ETV Bharat / state

ਨਵੇਂ ਸਾਲ ਮੌਕੇ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਨਤਮਸਤਕ - Sachkhand Harimandar Sahib

ਨਵੇਂ ਸਾਲ (Happy new year 2022) ਨੂੰ ਲੈਕੇ ਪੂਰੇ ਵਿਸ਼ਵ ਵਿੱਚ ਭਾਰੀ ਖੁਸ਼ੀ ਦੀ ਲਹਿਰ ਮਨਾਈ ਜਾ ਰਹੀ ਹੈ। ਇਸਦੇ ਚੱਲਦੇ ਹੀ ਦੇਸ਼ ਵਿਦੇਸ਼ ਤੋਂ ਆਈ ਸੰਗਤ ਨਵਾਂ ਸਾਲ ਮਨਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਰਹੀ। ਇਸ ਮੌਕੇ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਜਾ ਰਹੀ ਹੈ।

ਨਵੇਂ ਸਾਲ ਮੌਕੇ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਨਤਮਸਤਕ
ਨਵੇਂ ਸਾਲ ਦੀ ਚੜ੍ਹਦੀ ਸਵੇਰ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਨਤਮਸਤਕ
author img

By

Published : Jan 1, 2022, 8:24 AM IST

Updated : Jan 1, 2022, 8:41 AM IST

ਅੰਮ੍ਰਿਤਸਰ: ਨਵੇਂ ਸਾਲ (Happy new year 2022) ਨੂੰ ਲੈਕੇ ਦੁਨੀਆ ਚ ਵਸਦੇ ਲੋਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵੱਖ ਵੱਖ ਢੰਗ ਤਰੀਕੇ ਨਾਲ ਲੋਕ ਆਪਣੇ ਸਕੇ-ਸਬੰਧੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹਨ। ਇਸ ਖੁਸ਼ੀ ਦੇ ਦਿਨ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵੀ ਦੇਸ਼ ਵਿਦੇਸ਼ ਤੋਂ ਸੰਗਤ ਨਤਮਸਤਕ ਹੋ ਰਹੀ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾ ਰਹੀ ਹੈ।

ਨਵੇਂ ਸਾਲ ਮੌਕੇ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਨਤਮਸਤਕ

ਨਵੇਂ ਸਾਲ ਨੂੰ ਲੈਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੀ ਸੰਗਤ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਵੀ ਕੀਤੀ ਗਈ ਹੈ। ਇਸ ਮੌਕੇ ਜਿੱਥੇ ਸੰਗਤ ਵੱਲੋਂ ਪੂਰੇ ਵਿਸ਼ਵ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਸੰਗਤ ਨੇ ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਵੱਡੇ ਸੰਕਟ ਵਿੱਚ ਲਿਆ ਖੜ੍ਹਾ ਕੀਤਾ ਹੈ। ਸੰਗਤ ਨੇ ਕਿਹਾ ਉਨ੍ਹਾਂ ਗੁਰੂ ਘਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ।

ਸੰਗਤ ਨੇ ਕਿਹਾ ਕਿ ਕੋਰੋਨਾ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਕਈ ਪਰਿਵਾਰ ਆਪਣੇ ਜੀਆਂ ਤੋਂ ਵਿਛੜ ਗਏ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਤੀਜੀ ਲਹਿਰ ਜੋ ਓਮੀਕਰੋਨ ਕੋਰੋਨਾ ਮਹਾਮਾਰੀ ਦੀ ਚੱਲ ਰਹੀ ਹੈ ਉਸ ਤੋਂ ਵਾਹਿਗੁਰੂ ਦੇਸ਼ਵਾਸੀਆਂ ਨੂੰ ਬਚਾ ਕੇ ਰੱਖੇ ਤੇ ਨਵਾਂ ਸਾਲ ਉਨ੍ਹਾਂ ਲਈ ਖੁਸ਼ੀਆਂ ਭਰਿਆ ਆਵੇ ਤੇ ਸਾਰੇ ਦੇਸ਼ ਵਾਸੀ ਹੱਸਦੇ ਵੱਸਦੇ ਰਹਿਣ ਅਤੇ ਉਨ੍ਹਾਂ ਦੇ ਕਾਰੋਬਾਰ ਚੱਲਦੇ ਰਹਿਣ। ਇਸਦੇ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਸੰਗਤਾਂ ਨੇ ਕਿਹਾ ਕਿ ਲੋਕਾਂ ਨੂੰ ਮਾਸਕ ਪਾ ਕੇ ਰੱਖਣੇ ਚਾਹੀਦੇ ਹਨ ਤੇ ਸੋਸ਼ਲ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਇਸ ਮਹਾਮਾਰੀ ਦੀ ਤੀਜੀ ਲਹਿਰ ਤੋਂ ਬਚਿਆ ਜਾ ਸਕੇ।

ਉੱਥੇ ਹੀ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਸੱਚਖੰਡ ਹਰਿਮੰਦਰ ਸਾਹਿਬ (Sachkhand Harimandar Sahib) ਨਤਮਸਤਕ ਹੋਣ ਲਈ ਪੁੱਜੇ ਅਤੇ ਨਵੇਂ ਸਾਲ ਦੀਆਂ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ: NEW YEAR 2022: ਈਟੀਵੀ ਭਾਰਤ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ

Last Updated : Jan 1, 2022, 8:41 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.