ਅੰਮ੍ਰਿਤਸਰ:ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅਜਨਾਲਾ (Ajnala) ਦੇ ਪਿੰਡ ਵੰਝਾਂਵਾਲਾ ਦੇ ਕੁਝ ਕਿਸਾਨਾਂ (Farmers) ਲਈ ਆਫ਼ਤ ਬਣ ਗਿਆ। ਕਿਸਾਨਾਂ ਦੇ ਖੇਤਾਂ ਵਿਚ ਜ਼ਿਆਦਾ ਪਾਣੀ ਆ ਜਾਣ ਅਤੇ ਕੱਚਾ ਰਸਤਾ ਰੁੜ੍ਹਨ ਕਾਰਨ ਕਿਸਾਨਾਂਂ ਦੀ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਹੈ।ਜਿਸ ਤੋਂ ਬਾਅਦ ਸਥਾਨਕ ਕਿਸਾਨਾਂ ਵੱਲੋਂ ਜੇ.ਸੀ.ਬੀ ਮਸ਼ੀਨ ਦੀ ਮਦਦ ਨਾਲ ਉਕਤ ਰਸਤੇ ਨੂੰ ਦੁਬਾਰਾ ਬੰਨਿਆ ਜਾ ਰਿਹਾ ਹੈ।
ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪਾਣੀ ਦਾ ਨਿਕਾਸ ਕਰਨ ਲਈ ਪਿੰਡ ਵੰਝਾਂਵਾਲਾ ਤੋਂ ਨੰਗਲ ਵੱਲ ਨੂੰ ਜਾਣ ਵਾਲੀ ਡਰੇਨ ਦੀ ਸਾਫ਼ ਸਫ਼ਾਈ ਨਾ ਹੋਣ ਕਾਰਨ ਖੇਤਾਂ ਵਿਚ ਪਾਣੀ ਜ਼ਿਆਦਾ ਭਰ ਗਿਆ। ਵੰਝਾਂਵਾਲਾ ਤੋਂ ਕਮੀਰਪੁਰਾ ਰੋਡ 'ਤੇ ਇੱਕ ਕੱਚਾ ਰਸਤਾ ਟੁੱਟ ਜਾਣ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਏ ਮੀਂਹ ਕਾਰਨ ਵੀ ਝੋਨੇ ਦੇ ਖੇਤ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ ਸਨ। ਜਿਸ ਤੋਂ ਬਾਅਦ ਅਸੀਂ ਆਪਣੇ ਪੱਧਰ ਤੇ ਜੇ.ਸੀ.ਬੀ ਦੀ ਮਦਦ ਨਾਲ ਡਰੇਨ ਨੂੰ ਥੋੜਾ ਬਹੁਤ ਸਾਫ਼ ਕੀਤਾ ਸੀ। ਜਿਸ ਤੋਂ ਬਾਅਦ ਖੇਤਾਂ ਵਿਚੋਂ ਪਾਣੀ ਨਿਕਲਿਆ ਸੀ ਪਰ ਹੁਣ ਮੁੜ ਖੇਤਾਂ ਵਿਚ ਜ਼ਿਆਦਾ ਪਾਣੀ ਭਰ ਜਾਣ ਕਾਰਨ ਝੋਨੇ ਦਾ ਕਾਫੀ ਨੁਕਸਾਨ ਹੋਇਆ ਹੈ।ਉਕਤ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਤੁਰੰਤ ਵੰਝਾਂਵਾਲਾ ਤੋਂ ਨੰਗਲ ਪਿੰਡ ਨੂੰ ਜਾਣ ਵਾਲੇ ਡਰੇਨ ਦੀ ਸਫ਼ਾਈ ਕਰਵਾਈ ਜਾਵੇ।
ਹਰਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਰੇਨ ਦੀ ਸਫਾਈ ਕਰਵਾਈ ਜਾਵੇ ਤਾਂ ਕਿ ਕਿਸਾਨਾਂ ਦੀਆਂ ਫਸਲਾਂ ਨਾਲ ਖਰਾਬ ਹੋਣ।ਉਨ੍ਹਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਡਰੇਨ ਦੀ ਸਫਾਈ ਨਾ ਹੋਣ ਕਰਕੇ ਉਸ ਵਿਚ ਪਾਣੀ ਅੱਗੇ ਨੂੰ ਨਹੀਂ ਜਾਦਾ ਸਗੋਂ ਵਾਪਸ ਸਾਡੇ ਖੇਤਾਂ ਵਿਚ ਆ ਰਿਹਾ ਹੈ।
ਇਹ ਵੀ ਪੜੋ:ਤੁਸੀਂ ਵੀ ਵੇਖੋ ਠੱਗ ਨੇ ਸੁਨਿਆਰੇ ਨੂੰ ਕਿਵੇਂ ਲਗਾਇਆ ਚੂਨਾ !