ਅੰਮ੍ਰਿਤਸਰ: ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ ਇਸ ਅੰਦੋਲਨ ਦਾ ਅਸਰ ਹੁਣ ਆਈਪੀਐਲ ਦੇ ਮੈਚਾਂ 'ਤੇ ਪੈਦਾ ਨਜ਼ਰ ਆ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਹੈ ਮੋਹਾਲੀ ਦੇ ਵਿੱਚ ਆਈਪੀਐਲ ਦਾ ਮੈਚ ਨਾ ਹੋਣ ਕਰਕੇ ਅੰਮ੍ਰਿਤਸਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੀ ਇਹ ਆਈਪੀਐਲ ਦੇ ਮੈਚ, ਜੋ ਮੋਹਾਲੀ ਦੇ ਵਿੱਚ ਹੋਣਾ ਸੀ, ਉਸ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਵੀ ਇਸ ਉੱਤੇ ਗਾਜ ਡਿੱਗਦੀ ਹੋਈ ਨਜ਼ਰ ਆ ਰਹੀ ਸੀ, ਪਰ ਕਿਤੇ ਨਾ ਕਿਤੇ ਇੰਟਰਨੈਸ਼ਨਲ ਦਬਾਅ ਅਜੇ ਤੱਕ ਭਾਰਤ ਸਰਕਾਰ ਦੇ ਉੱਤੇ ਹੈ। ਇਸੇ ਕਰਕੇ ਹੀ ਇਹ ਆਈਪੀਐਲ ਮੈਚ ਜੋ ਹਨ, ਉਹ ਮੁਹਾਲੀ ਵਿੱਚ ਨਹੀਂ ਕਰਵਾਏ ਜਾ ਰਹੇ।