ETV Bharat / state

ਅੰਮ੍ਰਿਤਸਰ ਵਿੱਚ ਦਵਾਈਆਂ ਦੀ ਹੋਮ ਡਿਲਵਰੀ ਸ਼ੁਰੂ - ਅੰਮ੍ਰਿਤਸਰ ਚੈਰੀਟੇਬਲ ਟਰੱਸਟ

ਭਾਈ ਅਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ 4 ਡਾਕਟਰ ਆਨਲਾਈਨ ਓਪੀਡੀ 10 ਤੋਂ 12 ਵਜੇ ਤੱਕ ਕਰਦੇ ਹਨ ਤਾਂ ਜੋ ਲੋਕ ਘਰੇ ਬੈਠ ਕੇ ਹੀ ਡਾਕਟਰ ਨਾਲ ਸਲਾਹ ਮਸ਼ਵਰਾ ਕਰ ਸਕਣ।

ਦਵਾਈਆਂ ਦੀ ਹੋਮ ਡਿਲਵਰੀ
ਦਵਾਈਆਂ ਦੀ ਹੋਮ ਡਿਲਵਰੀ
author img

By

Published : Apr 24, 2020, 6:47 PM IST

ਅੰਮ੍ਰਿਤਸਰ: ਕੋਰੋਨਾ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਰਕੇ ਲੋਕਾਂ ਨੂੰ ਜਿੱਥੇ ਰਾਸ਼ਨ ਦੀ ਸਮੱਸਿਆਵਾਂ ਆ ਰਹੀਆਂ ਹਨ,ਉੱਥੇ ਹੀ ਦਵਾਈਆਂ ਲੈਣ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇ ਦਵਾਈ ਮਿਲਦੀ ਵੀ ਹੈ ਤਾਂ ਵੱਧ ਰੇਟ ਕਰਕੇ ਲੋਕਾਂ ਦੀ ਲੁੱਟ ਹੋ ਰਹੀ ਹੈ।ਇਸ ਲਈ ਹੀ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਸਾਹਿਬ ਵੱਲੋਂ ਲੋਕਾਂ ਨੂੰ ਮੁਫ਼ਤ ਅਤੇ ਖ਼ਰੀਦ ਰੇਟ ਉੱਪਰ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਅੰਮ੍ਰਿਤਸਰ ਵਿੱਚ ਦਵਾਈਆਂ ਦੀ ਹੋਮ ਡਿਲਵਰੀ ਸ਼ੁਰੂ

ਈਟੀਵੀ ਭਾਰਤ ਵੱਲੋਂ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਐਮਡੀ ਅਰਿੰਦਰਪਾਲ ਸਿੰਘ ਨਾਲ ਗੱਲ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਸੰਸਥਾ ਵੱਲੋਂ ਪਿਛਲੇ 15-16 ਸਾਲਾਂ ਤੋਂ ਲੋਕਾਂ ਦੀ ਸੇਵਾ ਹਿੱਤ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ।ਹੁਣ ਕਰਫ਼ਿਊ ਕਰਕੇ ਮਰੀਜ਼ ਹਸਪਤਾਲ ਨਹੀਂ ਆ ਸਕਦੇ, ਇਸ ਲਈ ਦਵਾਈਆਂ ਲਈ ਹੋਮ ਸਰਵਿਸ ਦੀ ਸੇਵਾ ਸ਼ੁਰੂ ਕੀਤੀ ਹੈ।ਜਿਸ ਵਿੱਚ ਪਿਛਲੇ 15-16 ਦਿਨਾਂ ਤੋਂ 10 ਤੋਂ 15 ਸੇਵਾਦਾਰ ਘਰੋ ਘਰੀ ਦਵਾਈਆਂ ਪਹੁੰਚਾ ਰਹੇ ਹਨ। ਉਨ੍ਹਾਂ ਕੋਲ ਵਟਸਐਪ ਰਾਹੀਂ ਦਵਾਈ ਦੀ ਡਿਟੇਲ ਆ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਹੋਮ ਸਰਵਿਸ ਸ਼ੁਰੂ ਕਰਨ ਦਾ ਮਕਸਦ ਇਹ ਹੈ ਕਿ ਬਾਜ਼ਾਰ ਵਿੱਚ ਦਵਾਈਆਂ ਦੇ ਰੇਟ ਦੋ ਤੋਂ ਤਿੰਨ ਗੁਣਾ ਲਾਏ ਜਾ ਰਹੇ ਹਨ, ਜਿਸ ਕਾਰਨ ਸੰਗਤਾਂ ਦੀ ਲੁੱਟ ਹੋ ਰਹੀ ਸੀ। ਉਨ੍ਹਾਂ ਵੱਲੋਂ ਸੰਗਤਾਂ ਦੀ ਬੇਨਤੀ 'ਤੇ ਇਹ ਸੇਵਾ ਸ਼ੁਰੂ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.