ਅੰਮ੍ਰਿਤਸਰ : ਭਾਰਤ ਸਰਕਾਰ ਵੱਲੋਂ ਅੱਜ 18 ਦੇ ਕਰੀਬ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਅਟਾਰੀ ਵਾਘਾ ਸਰਹੱਦ ਦੇ ਰਸਤਿਓਂ ਪਾਕਿਸਤਾਨ ਲਈ ਰਵਾਨਾ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 6 ਦੇ ਕਰੀਬ ਮਛੇਰਿਆਂ ਅਤੇ 6 ਕੈਦੀ ਵੀ ਸਨ, ਜੋ ਗੁਜਰਾਤ ਦੀ ਜੇਲ ਤੋਂ ਰਿਹਾਅ ਹੋ ਕੇ ਅਟਾਰੀ ਵਾਘਾ ਸਰਹੱਦ ਉੱਤੇ ਪਹੁੰਚੇ ਸਨ।
ਕੀ ਬੋਲੇ ਕੈਦੀ : ਕੈਦੀਆਂ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਅਸੀਂ 7 ਦੇ ਕਰੀਬ ਮਛੇਰੇ ਬੇੜੀ ਵਿੱਚ ਸਵਾਰ ਹੋ ਕੇ ਮੱਛੀਆਂ ਫ਼ੜ ਰਹੇ ਸੀ ਅਤੇ ਗਲਤੀ ਨਾਲ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਏ ਇਸ ਤੋਂ ਬਾਅਦ ਗੁਜਰਾਤ ਪੁਲਿਸ ਨੇ ਸਾਨੂੰ ਫ਼ੜ ਲਿਆ ਅਤੇ ਸਾਨੂੰ ਸਾਡੇ ਪੰਜ ਸਾਲ ਦੇ ਕਰੀਬ ਸਜਾ ਹੋਈ। ਆਪਣੀ ਸਜਾ ਪੂਰੀ ਕਰਕੇ ਅੱਜ ਅਸੀਂ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਇੱਕ ਸਾਥੀ ਗੁਜਰਾਤ ਦੀ ਜੇਲ ਵਿਚ ਬੰਦ ਹੈ, ਜਿਸਦੀ ਸਜਾ ਹਾਲੇ ਪੂਰੀ ਨਹੀਂ ਹੋਈ ਹੈ। ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਜੇਲ ਵਿੱਚ ਬੰਦ ਹਨ, ਉਹਨਾਂ ਨੂੰ ਵੀ ਜਲਦ ਰਿਹਾਅ ਕੀਤਾ ਜਾਵੇ।
ਉਥੇ ਹੀ ਰਾਜਸਥਾਨ ਦੀ ਅਲਵਰ ਜਿਲੇ ਦੀ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਦੋ ਕੈਦੀ ਆਪਣੀ ਸਜਾ ਪੂਰੀ ਕਰਕੇ ਅੱਜ ਅਟਾਰੀ ਵਾਹਘਾ ਸਰਹੱਦ ਰਾਹੀਂ ਆਪਣੇ ਵਤਨ ਰਵਾਨਾ ਹੋਏ। ਇਸ ਮੌਕੇ ਮੁਹੰਮਦ ਅਨੀਫ਼ ਖਾਨ ਨੇ ਦੱਸਿਆ ਕਿ ਉਹ ਨੇਪਾਲ ਦੇ ਰਸਤੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਇਆ ਸੀ ਤੇ ਰਾਜਸਥਾਨ ਦੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ 20 ਦਿਨ ਦੀ ਸਜਾ ਹੋਈ ਸੀ ਪਰ ਦੋਵਾਂ ਦੇਸ਼ਾਂ ਦੇ ਸਮਝੌਤੇ ਨੂੰ ਲੇਕੇ ਉਸਨੂੰ 6 ਸਾਲ ਦੇ ਕਰੀਬ ਸਜ਼ਾ ਕੱਟਣੀ ਪਈ। ਅੱਜ ਉਹ ਆਪਣੇ ਘਰ ਪਾਕਿਸਤਾਨ ਜਾ ਰਿਹਾ ਹੈ। ਉਸਨੇ ਕਿਹਾ ਉਸਦੇ ਬਜੁਰਗ ਪਹਿਲਾਂ ਭਾਰਤ ਵਿੱਚ ਹੀ ਰਹਿੰਦੇ ਸਨ।
- ਗੁਰਦਾਸਪੁਰ ਵਿੱਚ ਹੜ੍ਹ ਰੋਕਣ ਦੇ ਪ੍ਰਬੰਧਾਂ ਸਬੰਧੀ ਸਮੀਖਿਆ ਮੀਟਿੰਗ, ਮੰਤਰੀ ਕੁਲਦੀਪ ਧਾਲੀਵਾਲ ਨੇ ਪ੍ਰਬੰਧਾਂ ਨੂੰ ਦੱਸਿਆ ਮੁਕੰਮਲ
- ਲੰਗਰ ਵਰਤਾ ਰਹੇ ਸੇਵਾਦਾਰ ਹੋਏ ਭਾਵੁਕ, ਕਿਹਾ-ਜਦੋਂ ਬਾਕੀ ਥਾਂ ਬਿਪਤਾ ਆਉਂਦੀ ਪੰਜਾਬੀ ਖੜ੍ਹਦੇ, ਅੱਜ ਪੰਜਾਬ 'ਤੇ ਬਿਪਤਾ ਆਈ ਤਾਂ ਕੋਈ ਨਹੀਂ ਖੜ੍ਹਿਆ
- Inspect Flood Area: ਫਤਹਿਗੜ੍ਹ ਸਾਹਿਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਹਰਜੋਤ ਬੈਂਸ, ਕਿਹਾ- ਜਲਦ ਹੀ ਆਮ ਵਰਗੇ ਹੋਣਗੇ ਸੂਬੇ ਦੇ ਹਾਲਾਤ
ਇਸ ਮੌਕੇ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 18 ਦੇ ਕਰੀਬ ਪਾਕਿਸਤਾਨੀ ਕੈਦੀ ਭਾਰਤ ਸਰਕਾਰ ਵੱਲੋਂ ਰਿਹਾਅ ਕੀਤੇ ਗਏ ਹਨ, ਜਿਹੜੇ ਆਪਣੀ ਸਜਾ ਪੂਰੀ ਕਰਕੇ ਪਾਕਿਸਤਾਨੀ ਲਈ ਰਵਾਨਾ ਹੋਏ ਹਨ।