ਅੰਮ੍ਰਿਤਸਰ: ਇਲਾਕੇ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਕਾਬੂ ਵਿੱਚ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸਣ ਲਈ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਆਈਪੀਐਸ ਦੇ ਨਿਰਦੇਸ਼ਾਂ ਤੇ ਕਸਬਾ ਜੰਡਿਆਲਾ ਵਿਖੇ ਪੁਲਿਸ ਵੱਲੋਂ 6 ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਵਾਹਨਾਂ ਦੀ ਜਾਂਚ ਕੀਤੀ ਅਤੇ ਕਈ ਜਗ੍ਹਾ ਬੇਨਿਯਮਿਆਂ ਪਾਏ ਜਾਣ ਤੇ ਚਲਾਨ ਕੀਤੇ ਜਾਣ ਦੀ ਖ਼ਬਰ ਹੈ।
'ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਨਸ਼ੇ ਅਤੇ ਜੁਰਮ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ': ਵਿਸ਼ੇਸ਼ ਨਾਕੇਬੰਦੀ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ ਹੈਡਕੁਆਰਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਨਾਕੇ ਸ਼ਹਿਰ ਜੰਡਿਆਲਾ ਦੇ ਬਾਹਰ ਅਤੇ ਅੰਦਰ 6 ਵੱਖ-ਵੱਖ ਥਾਂਵਾਂ ਤੇ ਲਗਾਏ ਗਏ ਹਨ। ਜਿਸ ਦਾ ਮੁੱਖ ਮਕਸਦ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣਾ ਅਤੇ ਲੋਕਾਂ ਵਿਚ ਪੁਲਿਸ ਪ੍ਰਤੀ ਭਰੋਸਾ ਕਾਇਮ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਵਾਹਨ ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਨਸ਼ੇ ਅਤੇ ਜੁਰਮ ਖਿਲਾਫ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਇਕ ਬਜ਼ਾਰ ਵਿੱਚ ਦੁਕਾਨਦਾਰ ਇਕਤ੍ਰਿਤ ਹੋ ਆਪਣਾ ਚੌਂਕੀਦਾਰ ਜਰੂਰ ਰੱਖਣ ਤਾਂ ਜੌ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
'ਕਈ ਵਾਹਨ ਚਾਲਕਾਂ ਦੇ ਕੀਤੇ ਗਏ ਚਲਾਨ': ਇਸ ਮੌਕੇ ਸਹਾਇਕ ਸਬ ਇੰਸਪੈਕਟਰ ਚੈਂਚਲ ਮਸੀਹ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹਿਰ ਵੱਖ-ਵੱਖ ਇਲਾਕਿਆਂ ਵਿਚ ਨਾਕੇਬੰਦੀ ਕਰ ਦੋਪਹੀਆ ਵਾਹਨਾਂ ਦੀ ਚੋਰੀ ਰੋਕਣ ਲਈ ਜਿੱਥੇ ਤਸੱਲੀ ਨਾਲ ਕਾਗਜ ਜਾਂਚ ਜਾ ਰਹੇ ਹਨ, ਉਥੇ ਨਿਯਮਾਂ ਦੀ ਉਲੰਘਣਾ ਪਾਏ ਜਾਣ ਤੇ ਕਈ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ ਅਤੇ ਹੋਰਨਾਂ ਪਬਲਿਕ ਕੋਲੋਂ ਪੁਲਿਸ ਵਲੋਂ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਚੈਕਿੰਗ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਇਸ ਦੌਰਾਨ ਕੁਝ ਰਾਜਨੀਤਕ ਲੋਕ ਪੁਲਿਸ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਪੁਲਿਸ ਅਪਣਾ ਕੰਮ ਨਿਰਪੱਖਤਾ ਨਾਲ ਕਰਦੀ ਰਹੇਗੀ।
ਇਹ ਵੀ ਪੜ੍ਹੋ: ਲਤੀਫਪੁਰਾ ਮਾਮਲਾ: ਵਿਜੇ ਸਾਂਪਲਾ ਨੇ ਮਾਮਲੇ ਨਾਲ ਸਬੰਧਿਤ ਅਧਿਕਾਰੀਆਂ ਨੂੰ ਕੀਤਾ ਦਿੱਲੀ ਤਲਬ, 10 ਜਨਵਰੀ ਨੂੰ ਦਿੱਲੀ ਵਿਖੇ ਹੋਵੇਗੀ ਸੁਣਵਾਈ