ETV Bharat / state

ਪੰਥ 'ਚ ਵਾਪਸੀ ਲਈ ਲੰਗਾਹ ਨੂੰ 'ਲੇਲੜੀਆਂ' ਕੱਢਦੇ ਟੱਪੇ 100 ਦਿਨ

ਲੰਗਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਰੱਬ ਤੋਂ ਬਾਅਦ ਦੂਜੀ ਪਦਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਨਦੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਸਮਾਗਮ ਦੌਰਾਨ ਕਿਹਾ ਸੀ ਕਿ ਜੋ ਸਿੱਖ ਨੀਵਾਂ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਵੇਗਾ ਉਸ ਨੂੰ ਮੁਆਫ ਕੀਤਾ ਜਾਵੇਗਾ। ਲੇਕਿਨ ਉਹਨਾਂ ਕਿਹਾ ਕਿ ਮੈਂ ਲਗਾਤਾਰ ਇੱਕ ਸੌ ਇੱਕ ਦਿਨਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੁਆਫ਼ੀ ਮੰਗਣ ਆ ਰਹੇ ਹਾਂ ਅਤੇ ਮੈਨੂੰ ਮੁਆਫ਼ ਨਹੀਂ ਕੀਤਾ ਜਾ ਰਿਹਾ।

ਪੰਥ 'ਚ ਵਾਪਸੀ ਲਈ ਲੰਗਾਹ ਨੂੰ 'ਲੇਲੜੀਆਂ' ਕੱਢਦੇ ਟੱਪੇ 100 ਦਿਨ
ਪੰਥ 'ਚ ਵਾਪਸੀ ਲਈ ਲੰਗਾਹ ਨੂੰ 'ਲੇਲੜੀਆਂ' ਕੱਢਦੇ ਟੱਪੇ 100 ਦਿਨ
author img

By

Published : Jul 25, 2021, 3:49 PM IST

ਅੰਮ੍ਰਿਤਸਰ: ਬਲਾਤਕਾਰ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਥ ਚੋਂ ਛੇਕਿਆ ਨੂੰ ਕਰੀਬ 3 ਸਾਲ ਦਾ ਸਮਾਂ ਹੋ ਚੁੱਕਿਆ ਹੈ। ਲੇਕਿਨ ਹੁਣ ਸੁੱਚਾ ਸਿੰਘ ਲੰਗਾਹ ਵੱਲੋਂ ਲਗਾਤਾਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇੱਕ ਸੌ ਇੱਕ ਦਿਨ ਤੋਂ ਵੱਧ ਲੇਲੜੀਆਂ ਕੱਢਦੇ ਨੂੰ ਹੋ ਗਏ ਹਨ।

101 ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਮੁਆਫ਼ੀ ਲਈ ਹੋ ਰਿਹਾ ਨਤਮਸਤਕ: ਲੰਗਾਹ

ਇਸ ਸਬੰਧੀ ਲੰਗਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਖ ਸਮਾਗਮ ਦੌਰਾਨ ਕਿਹਾ ਸੀ ਕਿ ਜੋ ਸਿੱਖ ਨੀਵਾਂ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਵੇਗਾ ਉਸ ਨੂੰ ਮੁਆਫ ਕੀਤਾ ਜਾਵੇਗਾ ਪਰ ਉਸ ਨੂੰ ਲਗਾਤਾਰ ਇੱਕ ਸੌ ਇੱਕ ਦਿਨ ਲਲੜੀਆਂ ਕੱਢਦੇ ਨੂੰ ਹੋ ਗਏ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ ਨਹੀਂ ਕੀਤਾ ਜਾ ਰਿਹਾ।

ਲੰਗਾਹ ਨੇ ਪਿਛਲੇ ਦਿਨੀਂ ਆਪਣੇ ਬਜ਼ੁਰਗ ਮਾਤਾ-ਪਿਤਾ ਤੇ ਜਵਾਨ ਬੱਚਿਆਂ ਦਾ ਵੀ ਵਾਸਤਾ ਪਾਇਆ ਸੀ ਅਤੇ ਉਸ ਨੇ ਆਪਣੀ ਸਿਹਤ ਠੀਕ ਨਾ ਰਹਿਣ ਬਾਰੇ ਦੱਸਿਆ ਸੀ।

ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਵਾਰ ਮੁਆਫੀ ਮੰਗ ਕੇ ਪੰਥ 'ਚ ਦੁਬਾਰਾ ਸ਼ਾਮਿਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਪੰਥ 'ਚ ਦੁਬਾਰਾ ਸ਼ਾਮਿਲ ਹੋਣ ਲਈ ਮੁਆਫ਼ੀ ਮੰਗਣ ਲਈ ਨਤਮਸਤਕ ਹੋਣ ਆਉਂਦੇ ਹਨ।

ਇਹ ਵੀ ਪੜ੍ਹੋ:ਨਿਹੰਗ ਨੇ ਚੱਲਦੀ ਕਾਰ ਦੇ ਗੰਢਾਸਾ ਮਾਰ ਭੰਨ੍ਹਿਆ ਸ਼ੀਸ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.