ਅੰਮ੍ਰਿਤਸਰ: ਅਟਾਰੀ ਬਾਰਡਰ ਨੇੜੇ ਪੈਂਦੇ ਸਰਹੱਦੀ ਪਿੰਡ ਰਾਣੀਆ ਦੇ ਖੇਤਾਂ ਵਿੱਚੋਂ ਪੁਲਿਸ ਅਤੇ ਬਾਰਡਰ ਸਿਕਿਓਰਿਟੀ ਫੋਰਸ (Border Security Force) ਦੇ ਪੰਜਾਬ ਫਰੰਟ ਨੇ 400 ਗ੍ਰਾਮ ਹੈਰੋਇਨ ਦੀ ਖੇਪ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ ਕੀਤੀ ਹੈ ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੇਵਲ ਲਗਭਗ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀਐਸਐਫ ਨੇ ਦੱਸਿਆ ਕਿ ਸਰਹੱਦ ਦੇ ਦੂਜੇ ਪਾਸਿਓਂ ਆਇਆ ਇੱਕ ਡਰੋਨ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਦੇ ਪਾਰ ਸੁੱਟ ਕੇ ਵਾਪਸ ਪਰਤ ਗਿਆ।
400 ਗ੍ਰਾਮ ਹੈਰੋਇਨ ਬਰਾਮਦ: ਇਸ ਤੋਂ ਬਾਅਦ ਤਲਾਸ਼ੀ ਦੌਰਾਨ ਸਰਹੱਦ ਨੇੜੇ ਪਾਕਿਸਤਾਨੀ ਡਰੋਨ (Pakistani drones) ਰਾਹੀਂ ਸੁੱਟੀ ਗਈ ਖੇਪ ਮਿਲੀ। ਪੀਲੀ ਟੇਪ ਨਾਲ ਬੰਨ੍ਹੀ ਇਸ ਖੇਪ 'ਤੇ ਪਾਈਪ ਦੇ ਆਕਾਰ ਦੀ ਲਾਈਟ ਲਗਾਈ ਗਈ ਸੀ, ਤਾਂ ਜੋ ਭਾਰਤੀ ਸਮੱਗਲਰ ਨੂੰ ਖੇਪ ਨੂੰ ਲੱਭਣ 'ਚ ਕੋਈ ਦਿੱਕਤ ਨਾ ਆਵੇ ਪਰ ਇਸ ਤੋਂ ਪਹਿਲਾਂ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਇਸ ਨੂੰ ਕਾਬੂ ਕਰ ਲਿਆ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ। ਇਸ ਸਾਲ ਨਵੰਬਰ ਤੱਕ ਬੀਐਸਐਫ ਨੇ ਪੰਜਾਬ ਵਿੱਚੋਂ 90 ਡਰੋਨ, 493 ਕਿਲੋ ਹੈਰੋਇਨ ਅਤੇ 37 ਹਥਿਆਰ ਬਰਾਮਦ ਕੀਤੇ ਹਨ।
-
In a breakthrough against trans-border narcotic smuggling networks, Amritsar Rural Police in a joint operation with BSF, recovered 400 gram Heroin from village Ranian.
— Amritsar Rural Police (@AmritsarRPolice) December 7, 2023 " class="align-text-top noRightClick twitterSection" data="
FIR under NDPS Act is registered and Investigation ongoing.#PunjabFightsDrugs pic.twitter.com/wTt9dVUu2y
">In a breakthrough against trans-border narcotic smuggling networks, Amritsar Rural Police in a joint operation with BSF, recovered 400 gram Heroin from village Ranian.
— Amritsar Rural Police (@AmritsarRPolice) December 7, 2023
FIR under NDPS Act is registered and Investigation ongoing.#PunjabFightsDrugs pic.twitter.com/wTt9dVUu2yIn a breakthrough against trans-border narcotic smuggling networks, Amritsar Rural Police in a joint operation with BSF, recovered 400 gram Heroin from village Ranian.
— Amritsar Rural Police (@AmritsarRPolice) December 7, 2023
FIR under NDPS Act is registered and Investigation ongoing.#PunjabFightsDrugs pic.twitter.com/wTt9dVUu2y
ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਸਫਲਤਾਪੂਰਵਕ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਰਾਣੀਆਂ ਤੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।...ਅੰਮ੍ਰਿਤਸਰ ਰੂਰਲ ਪੁਲਿਸ
- ਇੱਕ ਮਹਿਲਾ ਤੇ 7 ਸਾਲ ਦੇ ਬੱਚੇ ਉੱਤੇ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਡਿੱਗਿਆ, ਮਹਿਲਾ ਦੀ ਹਾਲਤ ਗੰਭੀਰ
- Women Trafficking In Gulf Countries: ਖਾੜੀ ਦੇਸ਼ਾਂ ਵਿੱਚ ਔਰਤਾਂ ਨੂੰ ਵੇਚਣ ਦਾ ਮੁੱਦਾ ਰਾਜ ਸਭਾ ਵਿੱਚ ਗੂੰਜਿਆ, ਸੰਤ ਸੀਚੇਵਾਲ ਨੇ ਦੱਸਿਆ ਕਿਵੇਂ ਹੋ ਰਹੀ ਤਸਕਰੀ
- ਗੁਰਦੁਆਰਾ ਅਕਾਲ ਬੁੱਗਾ ਸਾਹਿਬ ਦੇ ਬਾਹਰ ਅਕਾਲੀ ਦਲ ਅਤੇ ਐੱਸਜੀਪੀਸੀ ਦਾ ਧਰਨਾ ਜਾਰੀ, ਮੁੱਖ ਮੰਤਰੀ ਪੰਜਾਬ 'ਤੇ ਵਿਰਸਾ ਸਿੰਘ ਵਲਟੋਹਾ ਨੇ ਸਾਧਿਆ ਨਿਸ਼ਾਨ
ਲਗਾਤਾਰ ਮਿਲ ਰਹੇ ਪਾਕਿਸਤਾਨ ਡਰੋਨ: ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਦੇਰ ਰਾਤ ਫਿਰੋਜ਼ਪੁਰ ਦੀ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ 'ਤੇ ਪਿੰਡ ਗੱਟੀ ਮੱਟੜ ਦੇ ਇਲਾਕੇ 'ਚ ਬੀ.ਐੱਸ.ਐੱਫ ਨੇ ਪਾਕਿਸਤਾਨ ਤੋਂ ਆਏ ਇਕ ਡਰੋਨ ਦੀ ਪਲ ਪਲ ਦੇਖੀ ਅਤੇ ਬੀਐੱਸਐੱਫ ਵੱਲੋਂ ਕਾਰਵਾਈ ਕਰਦਿਆਂ ਡਰੋਨ ਨੂੰ ਡੇਗ ਦਿੱਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਸੀ। ਇਸ ਦੌਰਾਨ ਜਿਸ 'ਚ 1 ਕਿਲੋ 630 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਦੌਰਾਨ ਵੀ ਬੀਐਸਐਫ ਨੇ ਪਾਕਿਸਤਾਨੀ ਅਤੇ ਭਾਰਤੀ ਸਮੱਗਲਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।