ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਪੰਜਾਬ ਭਰ ਵਿਚ ਰੈਲੀਆਂ ਹੋ ਰਹੀਆ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਜਨਾਲਾ ਵਿਖੇ ਆਪਣੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਦੌਰਾਨ ਅਜਨਾਲੇ ਵਿਚ ਆਮ ਆਦਮੀ ਦੇ ਆਪ ਵਰਕਰਾਂ ਦਾ ਅਤੇ ਆਮ ਲੋਕਾਂ ਦਾ ਕਾਫੀ ਇਕੱਠ ਵੀ ਦੇਖਣ ਨੂੰ ਮਿਲਿਆ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਸੁਲਤਾਨਪੁਰ ਲੋਧੀ ਦੀ ਰੈਲੀ ’ਚ ਆਪਣੇ ਵਿਧਾਇਕ ਦੀ ਤਾਰੀਫ਼ ਕਰਦਿਆਂ ਬੋਲੇ ਸਨ ਕਿ ਉਨ੍ਹਾਂ ਦਾ ਵਿਧਾਇਕ ਥਾਣੇਦਾਰ ਨੂੰ ਇਕ ਦਬਕਾ ਮਾਰਦੇ ਹਨ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ। ਭਗਵੰਤ ਮਾਨ ਨੇ ਇਸ ਦੇ ਜਵਾਬ ’ਚ ਕਿਹਾ ਕਿ ਇਹ ਥਾਣੇਦਾਰ ਵੀ ਆਪਣੇ ਹੀ ਭਰਾ ਹਨ। ਜਿਨ੍ਹਾਂ ਦਾ ਤੁਸੀਂ ਮਜ਼ਾਕ ਬਣਾ ਰਹੇ ਹਨ। ਸਰਕਾਰੀ ਦਫ਼ਤਰਾਂ ਦੀ 8 ਘੰਟੇ ਨੌਕਰੀ ਹੁੰਦੀ ਹੈ। ਪੁਲਿਸ ਵਾਲੇ 24 ਘੰਟੇ ਕਰਦੇ ਹਨ। ਇਸ ਦੇ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਡਿਬੇਟ ਕਰਨ ਦੀ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰੇ ਨਾਲ ਜਦੋਂ ਮਰਜ਼ੀ ਡਿਬੇਟ ਕਰ ਲੈਣ ਚੈਨਲ ਵੀ ਉਹਨਾਂ ਦਾ ਜਗ੍ਹਾ ਵੀ, ਉਹਨਾਂ ਦੀ ਮੈਂ ਡਿਬੇਟ ਵਿੱਚ ਬੈਠਣ ਲਈ ਤਿਆਰ ਬਰ ਤਿਆਰ ਹਾਂ।
ਭਗਵੰਤ ਮਾਨ ਨੇ ਕਿਹਾ ਹੈ ਕਿ ਸਭ ਮਹਿਕਮਿਆਂ ਦੀ ਰਿਟਾਰਮੈਂਟ ਹੁੰਦੀ ਹੈ ਪਰ ਸਿਆਸਤ ’ਚ ਆਉਣ ਵਾਲਿਆਂ ਦੀ ਕੋਈ ਨਹੀਂ ਹੁੰਦੀ। ਪ੍ਰਕਾਸ਼ ਸਿੰਘ ਬਾਦਲ ’ਤੇ ਨਿਸ਼ਾਨਾ ਲਗਾਉਂਦੇ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਬਜ਼ੁਰਗ ਹੋ ਚੁੱਕੇ ਹਨ। ਰੱਬ ਕਰੇ ਉਨ੍ਹਾਂ ਦੀ ਉਮਰ ਲੰਬੀ ਹੋਵੇ ਤਾਂ ਜੋ ਉਹ ਅਕਾਲੀਆਂ ਦਲ ਪਾਰਟੀ ਦਾ ਕੀ ਹਾਲ ਹੁੰਦਾ ਆਪਣੀ ਅੱਖੀਂ ਦੇਖਣ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮਜੀਠੀਆ ’ਤੇ ਕਾਰਵਾਈ ਕਰਨਾ ਇਕ ਸਿਆਸੀ ਸਟੰਟ ਹੈ। ਜੋ ਸਿਰਫ਼ ਚੋਣਾਂ ਸਮੇਂ ਖੇਡਿਆ ਜਾ ਰਿਹਾ ਹੈ। ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ। ਉਹ ਜਾਣਦੇ ਹਨ ਕਿ ਜੋ ਕੰਮ 4 ਸਾਲਾਂ ’ਚ ਨਹੀਂ ਕੀਤਾ ਉਹ ਇਕਦਮ ਚੋਣਾਂ ਨੇੜੇ ਕਿਵੇਂ ਸੰਭਵ ਹੋ ਗਿਆ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਬਾਰੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਨਰਿੰਦਰ ਮੋਦੀ ਤੇ ਲੋਕ ਯਕੀਨ ਨਹੀਂ ਕਰਦੇ ਅਤੇ ਪਹਿਲਾਂ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਵੀ ਸੱਚ ਸਮਝ ਬੈਠਦੇ ਸੀ ਅਤੇ ਹੁਣ ਨਰਿੰਦਰ ਮੋਦੀ ਤੇ ਕੋਈ ਵੀ ਯਕੀਨ ਨਹੀਂ ਕਰਦਾ।
ਬੇਅਦਬੀ ਮੁੱਦੇ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ 2015 ਵਿੱਚ ਹੋਈ ਬੇਅਦਬੀ ਦਾ ਇਨਸਾਫ ਮੌਕੇ ਉਤੇ ਮਿਲਿਆ ਹੁੰਦਾ ਤਾਂ ਕਿਸੇ ਦੀ ਵੀ ਹਿੰਮਤ ਬੇਅਦਬੀ ਕਰਨ ਦੀ ਦੁਬਾਰਾ ਨਹੀਂ ਸੀ ਹੋਣੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬ ਵਿਚ ਹੀ ਸੁਰੱਖਿਅਤ ਨਹੀਂ ਤਾਂ ਫਿਰ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਸੁਰੱਖਿਅਤ ਨਹੀਂ।
ਪਿਛਲੇ ਦਿਨੀਂ ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ ਵਿਖੇ ਬਣਾਏ ਜਾਣ ਵਾਲੇ ਇੰਟਰਨੈਸ਼ਨਲ ਏਅਰਪੋਰਟ ਦੇ ਬਿਆਨ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਵਿਦੇਸ਼ਾਂ ਵਿਚ 40 ਕਿਲੋਮੀਟਰ ਦੇ ਡਿਸਟੈਂਸ ਤੋਂ ਬਾਅਦ ਏਅਰਪੋਰਟ ਮੰਨ ਸਕਦੇ ਹਨ ਤਾਂ ਪੰਜਾਬ ਵਿੱਚ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਤਿੰਨੋਂ ਜਗ੍ਹਾ 'ਤੇ ਇੰਟਰਨੈਸ਼ਨਲ ਏਅਰਪੋਰਟ ਹੋਣਗੇ ਤਾਂ ਪੰਜਾਬ ਨੂੰ ਬਹੁਤ ਸਾਰਾ ਰੈਵੇਨਿਊ ਜੈਨੇਟ ਹੋ ਸਕਦਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਉਣ ਦੀ ਜ਼ਿੰਮੇਵਾਰੀ ਵੀ ਦਿੰਦੀ ਅਤੇ ਉਸ ਨੂੰ ਵੀ ਤਨਦੇਹੀ ਨਾਲ ਨਿਭਾਉਣਗੇ।