ਅੰਮ੍ਰਿਤਸਰ: ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ, ਆਏ ਦਿਨ ਹੀ ਨਸ਼ੇ ਨਾਲ ਨੌਜਵਾਨਾਂ ਦੀਆ ਮੌਤਾ ਹੋ ਰਹੀਆਂ ਹਨ, ਗੱਲ ਕੀਤੀ ਜਾਵੇ ਤਾਜ਼ਾ ਹਲਾਤਾਂ ਦੀ ਤਾਂ ਇਹਨੀਂ ਦਿਨੀਂ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਜਿਥੇ ਨਸ਼ੇ ਦਾ ਸੇਵਨ ਕਰਦਿਆਂ ਨੌਜਵਾਨਾਂ ਦੀਆਂ ਵੀਡੀਓ ਤੱਕ ਵਾਇਰਲ ਹੋ ਰਹੀਆਂ ਹਨ। ਪੰਜਾਬ ਵਿਚ ਚਿੱਟੇ ਦਾ ਨਸ਼ਾ ਚਰਮ ਸੀਮਾਂ 'ਤੇ ਹੈ ਚਿਟੇ ਤੋਂ ਇਲਾਵਾ ਪੰਜਾਬ ਵਿਚ ਅਫੀਮ, ਹੁੱਕਾ, ਤੇ ਹੋਰ ਕਈ ਤਰ੍ਹਾਂ ਦੇ ਮੈਡੀਕਲ ਨਸ਼ਿਆਂ ਦਾ ਸੇਵਨ ਕੀਤਾ ਜਾਂਦਾ ਹੈ। ਇਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਹੋਇਆ ਹੈ। ਉਥੇ ਹੀ ਪੰਜਾਬ ਵਿਚ ਹੁੱਕੇ 'ਤੇ ਪੂਰਨ ਤੋਰ 'ਤੇ ਪਬੰਦੀ ਲੱਗੀ ਹੋਈ ਹੈ, ਪਰ ਬਾਵਜੂਦ ਇਸ ਦੇ ਪੰਜਾਬ ਵਿਚ ਕਈ ਥਾਵਾਂ ਉੱਤੇ ਇਸ ਤਰ੍ਹਾਂ ਦੇ ਕੈਫੇ ਬਣੇ ਹੋਏ ਹਨ। ਜਿਥੇ ਚੋਰੀ ਛੁੱਪ ਕੇ ਕਈ ਦੁਕਾਨਾਂ 'ਤੇ ਕਈ ਹੁੱਕਾ ਬਾਰ ਚਲਦੇ ਆ ਰਹੇ ਹਨ।
ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ : ਤਾਜ਼ਾ ਮਾਮਲੇ ਵਿਚ ਪੁਲਿਸ ਨੇ ਅੰਮ੍ਰਿਤਸਰ 'ਚ ਦੇਰ ਰਾਤ ਰਣਜੀਤ ਐਵੇਨਿਊ ਦੇ ਇੱਕ ਰੈਸਟੋਰੈਂਟ ਵਿਚ ਛਾਪਾ ਮਾਰਿਆ ਜਿਥੇ ਗੈਰ ਕਾਨੂੰਨੀ ਤੌਰ 'ਤੇ ਚੱਲ ਰਹੇ ਬਾਰ ਦਾ ਪਰਦਾਫਾਸ਼ ਕੀਤਾ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਏ.ਸੀ.ਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗੁਪਤ ਸੂਚਨਾਂ ਦੇ ਅਧਾਰ 'ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਿਨਾਂ ਲਾਇਸੰਸ ਰੈਸਟੋਰੈਂਟ ਵਿੱਚ ਸ਼ਰਾਬ ਦਾ ਸੇਵਨ ਕਰਵਾਇਆ ਜਾ ਰਿਹਾ ਸੀ। ਇਨ੍ਹਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਵੱਲੋਂ ਦੇਰ ਰਾਤ ਨਿਜੀ ਰੈਸਟੋਰੈਂਟ ਵਿੱਚ ਰੇਡ ਕੀਤੀ ਗਈ ਜਿਸ ਵਿਚ ਪੁਲਿਸ ਨੇ ਭਾਰੀ ਮਾਤਰਾ ਵਿੱਚ 27 ਪੇਟੀਆਂ ਬੀਅਰ, 266 ਬੋਤਲਾਂ ਵਿਸਕੀ ਬਰਾਮਦ ਕੀਤੀ ਹੈ।
