ਅੰਮ੍ਰਿਤਸਰ: ਦਿਹਾਤੀ ਪੁਲਿਸ ਦੇ ਅਧੀਨ ਆਉਦੇ ਇਲਾਕੇ ਮਹਿਤਾ ਚੌਂਕ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਮਹਿੰਦਰਪਾਲ ਨਾਂਅ ਦੇ ਵਿਅਕਤੀ ਨੇ ਪਹਿਲਾ ਆਪਣੀ ਪਤਨੀ ਦੇ ਸਿਰ 'ਤੇ ਰਾਡ ਮਾਰ ਕੇ ਕਤਲ ਕੀਤਾ ਅਤੇ ਫਿਰ ਆਪਣੀ 10 ਸਾਲਾ ਬੇਟੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਆਪਣੀ ਪਤਨੀ ਤੇ ਬੇਟੀ ਦਾ ਕਤਲ ਕਰਕੇ ਆਪ ਖੁਦਕੁਸ਼ੀ ਕਰ ਲਈ।
ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਐਸਐਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਾਣਕਾਰੀ ਮੁਤਾਬਕ ਪਤੀ-ਪਤਨੀ ਦਾ ਆਪਸੀ ਝਗੜਾ ਚਲਦਾ ਸੀ। ਉਨ੍ਹਾਂ ਕਿਹਾ ਕਿ ਬਾਕੀ ਇਸ ਹਾਦਸੇ ਦੇ ਕਾਰਨ ਬਾਰੇ ਕੁੱਝ ਸ਼ਪਸਟ ਨਹੀਂ ਹੋਇਆ ਕਿ ਕਿਸ ਕਾਰਨ ਇਹ ਕਤਲ ਤੇ ਖੁਦਕੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਯੂਥ ਹੁਣ ਆਪਣੇ 'ਤੇ ਲੱਗੇ ਦਾਗ਼ ਵੀ ਸਾਫ਼ ਕਰੇਗਾ: ਨੌਜਵਾਨ ਕਿਸਾਨ