ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ’ਚ ਅੱਜ 6 ਮਨੁੱਖੀ ਜਾਨਾਂ ਦਾ ਖੌਅ ਬਣੇ ਕੋਰੋਨਾ ਦੇ ਹੋਰ 357 ਨਵੇ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕਰਦਿਆਂ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਕੋਰੋਨਾ ਦੇ ਸਾਹਮਣੇ ਆਏ 357 ਨਵੇਂ ਮਰੀਜਾਂ ਵਿੱਚ 235 ਨਵੇ ਕੇਸ ਹਨ ਅਤੇ 92 ਪਹਿਲਾਂ ਤੋ ਕੋਰੋਨਾ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਹਨ।
ਇਸ ਸਮੇਂ ਇੱਥੇ ਕੋਰੋਨਾ ਮਰੀਜਾਂ ਦੀ ਗਿਣਤੀ 26281 ਹੋ ਗਈ ਹੈ ਅਤੇ ਉਨਾਂ ਵਿੱਚੋ 21734 ਮਰੀਜਾਂ ਦੇ ਠੀਕ ਹੋ ਜਾਣ ਨਾਲ ਇਸ ਸਮੇਂ ਇਥੇ 3739 ਸਰਗਰਮ ਮਾਮਲੇ ਹਨ। ਇਸ ਤੋ ਇਲਾਵਾ ਜਿੰਨਾ 6 ਦੀ ਮੌਤ ਨਾਲ ਇਥੇ ਕੋਰੋਨਾ ਨਾਲ ਮਰਨ ਵਾਲਿਆ ਦਾ ਅੰਕੜਾ ਵੱਧ ਕੇ 808 ਹੋ ਗਿਆ ਹੈ।