ਚੰਡੀਗੜ੍ਹ: ਬਾਬਾ ਬਕਾਲਾ ਸਾਹਿਬ ਜੀ ਵਿਖੇ ਅੱਜ ਜੋੜ ਮੇਲ ਹੈ। ਇਸ ਮੌਕੇ ਸੰਗਤਾਂ ਵੱਡੀ ਗਿਣਤੀ ਵਿੱਚ ਉਥੇ ਨਤਮਸਤਕ ਹੋ ਰਹੀਆਂ ਹਨ ਤੇ ਗੁਰੂ ਘਰ ਦਾ ਆਸ਼ੀਰਵਾਦ ਲੈ ਰਹੀਆਂ ਹਨ। ਦੱਸ ਦਈਏ ਕਿ ਬਾਬਾ ਬਕਾਲਾ ਸਾਹਿਬ ਜੀ ਵਿਖੇ ਰੱਖੜ ਪੁੰਨਿਆ ’ਤੇ ਹਰ ਸਾਲ ਭਾਰੀ ਜੋੜ-ਮੇਲਾ ਲਗਦਾ ਹੈ ਅਤੇ ਸੰਗਤਾਂ ਦੂਰੋਂ-ਦੂਰੋਂ ਹੁਮ-ਹੁਮਾ ਕੇ ਦਰਸ਼ਨ ਕਰਨ ਲਈ ਆਉਂਦੀਆਂ ਹਨ।
ਇਹ ਵੀ ਪੜੋ: ਭਾਗਵਤ ਗੀਤਾ ਦਾ ਸੰਦੇਸ਼
ਇਤਿਹਾਸ ’ਤੇ ਨਜ਼ਰ
ਸ੍ਰੀ ਕੀਰਤਪੁਰ ਸਾਹਿਬ ਵਿਖੇ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੱਚਖੰਡ ਦਾ ਸਮਾਂ ਨੇੜੇ ਜਾਣਿਆ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪਿੰਡ ਬਕਾਲੇ ਚਲੇ ਜਾਣ ਲਈ ਕਿਹਾ। ਉਸ ਤੋਂ ਮਗਰੋਂ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਜੋਤੀ-ਜੋਤਿ ਸਮਾਉਣ ਦਾ ਸਮਾਂ ਆਇਆ ਤਾਂ ਸੰਗਤਾਂ ਨੇ ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਡੀ ਅਗਵਾਈ ਹੁਣ ਕਿਸ ਦੇ ਹੱਥ ਸੌਂਪ ਕੇ ਜਾ ਰਹੇ ਹੋ। ਇਸ ’ਤੇ ਗੁਰੂ ਜੀ ਨੇ ਬੱਸ ਇਹੋ ਫੁਰਮਾਇਆ ‘ਬਾਬਾ ਬਸੈ ਗ੍ਰਾਮ ਬਕਾਲੇ’।
ਉਸ ਸਮੇਂ ਸੰਗਤ ਨੂੰ ਇਹ ਬੋਲ ਸਮਝ ਨਹੀਂ ਆਏ, ਦਰਾਅਸਰ ਇਹ ਸ਼ਬਦ ਅੰਮ੍ਰਿਤਸਰ ਦੇ ਪਿੰਡ ਬਕਾਲਾ ਵਿਚ ਮੌਜੂਦ ਰਿਸ਼ਤੇ ਵਿੱਚ ਉਨ੍ਹਾਂ ਦੇ ਬਾਬਾ ਭਾਵ ਦਾਦਾ ਲਗਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਸਨ। ਇਸ ਤੋਂ ਮਗਰੋਂ ਸੰਗਤ ਦਾ ਫਾਇਦਾ ਚੁੱਕਣ ਲਈ ਕੁਝ ਲਾਲਚੀ ਬਕਾਲੇ ਵਿਖੇ ਆ ਬੈਠ ਗਏ ਤੇ ਗੁਰੂ ਸਾਹਿਬ ਜੀ ਦੇ ਹੋਣ ਦਾਅਵਾ ਕਰਨ ਲੱਗੇ। ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਦੀਆਂ, ਪਰ ਅੱਜੇ ਪਾਖੰਡੀ ਬੈਠੇ ਹੁੰਦੇ ਜਿਸ ਕਾਰਨ ਸੰਗਤ ਦੇ ਮਨ ਸ਼ਾਂਤ ਨਾ ਹੁੰਦੇ। ਉਥੇ ਹੀ ਇਸ ਦੌਰਾਨ ਮੱਖਣ ਸ਼ਾਹ ਸ਼ੁਕਰਾਨੇ ਵੱਜੋਂ ਬਾਬਾ ਬਕਾਲ ਪਹੁੰਚ ਗਏ ਜਿਸ ਦਾ ਬੇੜਾ ਪਾਤਸ਼ਾਹ ਨੇ ਬੰਨ੍ਹੇ ਲਾਇਆ ਸੀ।
ਪੰਜ-ਪੰਜ ਮੋਹਰਾਂ ਰੱਖ ਕੇ ਮੱਥਾ ਟੇਕੀ ਗਿਆ ਤੇ ਅਖੀਰ ਵਿੱਚ ਤੇਗ ਬਹਾਦਰ ਜੀ ਨੂੰ ਵੀ ਪੰਜ ਮੋਹਰਾਂ ਗੁਰੂ ਜੀ ਅੱਗੇ ਰੱਖ ਕੇ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, 'ਮੱਖਣ ਸ਼ਾਹ ਗੁਰੂ-ਘਰ ਮਾਇਆ ਦੀ ਕੋਈ ਘਾਟ ਨਹੀਂ ਹੈ, ਪਰ ਗੁਰਸਿੱਖਾ ਜਿਹੜਾ ਵਾਅਦਾ ਕਰੀਏ, ਉਹ ਪੂਰਾ ਨਿਭਾਈਦਾ ਹੈ। ਪੰਜ ਸੌ ਮੋਹਰਾਂ ਸੁੱਖ ਕੇ ਹੁਣ ਪੰਜ ਹੀ ਚੜ੍ਹਾ ਰਿਹਾ ਹੈਂ?' ਇਹ ਬਚਨ ਸੁਣ ਕੇ ਮੱਖਣ ਸ਼ਾਹ ਗਦ-ਗਦ ਹੋ ਗਿਆ। ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ 'ਸਾਚਾ ਗੁਰੂ ਲਾਧੋ ਰੇ... ਸਾਚਾ ਗੁਰੂ ਲਾਧੋ ਰੇ', ਇਸ ਤਰ੍ਹਾਂ ਨੌਵੇਂ ਗੁਰੂ ਸਾਹਿਬ ਸੰਗਤਾਂ ਵਿਚ ਪ੍ਰਗਟ ਹੋਏ ਅਤੇ ਪਾਖੰਡੀ ਹੌਲੀ-ਹੌਲੀ ਸ਼ਰਮਸਾਰ ਹੋ ਕੇ ਉਥੋਂ ਚਲੇ ਗਏ।