੁਧਿਆਣਾ ਦੇ ਆਟੋ ਚਾਲਕਾਂ ਦੀ ਨਾ ਸਿਰਫ ਮੁਸ਼ਕਿਲਾਂ ਸੁਣੀਆਂ ਸਗੋਂ ਉਨ੍ਹਾਂ ਦੇ ਘਰ ਜਾ ਕੇ ਡਿਨਰ ਵੀ ਕੀਤਾ ਉਹ ਵੀ ਆਟੋ 'ਚ ਸਵਾਰ ਹੋ ਕੇ। ਇਸਦਾ ਚੋਣਾਂ 'ਚ ਫਾਇਦਾ ਤਾਂ ਆਉਂਦੇ ਸਮੇਂ 'ਚ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ: ਇਹਨਾਂ 2 ਸੀਟਾਂ ਤੋਂ ਬਸਪਾ ਲੜੇਗੀ ਚੋਣ: ਸੁਖਬੀਰ ਸਿੰਘ ਬਾਦਲ

Last Updated : Nov 23, 2021, 6:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.