ETV Bharat / state

ਮੀਰੀ-ਪੀਰੀ ਦਿਵਸ ਨੂੰ ਲੈ ਕੇ ਸਜਾਏ ਗਏ ਜਲੋਅ - Guru Hargobind sahib

6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸੰਗਤਾਂ ਨੇ ਗੁਰੂ-ਘਰਾਂ ਵਿੱਚ ਹਾਜ਼ਰੀਆਂ ਲਵਾਈਆਂ

ਮੀਰੀ-ਪੀਰੀ ਦੇ ਮਾਲਕ 6ਵੀਂ ਪਾਤਸ਼ਾਹ ਦਾ ਮਨਾਇਆ ਪ੍ਰਕਾਸ਼ ਦਿਹਾੜਾ
author img

By

Published : May 27, 2019, 11:14 PM IST

ਅੰਮ੍ਰਿਤਸਰ : ਸਿੱਖਾਂ ਦੇ ਛੇਵੇਂ ਗੁਰੂ ਮੀਰੀ-ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਵਿਕ੍ਰਮੀ ਸੰਮਤ 1663 ਵਿੱਚ ਮੀਰੀ ਤੇ ਪੀਰੀ ਦੋ ਤਲਵਾਰਾਂ ਧਾਰਨ ਕਰ ਕੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸਨ।

ਮੀਰੀ-ਪੀਰੀ ਦੇ ਮਾਲਕ 6ਵੀਂ ਪਾਤਸ਼ਾਹ ਦਾ ਮਨਾਇਆ ਪ੍ਰਕਾਸ਼ ਦਿਹਾੜਾ

ਇਸ ਮੀਰੀ-ਪੀਰੀ ਦਿਵਸ ਨੂੰ ਸਿੱਖ ਕੌਮ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੀ ਹੈ। ਇਸ ਮੌਕੇ 'ਤੇ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਰਧਾਲੂਆਂ ਲਈ ਜਲੋਅ ਸਾਹਿਬ ਸਜਾਏ ਜਾਂਦੇ ਹਨ। ਇਸ ਮੌਕੇ ਸੰਗਤਾਂ ਨੇ ਗੁਰੂ ਘਰਾਂ ਵਿੱਚ ਜਾ ਕੇ ਹਾਜ਼ਰੀ ਲਵਾਈ।

ਇਸ ਮੌਕੇ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਾਣੀ ਅਤੇ ਬਾਣੇ ਨੂੰ ਧਾਰਨ ਕਰ ਕੇ ਗੁਰੂਆਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ।
ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਦ ਉਨ੍ਹਾਂ ਦੇ ਬੇਟੇ ਹਰਗੋਬਿੰਦ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ ਗਿਆ।

ਗੁਰਤਾ ਗੱਦੀ ਵੇਲੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗ਼ਲਤੀ ਨਾਲ ਇੱਕ ਤਲਵਾਰ ਉਲਟੇ ਪਾਸੇ ਧਾਰਨ ਕਰਵਾ ਦਿੱਤੀ, ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਉਸ ਨੂੰ ਉਤਾਰਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਬਾਬਾ ਜੀ ਜੋ ਤੁਸੀਂ ਕੀਤਾ ਉਹ ਠੀਕ ਹੈ ਆਪ ਇੱਕ ਤਲਵਾਰ ਹੋਰ ਧਾਰਨ ਕਰਵਾ ਦਿਓ ਇਹ ਦੋਵੇ ਤਲਵਾਰਾਂ ਮੀਰੀ-ਪੀਰੀ ਦੀਆਂ ਨਿਸ਼ਾਨੀਆਂ ਹੋਣਗੀਆਂ। ਉਨ੍ਹਾਂ ਨੇ ਕੌਮ ਨੂੰ ਸ਼ਸਤਰ ਧਾਰੀ ਬਣਾਇਆ ਅਤੇ ਆਪ ਵੀ ਖ਼ੁਦ ਜ਼ੁਲਮ ਵਿਰੁੱਧ ਲੜਦੇ ਰਹੇ।

Intro:Body:

Gurta Gaddi Diwas

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.