ਅੰਮ੍ਰਿਤਸਰ : ਜ਼ਿਲ੍ਹੇ ਦੇ ਲੋਹਗੜ੍ਹ ਲਾਗੇ ਗੁਰਦੁਆਰਾ ਭਾਈ ਸਾਲ੍ਹੋ ਜੀ ਦਾ ਆਪਣਾ ਹੀ ਇਕ ਵੱਖਰਾ ਇਤਿਹਾਸ ਹੈ। ਇਹ ਗੁਰਦੁਆਰਾ ਸਾਹਿਬ ਚੌਥੇ, ਪੰਜਵੇ ਅਤੇ ਛੇਵੇਂ ਪਾਤਸ਼ਾਹੀ ਦੇ ਸਮਕਾਲੀਨ ਭਾਈ ਸਾਲ੍ਹੋ ਜੀ ਦੇ ਨਾਂ ਨਾਲ ਇਤਿਹਾਸਿਕ ਮਹੱਤਵ ਨਾਲ ਜਾਣਿਆਂ ਜਾਂਦਾ ਹੈ। ਇਤਿਹਾਸ ਮੁਤਾਬਿਕ ਭਾਈ ਸਾਲ੍ਹੋ ਜੀ ਦਾ ਜਨਮ ਭਾਈ ਦਿਆਲਾ ਅਤੇ ਮਾਤਾ ਸੁਖਦੀਪ ਜੀ ਦੇ ਕੁੱਖੋਂ ਫਰੀਦਕੋਟ ਦੇ ਪਿੰਡ ਧੋਲੇਕਾਗੜ ਵਿਖੇ ਹੋਇਆ ਸੀ ਜੋਕਿ ਬਾਅਦ ਵਿਚ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਕੋਲ ਸੰਗਤ ਰੂਪ ਵਿਚ ਮਿਲਣ ਲਈ ਪਹੁੰਚੇ ਸਨ। ਇਤਿਹਾਸਕਾਰਾਂ ਮੁਤਾਬਿਕ ਮਨ ਵਿਚ ਵਿਚਾਰ ਆਇਆ ਕਿ ਜੇਕਰ ਗੁਰੂ ਜਾਣੀਜਾਣ ਹੈ ਕਾਂ ਤਾਂ ਮੈਨੂੰ ਖੁਦ ਹੀ ਪਹਿਚਾਣ ਲਵੇਗਾ ਅਤੇ ਜਦੋਂ ਗੁਰੂ ਰਾਮਦਾਸ ਜੀ ਨੇ ਸੰਗਤਾ ਨੂੰ ਮਿਲਣ ਤੋਂ ਬਾਅਦ ਭਾਈ ਸਾਲ੍ਹੋ ਜੀ ਨੂੰ ਆਵਾਜ਼ ਮਾਰੀ ਤਾਂ ਭਾਈ ਜੀ ਉਨ੍ਹਾਂ ਦੇ ਮੁਰੀਦ ਹੋ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਰਾਮਦਾਸ ਜੀ ਦੀ ਸੇਵਾ ਵਿਚ ਇਥੇ ਹੀ ਰਹਿ ਗਏ।
ਗੁਰਦੁਆਰਾ ਸਾਹਿਬ ਵਿੱਚ ਚੜ੍ਹਦੀਆਂ ਨੇ ਪਾਥੀਆਂ: ਇਕ ਵਾਰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਸੁਰੂ ਕੀਤੀ ਤਾਂ ਇਸ ਦੌਰਾਨ ਭਾਈ ਸਾਲ੍ਹੋ ਜੀ ਵੀ ਮੌਜੂਦ ਸਨ। ਸਰੋਵਰ ਲਈ ਇੱਟਾਂ ਪਕਾਉਣ ਲਈ ਜਦੋਂ ਸੁੱਕਾ ਬਾਲਣ ਨਹੀਂ ਮਿਲਿਆ ਤਾਂ ਭਾਈ ਸਾਲ੍ਹੋ ਵਲੋਂ ਸੰਗਤਾ ਨੂੰ ਅਪੀਲ ਕੀਤੀ ਗਈ ਕਿ ਜੋ ਗੁਰੂ ਘਰ ਦਾ ਪਿਆਰਾ ਆਪਣੇ ਘਰੋਂ ਇਕ ਪਾਥੀ ਦਾਨ ਕਰੇਗਾ ਤਾਂ ਉਸਨੂੰ ਗੁਰੂ ਮਹਾਰਾਜ ਪੁੱਤਰ ਦੀ ਦਾਤ ਬਖਸ਼ਣਗੇ ਅਤੇ ਪਿੰਡ ਵਾਲਿਆਂ ਨੇ ਟੋਕਰੀਆਂ ਭਰ-ਭਰ ਕੇ ਪਾਥੀਆਂ ਗੁਰੂ ਘਰ ਭੇਜੀਆਂ ਅਤੇ ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਭਾਈ ਸਾਲ੍ਹੋ ਜੀ ਨੂੰ ਪੁੱਛਿਆ ਕਿ ਤੁਸੀਂ ਇਕ ਪਾਥੀ ਬਦਲੇ ਪੁੱਤਰਾਂ ਦੀ ਦਾਤ ਦੇ ਆਏ ਹੋ ਤਾਂ ਭਾਈ ਸਾਲ੍ਹੋ ਨੇ ਕਿਹਾ ਕਿ ਮੈਨੂੰ ਆਪਣੇ ਗੁਰੂ ਉੱਤੇ ਪੂਰਾ ਭਰੋਸਾ ਹੈ ਅਤੇ ੳਹ ਮੇਰਾ ਕਿਹਾ ਨਹੀਂ ਮੌੜਣਗੇ।
ਇਸਦੇ ਨਾਲ ਹੀ ਸੰਗਤ ਦੀ ਸੇਵਾ ਵੀ ਕਬੂਲ ਕਰਕੇ ਸੰਗਤ ਦੀ ਝੌਲੀ ਭਰਨਗੇ। ਉਦੋਂ ਗੁਰੂ ਮਹਾਰਾਜ ਨੇ ਵਚਨ ਕੀਤਾ ਕਿ ਜੋ ਵੀ ਸੰਗਤ ਹਰਿਮੰਦਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਟੋਬਾ ਭਾਈ ਸਾਲ੍ਹੋ ਜੀ ਦੇ ਦਰਸ਼ਨ ਕਰੇਗਾ, ਉਸਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਉੱਥੇ ਪਾਥੀਆਂ ਚੜ੍ਹਾਉਣ ਅਤੇ ਇਸ਼ਨਾਨ ਕਰਨ ਨਾਲ ਦੁਖ ਦੂਰ ਹੋਣਗੇ ਅਤੇ ਪੁੱਤਰ ਦੀ ਦਾਤ ਵੀ ਪ੍ਰਾਪਤ ਹੋਵੇਗੀ।
ਇਹ ਵੀ ਪੜ੍ਹੋ: Teachers Protest Sangrur: ਅਧਿਆਪਕ ਨਾਰਾਜ਼, ਕਿਹਾ- "ਮਾਨ ਸਰਕਾਰ ਨੇ ਨਿਯੁਕਤੀ ਪੱਤਰ ਤਾਂ ਵੰਡੇ, ਪਰ ਸਕੂਲ ਅਲਾਟ ਨਹੀਂ ਕੀਤੇ"
ਇਸ ਤਰ੍ਹਾਂ ਬਣਿਆ ਟੋਭਾ ਸਾਹਿਬ: ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਟੋਬਾ ਭਾਈ ਸਾਲ੍ਹੋ ਵਿਖੇ ਸਰੋਵਰ ਬਣਾਉਣ ਦੀ ਤਜਵੀਜ਼ ਵੀ ਕੀਤੀ ਗਈ ਸੀ, ਪਰ ਭਾਈ ਸਾਲ੍ਹੋ ਜੀ ਨੇ ਕਿਹਾ ਕਿ ਸਾਡਾ ਸਰੋਵਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈ ਅਤੇ ਇਹ ਇੱਕੋ-ਇੱਕ ਹੈ। ਅਸੀਂ ਉਸ ਦੇ ਬਰਾਬਰ ਸਰੋਵਰ ਦਾ ਨਿਰਮਾਣ ਨਹੀਂ ਕਰ ਸਕਦੇ। ਇਸ ਲਈ ਆਪ ਇੱਥੇ ਟੋਬਾ ਹੀ ਰਹਿਣ ਦਿਉ। ਉਦੋਂ ਤੋਂ ਹੀ ਇਸ ਟੋਬੇ ਦਾ ਨਾਂ ਟੋਬਾ ਭਾਈ ਸਾਲ੍ਹੋ ਰੱਖਿਆ ਗਿਆ ਅਤੇ ਲੋਕ ਇੱਥੇ ਦਰਸ਼ਨ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਹਾਸਿਲ ਕਰਦੇ ਹਨ।