ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦਵਾਰਾ ਸ੍ਰੀ ਰਾਮਸਰ ਸਾਹਿਬ, ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ, ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਅਤੇ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਨਹਿਰੀ ਜਲ ਸਪਲਾਈ ਕਰਦੀ ਹੰਸਲੀ ਤਾਰਾ ਵਾਲਾ ਪੁਲ ਦੀ ਕਾਰਸੇਵਾ 31 ਮਾਰਚ ਨੂੰ ਆਰੰਭ ਹੋਵੇਗੀ। ਇਹ ਕਾਰਸੇਵਾ ਵਾਲੇ ਮਹਾਂਪੁਰਖ ਬਾਬਾ ਅਮਰੀਕ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਇਹ ਵੀ ਪੜੋ: ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਕੋਈ ਖ਼ਤਰਾ ਨਹੀਂ: ਕੈਪਟਨ
ਇਸ ਮੌਕੇ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਸਮੇਂ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਨਹਿਰ ਤੋਂ ਜਿਹੜਾ ਜਲ ਹੰਸਲੀਆਂ ਰਾਹੀਂ ਜਾਂਦਾ ਇਸ ਨੂੰ ਪਹਿਲੋਂ ਹੋਂਦ ਵਿੱਚ ਇਕੱਤਰ ਕੀਤਾ ਜਾਂਦਾ ਹੈ ਇਸ ਹੋਂਦ ਦੀ ਲੰਬਾਈ 185 ਫੁੱਟ, ਚੌੜਾਈ 55 ਫੁੱਟ ਤੇ ਡੂੰਘਾਈ 15 ਫੁੱਟ ਹੈ, ਜਿੱਥੇ ਜਲ ਨੂੰ ਇਕੱਤਰ ਕਰਕੇ ਨਿਤਾਰਿਆ ਦਿੰਦਾ ਹੈ ਅਤੇ ਸਵੱਛ ਜਲ ਹੰਸਲੀਆਂ ਰਾਹੀਂ ਪੰਜਾਂ ਸਰੋਵਰਾਂ ਵਿੱਚ ਜਾਂਦਾ ਹੈ। ਇਸ ਹੋਂਦ (ਜ਼ਮੀਨ ਦੋਜ਼ ਟੈਂਕ) ਅਤੇ ਹੰਸਲੀ ਦੀ ਸੇਵਾ 31 ਤਰੀਕ ਨੂੰ ਆਰੰਭ ਕੀਤੀ ਜਾਵੇਗੀ, ਜੋ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ।
ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਜੇਕਰ ਅੰਮ੍ਰਿਤਸਰ ਦੇ ਪੰਜਾਂ ਸਰੋਵਰਾਂ ਦੀ ਸੇਵਾ ਦਾ ਲਾਹਾ ਇਕੱਠਾ ਲੈਣਾ ਹੈ ਤਾਂ ਇਸ ਸੇਵਾ ਵਿੱਚ ਜ਼ਰੂਰ ਆਪਣੇ ਹੱਥੀਂ ਸੇਵਾ ਕਰਕੇ ਲਾਭ ਲੈਣ। ਇਸ ਹੰਸਲੀ ਵਿੱਚ ਜਿਸ ਨਹਿਰ ਤੋਂ ਪਾਣੀ ਆਉਂਦਾ ਹੈ ਉਸ ਨਹਿਰ ਵਿੱਚ ਗੰਦਗੀ ਵੀ ਫੈਲੀ ਹੋਈ ਹੈ, ਗੰਦਗੀ ਕਾ ਕਾਰਨ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਨਾਰੀਅਲ, ਡੂਨੇ, ਪੱਤਲ, ਫੁੱਲ, ਸਿਹਰੇ, ਤਸਵੀਰਾਂ ਅਤੇ ਹੋਰ ਧਾਰਮਿਕ ਸਮਾਣ ਨੂੰ ਲੋਕਾਂ ਵੱਲੋਂ ਜਲ ਪ੍ਰਵਾਹ ਕੀਤਾ ਜਾਂਦਾ ਹੈ ਅਤੇ ਇਥੇ ਇਕੱਠਾ ਹੋ ਜਾਂਦਾ ਹੈ। ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਇਸ ਦੀ ਵੀ ਸਫਾਈ ਕੀਤੀ ਗਈ ਸੀ ਅਤੇ ਜਿੱਥੇ ਲੋਕ ਇਸ ਵੱਲ ਵਿਸ਼ੇਸ਼ ਧਿਆਨ ਦੇਣ ਉੱਥੇ ਹੀ ਨਹਿਰੀ ਵਿਭਾਗ ਨੂੰ ਵੀ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਗੰਦਗੀ ਤੋਂ ਬਚਾਓ ਕਰਨ ਦੀ ਲੋੜ ਹੈ।