ਅੰਮ੍ਰਿਤਸਰ : ਸੋਨੀ ਟੀਵੀ ਦੇ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ 15ਵੇਂ ਸੀਜ਼ਨ ਦਾ ਪਹਿਲਾ ਕਰੋੜਪਤੀ ਬਣ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਾ ਨੌਜਵਾਨ ਜਸਕਰਨ ਸਿੰਘ ਆਪਣੇ ਡੀਏਵੀ ਕਾਲਜ ਪਹੁੰਚਿਆ, ਜਿੱਥੇ ਉਸ ਦਾ ਸਾਥੀਆਂ ਅਤੇ ਕਾਲਜ ਦੇ ਅਧਿਆਪਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਕਾਲਜ ਪਹੁੰਚਣ 'ਤੇ ਕਾਲਜ ਪ੍ਰਿੰਸੀਪਲ ਅਮਰਦੀਪ ਗੁਪਤਾ ਅਤੇ ਸਮੂਹ ਸਟਾਫ ਵੱਲੋਂ ਉਸ ਦਾ ਸਿਰੋਪਾਉ ਪਾਕੇ ਅਤੇ ਮੂੰਹ ਮੀਠਾ ਕਰਵਾ ਕੇ ਵਧਾਈ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਕਾਫੀ ਸਾਲ ਦੀ ਮਿਹਨਤ ਲੱਗੀ ਹੈ ਅਤੇ ਹੁਣ ਜਾ ਕੇ ਕਾਮਯਾਬੀ ਮਿਲੀ ਹੈ। ਉਸ ਨੇ ਕਿਹਾ ਕਿ ਇਸ ਕਾਮਯਾਬੀ ਅਤੈ ਪੈਸੇ ਤੋਂ ਵੱਧ ਕੇ ਜੋ ਮੈਨੂੰ ਲੋਕਾਂ ਦਾ ਪਿਆਰ ਮਿਲਿਆ ਹੈ, ਉਸ ਦਾ ਕੋਈ ਮੁੱਲ ਨਹੀਂ ਹੈ। ਨੌਜਵਾਨ ਨੂੰ ਵੀ ਇਹ ਸ਼ੰਦੇਸ਼ ਹੈ ਕਿ ਜੇਕਰ ਕੋਈ ਵੀ ਕੰਮ ਦਿਲੋਂ ਕੀਤਾ ਜਾਵੇ, ਤਾਂ ਕਾਮਯਾਬੀ ਇਕ ਦਿਨ ਜ਼ਰੂਰ ਮਿਲਦੀ ਹੈ। (KBC Winner jaskaran Singh)
ਖ਼ੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ: ਇਸ ਮੌਕੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਅਮਰਦੀਪ ਗੁਪਤਾ ਨੇ ਦੱਸਿਆ ਕਿ ਜਸਕਰਨ ਵਰਗੇ ਨੌਜਵਾਨ ਹੀ ਹਨ, ਜੋ ਯੂਥ ਆਇਕਨ ਹੁੰਦੇ ਹਨ। ਅੱਜ ਜੋ ਜਸਕਰਨ ਸਿੰਘ ਨੇ ਪੰਜਾਬ ਦੇ ਨਾਲ ਨਾਲ ਤਰਨਤਾਰਨ ਦੇ ਪਿੰਡ ਖਾਲੜਾ ਦਾ ਨਾਮ ਰੋਸ਼ਨ ਕੀਤਾ ਹੈ, ਉਸ ਖ਼ੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। KBC 15 ਦੇ ਪਹਿਲੇ ਕਰੋੜਪਤੀ ਜਸਕਰਨ ਸਿੰਘ ਅਸੀਂ ਸਭ ਵਧਾਈ ਦਿੰਦੇ ਹਾਂ। ਸਾਡੀਆਂ ਸ਼ੁਭ ਇਛਾਵਾਂ ਜਸਕਰਨ ਦੇ ਨਾਲ ਹਨ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਇਸ ਹੋਣਹਾਰ ਨੋਜਵਾਨ ਦੇ ਸਦਕਾ ਅੱਜ ਪੂਰੀ ਦੁਨੀਆ ਵਿੱਚ ਨਾਮ ਰੋਸ਼ਨ ਹੋਇਆ ਹੈ ਅਤੇ ਯੂਥ ਲਈ ਇਕ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ, ਜਿਸ ਨਾਲ ਆਉਣ ਵਾਲੇ ਸਮੇਂ 'ਚ ਲੋਕ ਇਸ ਆਇਕਨ ਨੂੰ ਫਾਲੋ ਕਰਣਗੇ। ਜਸਕਰਨ ਨੇ ਡੀਏਵੀ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਉਸ ਦਾ ਕੋਈ ਜਵਾਬ ਨਹੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਜਸਕਰਨ ਦੀ ਲਾਇਬ੍ਰੇਰੀ ਵਿੱਚ ਪੜ੍ਹਨ ਦੀ ਆਦਤ ਨੇ ਉਸ ਦੇ ਗਿਆਨ ਵਿੱਚ ਸੁਧਾਰ ਕੀਤਾ ਅਤੇ ਕਰੋੜਪਤੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਜਸਕਰਨ ਇਸ ਤੋਂ ਪਹਿਲਾਂ ‘ਸਟਾਰ ਰੀਡਰ ਆਫ਼ ਦਾ ਕਾਲਜ’ ਦਾ ਖਿਤਾਬ ਵੀ ਜਿੱਤ ਚੁੱਕਾ ਹੈ। ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਗੁਪਤਾ ਨੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀ ਨੂੰ ਲੋੜ ਪੈਣ 'ਤੇ ਸਹਾਇਤਾ ਪ੍ਰਦਾਨ ਕਰਦਾ ਰਹੇਗਾ।
- Demonstration against G-20 summit: ਪੰਜਾਬ ਦੇ ਕਿਸਾਨਾਂ ਵੱਲੋਂ ਜੀ-20 ਸੰਮੇਲਨ ਦਾ ਵਿਰੋਧ, ਕਿਹਾ- ਕਾਰਪੋਰੇਟਾਂ ਦੇ ਹੱਥ ਕਿਸਾਨੀ ਦੇਣ 'ਤੇ ਤੁਲੀ ਕੇਂਦਰ ਸਰਕਾਰ
- G20 Summit in India: ਦਿੱਲੀ 'ਚ ਜੀ-20 ਸਮੇਲਨ ਦੀਆਂ ਤਿਆਰੀਆਂ ਮੁਕੰਮਲ, ਪੀਐੱਮ ਮੋਦੀ ਕਰਨਗੇ 15 ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ
- Appointment letters to Patwaris: ਪੰਜਾਬ ਨੂੰ ਮਿਲੇ 710 ਨਵੇਂ ਪਟਵਾਰੀ, ਸੀਐੱਮ ਮਾਨ ਨੇ ਕਿਹਾ- ਹੁਣ ਰਿਸ਼ਤਵਖੋਰੀ ਬਰਦਾਸ਼ਤ ਨਹੀਂ
ਇਸ ਮੁਕਾਮ 'ਤੇ ਜਸਕਰਨ ਹੁਨਰ ਸਦਕਾ ਪਹੁੰਚਿਆ : ਜ਼ਿਕਰਯੋਗ ਹੈ ਕਿ ਜਸਕਰਨ ਸਿੰਘ ਡੀਏਵੀ ਕਾਲਜ ਦੇ ਵਿੱਚ ਬੀਐਸਸੀ (Economics) ਸਮੈਸਟਰ V ਦਾ ਵਿਦਿਆਰਥੀ ਹੈ ਅਤੇ ਉਸ ਨੇ ਇੱਕ ਅਸਾਧਾਰਨ ਖੇਡ ਖੇਡੀ ਹੈ। ਕਿਉਂਕਿ, ਉਸ ਨੇ ਪ੍ਰਸਿੱਧ ਸ਼ੋਅ ਵਿੱਚ ਆਪਣੀ ਤੇਜ਼ ਸੋਚ, ਵਿਸ਼ਲੇਸ਼ਣਾਤਮਕ ਹੁਨਰ ਅਤੇ ਗਿਆਨ ਨਾਲ ਮੇਜ਼ਬਾਨ ਅਮਿਤਾਭ ਬੱਚਨ ਨੂੰ ਪ੍ਰਭਾਵਿਤ ਕੀਤਾ। ਸ਼ੋਅ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਨੂੰ 1 ਕਰੋੜ ਰੁਪਏ ਦੀ ਰਕਮ ਜਿੱਤਣ ਵਾਲਾ ਪੰਜਾਬ ਦਾ ਪਹਿਲਾ ਪ੍ਰਤੀਯੋਗੀ ਬਣਾ ਦਿੱਤਾ। ਉਸ ਨੇ ਆਪਣੇ ਯਤਨਾਂ ਅਤੇ ਗਿਆਨ ਨਾਲ ਕਾਲਜ, ਆਪਣੇ ਮਾਤਾ-ਪਿਤਾ ਅਤੇ ਸੂਬੇ ਲਈ ਪ੍ਰਸਿੱਧੀ ਅਤੇ ਮਾਣ ਬਖ਼ਸ਼ਿਆ ਹੈ।