ETV Bharat / state

ਭਾਈ ਨਿਰਮਲ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੀਤਾ ਕੁਆਰਨਟੀਨ - bhai nirmal singh dead with corona

ਸਿੱਖ ਜਗਤ ਦੇ ਮਹਾਨ ਕੀਰਤਨੀਏ ਅਤੇ ਪਦਮ ਸ੍ਰੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਜੋ ਕਿ ਕੋਰੋਨਾ ਵਾਇਰਸ ਦੀ ਲਾਗ ਨਾਲ ਗ੍ਰਸਤ ਸਨ।

ਭਾਈ ਨਿਰਮਲ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੀਤਾ ਕੁਆਰਨਟੀਨ

author img

By

Published : Apr 3, 2020, 9:07 PM IST

ਅੰਮ੍ਰਿਤਸਰ : ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਸਵਰਗੀ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਨੂੰ ਪਿਛਲੇ ਦਿਨਾਂ ਦੌਰਾਨ ਮਿਲਣ ਵਾਲੇ ਲੋਕਾਂ ਨੂੰ ਮੈਡੀਕਲ ਤੌਰ ਉੱਤੇ ਸ਼ੁੱਧ ਕੀਤਾ ਜਾ ਰਿਹਾ ਹੈ।

ਤੁਹਾਨੂੰ ਦੱਸ ਦਈਏ ਭਾਈ ਨਿਰਮਲ ਸਿੰਘ ਜੀ ਕੋਰੋਨਾ ਵਾਇਰਸ ਨਾਲ ਗ੍ਰਸਤ ਸਨ, ਜਿਸ ਕਰ ਕੇ ਉਨ੍ਹਾਂ ਦੀ ਬੀਤੇ ਕੱਲ੍ਹ 2 ਮਾਰਚ ਨੂੰ ਮੌਤ ਹੋ ਗਈ ਸੀ।

ਦਰਅਸਲ ਭਾਈ ਨਿਰਮਲ ਸਿੰਘ ਜੀ ਪਿਛਲੇ ਕੁੱਝ ਦਿਨਾਂ ਵਿੱਚ ਕੀਰਤਨ ਸਮਾਗਮਾਂ ਦੌਰਾਨ ਅਤੇ ਘਰੇ ਕਈ ਲੋਕਾਂ ਨੂੰ ਮਿਲੇ ਸਨ, ਜਿਸ ਕਰ ਕੇ ਹੁਣ ਉਨ੍ਹਾਂ ਨੂੰ ਮਿਲਣ ਵਾਲੇ ਲੋਕਾਂ ਨੂੰ ਕੁਆਰਨਟੀਨ ਕੀਤਾ ਜਾ ਰਿਹਾ ਹੈ। ਫ਼ਿਰ ਉਨ੍ਹਾਂ ਸਾਰਿਆਂ ਦੇ ਕੋਰੋਨਾ ਵਾਇਰਸ ਦੇ ਟੈਸਟ ਵੀ ਕਰਵਾਏ ਜਾਣਗੇ।

ਜਾਣਕਾਰੀ ਮੁਤਾਬਕ ਭਾਈ ਨਿਰਮਲ ਸਿੰਘ ਜੀ ਬੀਤੀ 15 ਮਾਰਚ ਨੂੰ ਮੋਗਾ ਸ਼ਹਿਰ ਦੇ ਪਿੰਡ ਦੌਧਰ ਵਿਖੇ ਇੱਕ ਗੁਰੂਘਰ ਵਿਖੇ ਵਿਆਹ ਦੀਆਂ ਲਾਵਾਂ ਦਾ ਕੀਰਤਨ ਕੀਤਾ ਸੀ। ਇਸੇ ਦੌਰਾਨ ਉਹ ਪਿੰਡ ਮਨਾਵਾ ਗਏ ਸਨ।

ਸਿਹਤ ਵਿਭਾਗ ਵੱਲੋਂ ਦੋਵੇਂ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਲੋਕਾਂ ਦੀ ਜਾਂਚ ਵੀ ਕੀਤੀ ਗਈ, ਪਰ ਫ਼ਿਲਹਾਲ ਕਿਸੇ ਵਿੱਚ ਵੀ ਕੋਈ ਲੱਛਣ ਨਹੀਂ ਪਾਇਆ ਗਿਆ ਹੈ।

ਇਸ ਤੋਂ ਬਾਅਦ ਭਾਈ ਸਾਹਿਬ ਬਠਿੰਡਾ ਦੇ ਪਿੰਡ ਚੱਕ ਬਖ਼ਤੂ ਵਿਖੇ ਵੀ ਗਏ ਸਨ, ਜਿਥੇ ਪਿੰਡ ਦੇ 13 ਨਿਵਾਸੀਆਂ ਨੂੰ ਕੁਆਰਨਟੀਨ ਕੀਤਾ ਗਿਆ ਹੈ।

ਜਾਣਕਾਰੀ ਮੁਤਬਾਕ ਉੱਕਤ 13 ਲੋਕ, ਜੋ ਬੀਤੀ 19 ਮਾਰਚ ਨੂੰ ਚੰਡੀਗੜ੍ਹ ਦੇ ਉਸ ਧਾਰਮਿਕ ਸਮਾਗਮ ਵਿੱਚ ਵੀ ਗਏ ਸਨ, ਜਿਥੇ ਭਾਈ ਸਾਹਿਬ ਕੀਰਤਨ ਕਰਨ ਗਏ ਸਨ।

ਚੰਡੀਗੜ੍ਹ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 14 ਮੈਂਬਰ ਤਾਂ ਇੱਕੋ ਪਰਿਵਾਰ ਦੇ ਹਨ, ਜੋ ਚੰਡੀਗੜ੍ਹ ਦੇ ਸੈਕਟਰ 27 ਵਿਖੇ ਰਹਿੰਦੇ ਹਨ ਅਤੇ ਬਾਕੀ ਸੈਕਟਰ 18,33 ਅਤੇ 36 ਵਿੱਚ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੀ ਲਾਗ ਤੋਂ ਹੋਰਾਂ ਵਿਅਕਤੀਆਂ ਨੂੰ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਅਤੇ ਭਾਈ ਸਾਹਿਬ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.