ਅੰਮ੍ਰਿਤਸਰ: ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਕਮੇਟੀ ਦੀਆਂ ਵੋਟਾਂ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਆਖਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਹਰਿਆਣਾ 'ਚ ਵੱਡੇ ਪੱਧਰ 'ਤੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਬਣਾਈਆਂ ਜਾ ਰਹੀ ਹਨ ਜੋ ਕਿ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਸਾਹਿਬ ਨੇ ਆਖਿਆ ਕਿ ਵੋਟਾਂ ਸਿਰਫ਼ ਉਨ੍ਹਾਂ ਲੋਕਾਂ ਦੀਆਂ ਹੀ ਬਣਨੀਆਂ ਚਾਹੀਦੀਆਂ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਯਕੀਨ ਰੱਖਦੇ ਨੇ ਅਤੇ ਗੁਰੂ ਦੇ ਸਿੱਖ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਕਿਹਾ ਗਿਆ ਕਿ ਹਰ ਵਾਰ ਚੋਣਾਂ ਦਾ ਐਲਾਨ ਕੇਂਦਰ ਵੱਲੋਂ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਕਿਸ ਆਧਾਰ 'ਤੇ ਚੋਣਾਂ ਕਰਵਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪੰਜਾਬ 'ਚ ਜੋ ਵੋਟਾਂ ਬਣ ਰਹੀਆਂ ਨੇ ਉਨ੍ਹਾਂ 'ਚ ਵੀ ਡੇਰਾ ਵਾਦ ਅੱਗੇ ਨਾ ਆ ਸਕੇ।
ਨਸ਼ੇ ਦੇ ਮੁੱਦੇ 'ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ: ਪੱਤਰਕਾਰਾਂ ਵੱਲੋਂ ਜਦੋਂ ਨਸ਼ੇ ਦੇ ਮੁੱਦੇ 'ਤੇ ਸਵਾਲ ਪੁੱਛਿਆ ਗਿਆ ਤਾਂ ਸਿੰਘ ਸਾਹਿਬ ਨੇ ਜਵਾਬ ਦਿੰਦੇ ਆਖਿਆ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰਾਂ ਸਖ਼ਤ ਨਹੀਂ । ਉਨ੍ਹਾਂ ਪਿਛਲੀਆਂ ਅਤੇ ਸਰਕਾਰਾਂ ਅਤੇ ਮੌਜੂਦਾ ਸਰਕਾਰ 'ਤੇ ਤੰਜ ਕੱਸਦੇ ਕਿਹਾ ਕਿ ਸਰਕਾਰਾਂ ਨਸ਼ੇ ਪ੍ਰਤੀ ਬਿਲਕੁਲ ਵੀ ਚਿੰਤਤ ਨਹੀਂ। ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਹੁਣ ਤੱਕ ਕਿਸੇ ਵੀ ਨਸ਼ੇ ਦੇ ਵੱਡੇ ਮਗਰਮੱਛ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸਿਰਫ਼ ਛੋਟੀਆਂ ਮੱਛੀਆਂ ਨੂੰ ਫੜਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਾਫ਼ ਸ਼ਬਦਾਂ 'ਚ ਆਖਿਆ ਕਿ ਪੰਜਾਬ 'ਚ ਨਸ਼ਾ ਖਤਮ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਇੱਕ ਸਰਹੱਦ ਨਾਲ ਲੱਗਦਾ ਸੂਬਾ ਹੈ । ਇਸ ਲਈ ਪੰਜਾਬ ਦੀ ਜਵਾਨੀ ਨੂੰ ਇਸ ਦਲਦਲ ਚੋਂ ਕੱਢਣਾ ਬਹੁਤ ਜ਼ਰੂਰੀ ਹੈ।
- Shiromani Committee: ਕਲੰਬੀਆ ਦੇ ਟੂਰਿਜ਼ਮ ਵਿਭਾਗ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ ਪੱਤਰ, ਕਿਹਾ- ਸਿੱਖਾਂ ਨੂੰ ਲੈ ਕੇ ਕਿੰਤੂ-ਪ੍ਰੰਤੂ ਬਰਦਾਸਤ ਨਹੀਂ
- Meeting of Jathedar of five Takhats : ਬੀਚ ਤੇ ਸਮੁੰਦਰ ਕੰਢੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ 'ਤੇ ਲਗਾਈ ਰੋਕ, ਸਮਲਿੰਗੀ ਵਿਆਹ ਦੇ ਮਾਮਲੇ 'ਚ ਕੀਤਾ ਵੱਡਾ ਫੈਸਲਾ, ਪੰਜ ਜਥੇਦਾਰਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਹਿਮ ਮੀਟਿੰਗ
- Saras Mela Ludhiana : ਲੁਧਿਆਣਾ 'ਚ 6 ਸਾਲ ਬਾਅਦ ਲੱਗੇਗਾ ਸਾਰਸ ਮੇਲਾ, ਜਾਣੋ, 10 ਦਿਨ ਚੱਲਣ ਵਾਲੇ ਇਸ ਮੇਲੇ 'ਚ ਕੀ ਕੁਝ ਰਹੇਗਾ ਖ਼ਾਸ
ਐੱਸ.ਵਾਈ.ਐੱਲ. ਪੰਜਾਬੀਆਂ ਦਾ ਮੁੱਦਾ: ਗਿਆਨੀ ਹਰਪ੍ਰੀਤ ਸਿੰਘ ਨੇ ਐੱਸ.ਵਾਈਐਲ ਬਾਰੇ ਗੱਲ ਕਰਦੇ ਕਿਹਾ ਕਿ ਇਹ ਲੜਾਈ ਇਕੱਲੇ ਸਿੱਖਾਂ ਨਹੀਂ ਬਲਕਿ ਸਾਰੇ ਪੰਜਾਬੀਆਂ ਦੀ ਅਤੇ ਪੂਰੇ ਪੰਜਾਬ ਦੀ ਹੈ ਕਿਉਂਕਿ ਗੱਲ ਪੰਜਾਬ ਦੇ ਪਾਣੀ ਦੀ ਹੋ ਰਹੀ ਹੈ। ਇਸ ਲਈ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਨੇ ਬੜੀ ਚਲਾਕੀ ਨਾਲ ਪਾਣੀਆਂ ਦੇ ਮੁੱਦੇ ਨੂੰ ਪੇਸ਼ ਕੀਤਾ, ਜਿਸ ਨਾਲ ਹਾਲਾਤ ਵਿਗੜੇ। ਇਸ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਪੰਜਾਬ ਸਰਕਾਰ ਅਪੀਲ਼ ਕੀਤੀ ਕਿ ਪੰਜਾਬ ਦੇ ਹੱਕਾਂ ਪ੍ਰਤੀ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਪੰਜਾਬ ਦਾ ਪਾਣੀ ਬਚਾਉਣਾ ਚਾਹੀਦਾ ਹੈ।