ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਕੀਤੀ ਅਰਦਾਸ ਕੀਤੀ। ਉਨ੍ਹਾਂ ਬਾਦਲ ਪਰਿਵਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਜਾਰੀ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਤਹਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਨਵੇਂ ਪਾਠ ਦੀ ਆਰੰਭਤਾ ਮੌਕੇ ਹਾਜ਼ਰੀ ਭਰੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨੀ ਸੰਘਰਸ਼ ਦੀ ਅਣਦੇਖੀ ਕੀਤੀ ਜਾ ਰਹੀ ਹੈ। ਪਰ ਲੋਕ ਸਭਾ 'ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਇਸ ਮੁੱਦੇ 'ਤੇ ਦਬਾਅ ਬਣਾਉਣ 'ਚ ਨਾਕਾਮ ਰਹੀ ਹੈ, ਜਦਕਿ ਪੰਜਾਬ ਦੇ ਕਾਂਗਰਸੀ ਐਮ.ਪੀ ਵੀ ਸਿਰਫ਼ ਜਾਸੂਸੀ ਮਾਮਲੇ 'ਤੇ ਚਿੰਤਾ ਕਰਦੇ ਨਜ਼ਰ ਆਏ ਹਨ। ਇੰਝ ਲੱਗ ਰਿਹਾ ਹੈ, ਕਿ ਕਾਂਗਰਸ ਪਾਰਟੀ ਨੂੰ ਸਿਰਫ਼ ਜਾਸੂਸੀ ਦੀ ਚਿੰਤਾ ਹੈ, ਦੇਸ਼ ਦੇ ਅੰਨਦਾਤਾ ਦੀ ਨਹੀਂ। ਉਨ੍ਹਾਂ ਕਿਹਾ ਕਿ ਸਾਰੀਆਂ ਛੋਟੀਆਂ ਪਾਰਟੀਆਂ ਕਿਸਾਨੀ ਮੁੱਦੇ 'ਤੇ ਰਾਸ਼ਟਰਪਤੀ ਅਤੇ ਸਪੀਕਰ 'ਤੇ ਦਬਾਅ ਬਣਾ ਰਹੀਆਂ ਹਨ।
ਕੈਪਟਨ ਸਰਕਾਰ ਨੇ ਹੁਣ ਤੱਕ ਦੀ ਸਭ ਤੋਂ ਨਿਕੱਮੀ ਸਰਕਾਰ ਦੱਸਦਿਆ, ਹਰਸਿਮਰਤ ਬਾਦਲ ਨੇ ਕਿਹਾ, ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੀ ਜਨਤਾ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ, ਅਤੇ ਹੁਣ ਸਿੱਧੂ ਦੇ ਪ੍ਰਧਾਨ ਬਣਨ ਨਾਲ ਕੋਈ ਫਰਕ ਨਹੀਂ ਪੈਣਾ। ਸੂਬਾ ਕਾਂਗਰਸ ਦੀ ਕਾਟੋ ਕਲੇਸ਼ 'ਤੇ ਤੰਜ ਕੱਸਦਿਆ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ਕਿ ਇੱਕ ਪਾਸੇ ਪੰਜਾਬ ਦੇ ਸਾਰੇ ਵਿਧਾਇਕਾਂ ਨੇ ਕਾਂਗਰਸ ਹਾਈ ਕਮਾਂਡ ਕੋਲ ਮੁੱਖ ਮੰਤਰੀ ਦੇ ਨਿਕਮੇਪਣ ਦੀ ਪੋਲ ਖੋਲੀ ਅਤੇ ਦੂਜੇ ਪਾਸੇ ਕੈਪਟਨ ਨੇ ਸਾਰੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦੇ ਚਿੱਠੇ ਹਾਈ ਕਮਾਂਡ ਅੱਗੇ ਰੱਖ ਦਿੱਤੇ ਹਨ।
ਹੁਣ ਹਾਈ ਕਮਾਂਡ ਨੇ ਆਪਣੇ ਫੇਲ੍ਹ ਮੁੱਖ ਮੰਤਰੀ ਅੱਗੇ 18 ਕੰਮ 4 ਮਹੀਨਿਆਂ 'ਚ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਮੰਤਰੀ ਮੰਡਲ 'ਚ ਫੇਰਬਦਲ ਸਬੰਧੀ ਚੱਲ ਰਹੀਆਂ ਖਬਰਾਂ 'ਤੇ ਵਿਅੰਗ ਕੱਸਦਿਆ ਹਰਸਿਮਰਤ ਬਾਦਲ ਨੇ ਕਿਹਾ, ਕਿ ਭਾਵੇਂ ਮੁੱਖ ਮੰਤਰੀ ਬਦਲਣ ਭਾਵੇ ਮੰਤਰੀ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਸਾਬਿਤ ਹੋ ਚੁੱਕੀ ਹੈ। ਕੈਪਟਨ ਵੱਲੋਂ ਬਿਜਲੀ ਸਮਝੌਤੇ ਰੱਦ ਕਰਨ ਲਈ ਲਿਖੇ ਜਾਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ, ਹਰਸਿਮਰਤ ਬਾਦਲ ਨੇ ਕਿਹਾ ਕਿ ਪਹਿਲਾਂ ਕੈਪਟਨ ਅਕਾਲੀ ਦਲ ਦੀ ਸਰਕਾਰ ਵਾਂਗ ਲੋਕਾਂ ਨੂੰ ਪੂਰੀ ਅਤੇ ਸਸਤੀ ਬਿਜਲੀ ਦੇ ਕੇ ਦਿਖਾਉਣ।
ਇਹ ਵੀ ਪੜ੍ਹੋ:- ਅਲਵਿਦਾ: ਕੌਮਾਂਤਰੀ ਬਜ਼ੁਰਗ ਐਥਲੀਟ ਬੇਬੇ ਮਾਨ ਕੌਰ ਪੰਜ ਤੱਤਾਂ 'ਚ ਵਲੀਨ