ਤੁਰੰਤ ਕਾਰਵਾਈ ਕਰਦੇ ਹੋਏ: ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੈਸਟੋਰਟ ਦੇ ਮੈਨੇਜਰ ਵੱਲੋ ਬਿਨਾਂ ਲਾਈਏਂਸ ਸ਼ਰਾਬ ਅਤੇ ਹੁੱਕਾ ਵਰਤਾਇਆ ਜਾ ਰਿਹਾ ਇਸ ਜਿਸ ਕਾਰਨ ਹੁਣ ਪੁਲਿਸ ਨੇ ਇਨਾਂ ਖਿਲਾਫ ਕਾਰਵਾਈ ਕੀਤੀ ਹੈ। ਰੈਸਟੋਰੈਂਟ ਮਾਲਿਕ ਆਪਣੇ ਗਾਹਕਾਂ ਨੂੰ ਸ਼ਰਾਬ ਸਰਵ ਕਰਦਾ ਹੈ ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਇੰਸਪੈਕਟਰ ਅਮਨਜੋਤ ਕੌਰ ਸਮੇਤ ਪੁਲਿਸ ਪਾਰਟੀ ਅਤੇ ਐਕਸਾਈਜ ਇੰਸਪੈਕਟਰ ਰਾਜੀਵ ਕੁਮਾਰ ਐਕਸਾਈਜ਼ ਨੇ ਕਾਰਵਾਈ ਕੀਤੀ ਹੈ।
- Road Accident in Jammu: ਡੂੰਘੀ ਖੱਡ 'ਚ ਡਿੱਗੀ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਬੱਸ, 10 ਦੀ ਮੌਤ, ਜਿਆਦਤਰ ਯਾਤਰੀ ਅੰਮ੍ਰਿਤਸਰ ਨਾਲ ਸਬੰਧਿਤ
- Road Accident in Karnal: ਵੀਡੀਓ ਬਣਾ ਰਹੇ ਨੌਜਵਾਨਾਂ ਨੇ 3 ਔਰਤਾਂ ਨੂੰ ਦਰੜਿਆ, ਭਜਨ ਗਾਇਕ ਸਮੇਤ 2 ਦੀ ਮੌਤ
- Brutal Murder in Delhi: ਦਿੱਲੀ 'ਚ ਨਾਬਾਲਿਗ ਕੁੜੀ ਨੂੰ ਮਾਰ ਕੇ ਬੁਲੰਦਸ਼ਹਿਰ ਆਪਣੀ ਭੂਆ ਦੇ ਘਰ ਲੁਕ ਗਿਆ ਸੀ ਸਾਹਿਲ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਪੁਲਿਸ ਨੇ ਰੈਸਟੋਰੈਂਟ ਵਿਚ ਛਾਪਾ ਮਾਰ ਕੇ ਮਾਲਕ ਖ਼ਿਲਾਫ਼ ਥਾਣਾ ਰਣਜੀਤ ਐਵੀਨਿਊ ਵਿਖੇ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਸਮੇਂ ਰੈਸਟੋਰੈਂਟ ਵਿਚ 5 ਹੁੱਕੇ ਬਰਾਮਦ ਹੋਏ ਸਨ। ਜਿਹਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਤਲਾਸ਼ੀ ਦੌਰਾਨ 10 ਫਲੇਵਰਡ ਤੰਬਾਕੂ ਦੇ ਡੱਬੇ ਵੀ ਜ਼ਬਤ ਕੀਤੇ ਗਏ। ਇਸ ਦੇ ਨਾਲ ਹੀ ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਸਿਗਰੇਟ ਐਂਡ ਅਦਰ ਤੰਬਾਕੂ (ਤੰਬਾਕੂ) ਪ੍ਰੋਡਕਟਸ ਐਕਟ ਦੀ ਧਾਰਾ 21 ਅਤੇ 24 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।