ਅੰਮ੍ਰਿਤਸਰ: ਦਿੱਲੀ ਦੇ ਨੋਇਡਾ ਸ਼ਹਿਰ ਵਿਖੇ ਗਾਮਾ ਨੈਸ਼ਨਲ ਫਾਂਡਰੇਸ਼ਨ ਵੱਲੋਂ ਮਿਕਸ ਮਾਰਸ਼ਲ ਆਰਟਸ ਦੇ ਕਰਵਾਏ ਗਏ ਨੈਸ਼ਨਲ ਪੱਧਰ ਦੇ ਮੁਕਾਬਲਿਆ 'ਚ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਸੋੜੀਆਂ ਦੇ ਜੰਮਪਲ ਗੁਰਤੇਜ ਸਿੰਘ ਰਾਜ਼ਨ ਨੇ ਨੈਸ਼ਨਲ ਲੈਵਲ 'ਚ ਗੋਲਡ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਗੋਲਡ ਮੈਡਲ ਜਿੱਤਣ ਤੋਂ ਬਾਅਦ ਆਪਣੇ ਘਰ ਪਹੁੰਚੇ ਗੁਰਤੇਜ ਸਿੰਘ ਰਾਜ਼ਨ ਦਾ ਪੂਰੇ ਪਰਿਵਾਰ ਅਤੇ ਸਾਕ ਸੰਬੰਧੀਆਂ ਨੇ ਭਰਵਾਂ ਸਵਾਗਤ ਕਰਦਿਆਂ ਢੋਲ ਅਤੇ ਭੰਗੜੇ ਪਾਏ। ਨਾਲ ਹੀ ਆਤਿਸ਼ਬਾਜੀ ਚਲਾ ਕੇ ਖੁਸ਼ੀਆਂ ਮਨਾਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਗੋਡਲ ਮੈਡਲ ਜੇਤੂ ਗੁਰਤੇਜ ਸਿੰਘ ਰਾਜ਼ਨ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਹ ਗੇਮ ਮੈਂ 2015 ਚ’ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਜਿਲ੍ਹਾ ਪੱਧਰ 'ਤੇ ਸਟੇਟ ਪੱਧਰ ਦੇ ਮੁਕਾਬਲੇ ਜਿੱਤਣ ਤੋਂ ਬਾਅਦ ਦਿੱਲੀ ਦੇ ਨੋਇਡਾ ਸ਼ਹਿਰ ਵਿਚ ਹੋਏ ਨੈਸ਼ਨਲ ਪੱਧਰ ਦੇ ਮੁਕਾਲਿਆ ਚ’ ਕੁੱਲ 12 ਟੀਮਾਂ ਨੇ ਹਿੱਸਾ ਲਿਆ। ਜਿਸ ਤੋਂ ਬਾਅਦ ਫਾਈਨਲ ਮੁਕਾਬਲਾ ਜਿੱਤਣ "ਤੇ ਉਨ੍ਹਾਂ ਨੂੰ ਗੋਲਡ ਮੈਡਲ ਹਾਸਿਲ ਹੋਇਆ।
ਉਨ੍ਹਾਂ ਕਿਹਾ ਕਿ ਇਹ ਮੈਡਲ ਮੇਰੇ ਮਾਤਾ ਰਾਜਵਿੰਦਰ ਕੌਰ ਤੇ ਪਿਤਾ ਅੰਗਰੇਜ਼ ਸਿੰਘ ਦੀ ਬਦੌਲਤ ਹਾਸਿਲ ਹੋਇਆ ਹੈ, ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਹਰ ਔਖੇ ਸੌਖੇ ਰਾਹਾਂ ਵਿਚ ਹੌਸਲਾ ਦੇ ਕੇ ਮੇਰਾ ਮਨੋਬਲ ਵਧਾਇਆ ਅਤੇ ਅੱਜ ਮੈਂ ਇਸ ਮੰਜਿਲ 'ਤੇ ਪਹੁੰਚਿਆ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਤਿਆਗ ਕੇ ਆਪਣਾ ਧਿਆਨ ਖੇਡਾਂ ਵੱਲ ਦੇਣ ਤਾਂ ਜੋ ਉਹ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰ ਸਕਣ।
ਇਹ ਵੀ ਪੜ੍ਹੋ: 'ਆਪ' ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਸੀਐੱਮ ਮਾਨ ਕੀਤੀ ਮੁਲਾਕਾਤ