ਅੰਮ੍ਰਿਤਸਰ: ਇੱਕ ਪਾਸੇ ਵਿਸ਼ਵ ਕੱਪ 2023 ਦੇ ਮੈਚ ਚੱਲ ਰਹੇ ਹਨ ਅਤੇ ਵਿਦੇਸ਼ੀ ਮਹਿਮਾਨਾਂ ਦਾ ਭਾਰਤ 'ਚ ਆਉਣਾ ਵੀ ਲਗਾਤਾਰ ਜਾਰੀ ਹੈ। ਉਥੇ ਹੀ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਵੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਪਹੁੰਚੇ, ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇੰਜ਼ਮਾਮ ਉਲ ਹੱਕ ਵੀ ਵਿਸ਼ਵ ਕੱਪ ਦੇ ਚੱਲਦਿਆਂ ਭਾਰਤ ਦੌਰੇ 'ਤੇ ਆਏ ਹਨ। ਜਿਥੇ ਉਨ੍ਹਾਂ ਵਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ। (Inzamam ul Haq on World Cup 2023)
ਪਾਕਿਸਤਾਨੀ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ: ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਇੰਜ਼ਮਾਮ ਉਲ ਹੱਕ ਨੇ ਬੀਤੇ ਦਿਨ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੋਏ ਮੈਚ ਨੂੰ ਲੈਕੇ ਕਿਹਾ ਕਿ ਉਨ੍ਹਾਂ ਦੇ ਖਿਡਾਰੀ ਇਸ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਟੀਮ 'ਚ ਕਿਤੇ ਨਾ ਕਿਤੇ ਥੋੜੀ ਬਹੁਤ ਕਮੀਆਂ ਜ਼ਰੂਰ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ ਤੇ ਇਸ ਵਾਰ ਵਿਸ਼ਵ ਕੱਪ ਜ਼ਰੂਰ ਜਿਤਾਂਗੇ।
- Harsimrat Badal Target on CM Mann: SYL 'ਤੇ ਹਰਸਿਮਰਤ ਬਾਦਲ ਦਾ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ, ਕਿਹਾ- ਬਹਿਸ ਦੀ ਗੱਲ ਕਰਦਾ ਸੀ ਫਿਰ ਡਰ ਕੇ ਮੱਧ ਪ੍ਰਦੇਸ਼ ਕਿਉਂ ਭੱਜ ਗਿਆ
- Most Wanted Shahid Latif Murdered: ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ 'ਚ ਗੋਲੀਆਂ ਮਾਰ ਕੇ ਕਤਲ
- CM Mann on SYL: ਐੱਸਵਾਈਐੱਲ ਮੁੱਦੇ ’ਤੇ ਟਵੀਟ ਵਾਰ, ਮੁੱਖ ਮੰਤਰੀ ਮਾਨ ਨੇ ਇੱਕ ਵਾਰ ਫਿਰ ਭਰੀ ਲਲਕਾਰ, ਕਿਹਾ- ਥੋੜ੍ਹੀ ਸ਼ਰਮ ਕਰੋ
ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇ ਫਾਈਨਲ ਮੈਚ: ਇਸ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਬੋਲਦਿਆਂ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਖੇਡ ਨੇ ਹੀ ਦੋਵਾਂ ਦੇਸ਼ਾਂ ਨੂੰ ਨੇੜੇ ਲੈਕੇ ਆਉਂਦਾ ਹੈ ਤੇ ਹੁਣ ਵੀ ਖੇਡ ਹੀ ਦੋਵਾਂ ਦੇਸ਼ਾਂ ਨੂੰ ਨੇੜੇ ਲੈਕੇ ਆਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮੈਚਾਂ ਨਿਰੰਤਰ ਹੁੰਦੇ ਰਹਿਣੇ ਚਾਹੀਦੇ ਹਨ। ਇਸ ਦੇ ਨਾਲ ਹੀ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਲੋਕ ਚੰਗੀ ਖੇਡ ਦੇਖਣਾ ਚਾਹੁੰਦੇ ਹਨ ਤੇ ਮਾਲਿਕ ਨੇ ਚਾਹਿਆ ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੀ ਫਾਈਨਲ ਮੁਕਾਬਲਾ ਹੋਵੇਗਾ, ਜੋ ਲੋਕਾਂ ਲਈ ਕਾਫ਼ੀ ਰੁਮਾਂਚ ਭਰਿਆ ਹੋਵੇਗਾ।
ਪਾਕਿਸਤਾਨ ਦੋ ਮੈਚ ਜਿੱਤ ਚੁੱਕਿਆ: ਵਿਸ਼ਵ ਕੱਪ 2023 'ਚ ਪਾਕਿਸਤਾਨ ਹੁਣ ਤੱਕ ਦੋ ਮੈਚ ਖੇਡ ਚੁੱਕਿਆ ਤੇ ਦੋਵੇਂ ਮੁਕਾਬਲੇ ਉਸ ਨੇ ਜਿੱਤ ਲਏ ਹਨ। ਪਾਕਿਸਤਾਨ ਨੇ ਪਹਿਲੇ ਮੈਚ 'ਚ ਨੀਦਰਲੈਂਡ ਨੂੰ 81 ਦੌੜਾਂ ਨਾਲ ਮਾਤ ਦਿੱਤੀ ਤੇ ਦੂਜੇ ਮੈਚ 'ਚ ਸ਼੍ਰੀਲੰਕਾ ਨੂੰ ਪਾਕਿਸਤਾਨ ਨੇ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੀ ਲੜੀ ਨੂੰ ਪਾਕਿਸਤਾਨ ਅੱਗੇ ਵੀ ਜਾਰੀ ਰੱਖਣਾ ਚਾਹੇਗਾ।